ਹੁਸ਼ਿਆਰਪੁਰ: ਜ਼ਿਲ੍ਹੇ ਦੇ ਥਾਣੇ ਨਸਰਾਲਾ ਅਧੀਨ ਪੈਂਦੇ ਪਿੰਡ ਮੇਗੋਵਾਲ ਵਿੱਚ ਨਾਜਾਇਜ਼ ਮਾਈਨਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਚੌਕੀ ਦੇ ਮੁਖੀ ਏਐਸਆਈ ਸੁਖਦੇਵ ਸਿੰਘ ਨੇ ਰੇਤੇ ਨਾਲ ਭਰੀਆਂ ਦੋ ਟਰਾਲੀਆਂ ਨੂੰ ਫੜਿਆ ਹੈ। ਜਾਣਕਾਰੀ ਦਿੰਦਿਆਂ ਉਥੋਂ ਦੇ ਮਾਈਨਿੰਗ ਅਫ਼ਸਰ ਨੇ ਦੱਸਿਆ ਕਿ ਰੇਤੇ ਸਮੇਤ ਫੜੀਆਂ ਦੋ ਟਰਾਲੀਆਂ ਵਿੱਚੋਂ ਇੱਕ ਟਰਾਲੀ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਜਦ ਕਿ ਦੂਜੇ ਚਾਲਕ ਨੂੰ ਪੁਲਿਸ ਨੇ ਕਾਬੂ ਕਰ ਲਿਆ।
ਨਾਜਾਇਜ਼ ਮਾਈਨਿੰਗ: ਰੇਤੇ ਨਾਲ ਭਰੀਆਂ ਦੋ ਟਰਾਲੀਆਂ ਕਾਬੂ - hoshiarpur latest news
ਹੁਸ਼ਿਆਰਪੁਰ ਦੇ ਥਾਣਾ ਨਸਰਾਲਾ ਅਧੀਨ ਪੈਂਦੇ ਪਿੰਡ ਮੇਗੋਵਾਲ ਵਿੱਚ ਨਾਜਾਇਜ਼ ਮਾਈਨਿੰਗ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪੁਲਿਸ ਨੇ ਨਾਜਾਇਜ਼ ਮਾਈਨਿੰਗ ਦੇ ਰੇਤੇ ਵਾਲੀਆਂ ਦੋ ਟਰਾਲੀਆਂ ਨੂੰ ਕਾਬੂ ਕੀਤੀਆਂ ਹਨ।
ਫ਼ੋਟੋ
ਇਹ ਵੀ ਪੜ੍ਹੋ