ਪੰਜਾਬ

punjab

ETV Bharat / state

ਫੂਡ ਸੇਫਟੀ ਦਾ ਲਾਈਸੈਂਸ ਨਾ ਹੋਣ 'ਤੇ ਹੋਵੇਗਾ 10 ਹਜ਼ਾਰ ਰੁਪਏ ਤੋਂ ਲੈ ਕੇ 5 ਲੱਖ ਤੱਕ ਜੁਰਮਾਨਾ: ਡਾ. ਸੁਰਿੰਦਰ - ਫੂਡ ਸੇਫਟੀ ਦਾ ਲਾਈਸੈਂਸ ਨਾ ਹੋਣ 'ਤੇ ਜੁਰਮਾਨਾ

ਲੋਕਾਂ ਨੂੰ ਵਧੀਆਂ ਖਾਦ ਪਦਾਰਥ ਮੁਹੱਈਆਂ ਕਰਵਾਉਣ ਲਈ ਜ਼ਿਲਾਂ ਸਿਹਤ ਅਫਸਰ ਨੇ ਕਰਿਆਨੇ ਦੀਆਂ ਦੁਕਾਨਾ ਤੇ ਡੇਰੀਆਂ 'ਤੇ ਛਾਪੇ ਮਾਰੀ ਕਰਕੇ ਦੇਸੀ ਘਿਉ ਦੇ ਸੈਪਲ ਲਏ ਅਤੇ ਇਸਦੇ ਨਾਲ ਹੀ ਦੁਕਾਨਦਾਰਾਂ ਨੂੰ ਚੇਤਵਾਨੀ ਦਿੱਤੀ ਕੀ ਫੂਡ ਸੇਫਟੀ ਦਾ ਲਾਈਸੈਂਸ ਨਾ ਹੋਣ 'ਤੇ 10 ਹਜ਼ਾਰ ਰੁਪਏ ਤੋਂ ਲੈ ਕੇ 5 ਲੱਖ ਤੱਕ ਜੁਰਮਾਨਾ ਹੋਵੇਗਾ।

ਫੂਡ ਸੇਫਟੀ ਦਾ ਲਾਈਸੈਂਸ ਨਾ ਹੋਣ ਜੁਰਮਾਨਾ 'ਤੇ
ਜ਼ਿਲਾਂ ਸਿਹਤ ਅਫਸਰ

By

Published : Dec 23, 2019, 1:58 PM IST

ਹੁਸ਼ਿਆਰਪੁਰ: ਲੋਕ ਨੂੰ ਵਧੀਆਂ ਖਾਦ ਪਦਾਰਥ ਮੁਹੱਈਆਂ ਕਰਵਾਉਣ ਲਈ ਜ਼ਿਲਾਂ ਸਿਹਤ ਅਫਸਰ ਡਾ.ਸੁਰਿੰਦਰ ਸਿੰਘ ਨਰ ਅਤੇ ਫੂਡ ਅਫਸਰ ਰਮਨ ਵਿਰਦੀ ਵੱਲੋਂ ਕਰਿਆਨੇ ਦੀਆਂ ਦੁਕਾਨਾ ਅਤੇ ਡੇਰੀਆਂ 'ਤੇ ਛਾਪੇ ਮਾਰੀ ਕਰਕੇ ਦੇਸੀ ਘਿਉ ਅਤੇ ਤੇਲ ਦੇ 10 ਸੈਪਲ ਇਕੱਤਰ ਕਰਕੇ ਆਗਲੇਰੀ ਕਾਰਵਾਈ ਲਈ ਸਟੇਟ ਫੂਡ ਲੈਬੋਰਟਰੀ ਨੂੰ ਜਾਂਚ ਲਈ ਭੇਜ ਦਿੱਤੇ ਗਏ ਹਨ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿਹਤ ਅਫਸਰ ਨੇ ਦੱਸਿਆ ਕਿ ਪਿਛਲੇ ਦਿਨੀ ਮਾਨਯੋਗ ਡਿਪਟੀ ਕਮਿਸ਼ਨਰ ਵੱਲੋਂ ਵੀ ਇਹ ਹਦਾਇਤ ਕੀਤੀ ਗਈ ਸੀ ਕਿ ਲੋਕਾਂ ਦੀ ਸ਼ਿਕਾਇਤ 'ਤੇ ਸ਼ਹਿਰ ਵਿੱਚ ਗਊਸ਼ਾਲਾ ਬਜ਼ਾਰ ਤੇ ਖਾਨ ਪੁਰੀ ਗੇਟ 'ਤੇ ਸ਼ਹਿਰ ਦੀਆਂ ਹੋਰ ਦੁਕਾਨਾ 'ਤੇ ਗੈਰ ਮਿਆਰੀ ਦੇਸੀ ਘਿਉ ਬਿਨ੍ਹਾਂ ਮਾਰਕਾ ਵਿੱਕ ਰਿਹਾ ਹੈ ਤੇ ਇਸ 'ਤੇ ਅੱਜ ਵੱਡੀ ਪੱਧਰ 'ਤੇ ਕਾਰਵਾਈ ਕੀਤੀ ਗਈ ਹੈ।

ਇਸ ਮੌਕੇ ਜ਼ਿਲ੍ਹਾਂ ਸਿਹਤ ਅਫਸਰ ਵੱਲੋਂ ਦੁਕਾਨਦਾਰਾਂ ਨੂੰ ਸਖ਼ਤ ਹਦਾਇਤ ਕੀਤੀ ਫੂਡ ਸੇਫਟੀ ਦਾ ਲਾਈਸੈਸ ਨਾ ਹੋਣ ਦੀ ਸੂਰਤ ਵਿੱਚ ਉਸੇ ਵੇਲੇ 10, ਹਜ਼ਾਰ ਤੋਂ ਲੈ ਕੇ 5 ਲੱਖ ਰੁਪਏ ਤੱਕ ਉਸੇ ਵੇਲੇ ਜੁਰਮਾਨਾ ਤੇ ਐਫ. ਆਈ ਆਰ. ਦਰਜ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਇਹ ਵੀ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਕਿ ਮਿਆਦ ਪੁੱਗੀਆਂ ਚੀਜਾਂ ਲਈ ਵੱਖਰੀ ਜਗ੍ਹਾਂ ਹੋਣੀ ਚਾਹੀਦੀ ਹੈ ਤੇ ਉਸ ਉਪਰ ਐਕਸਪਾਈਰੀ ਸਮਾਨ ਲਿਖਿਆ ਹੋਣਾ ਚਹੀਦਾ ਹੈ।

ਫੂਡ ਸੇਫਟੀ ਅਤੇ ਸਟੈਰਰਡ ਐਕਟ ਅਨੁਸਾਰ ਵੇਚਣ ਵਾਲੇ ਖਾਦ ਪਦਾਰਥ ਤੇ ਲੇਬਲਿੰਗ, ਤਿਆਰ ਕਰਨ ਦੀ ਮਿਤੀ ਅਤੇ ਮਿਆਦ ਪੁਗਣ ਦਾ ਸਮਾਂ ਦਾ ਦਰਸਾਇਆ ਹੋਣਾ ਜਰੂਰੀ ਹੈ ।

ਇਹ ਵੀ ਪੜੋ: ਗੁਰਦੁਆਰਾ ਸਾਹਿਬ ਛੰਨ ਬਾਬਾ ਕੁੰਮਾ ਮਾਸ਼ਕੀ ਦਾ ਸ਼ਾਨਮੱਤਾ ਇਤਿਹਾਸ

ਪੰਜਾਬ ਸਰਕਾਰ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੋਕਾਂ ਨੂੰ ਸੁਰੱਖਿਅਤ ਅਤੇ ਮਿਆਰੀ ਖਾਦ ਪਦਾਰਥ ਮੁਹੱਈਆਂ ਕਰਵਾਉਣ ਲਈ ਬਚਨਵਧ ਹੈ, ਜਿਸ ਦੇ ਤਹਿਤ ਸਰਕਾਰ ਦੀਆ ਹਦਾਇਤ ਮੁਤਾਬਿਕ ਸਮੇ ਸਮੇ ਸਿਰ ਫੂਡ ਸੇਫਟੀ ਐਕਟ ਤਹਿਤ ਇਹ ਕਰਵਾਈ ਕੀਤੀ ਜਾਵੇਗੀ। ਜੇਕਰ ਕੋਈ ਦੁਕਾਨਦਾਰ ਇਸ ਤਰ੍ਹਾਂ ਦੀ ਮਿਲਾਵਟ ਖੋਰੀ ਕਰਦਾ ਤਾਂ ਉਸ ਦੀ ਸ਼ਿਕਾਇਤ ਸਿਵਲ ਸਰਜਨ ਦਫਤਰ ਵਿਖੇ ਕਰਨ।

ABOUT THE AUTHOR

...view details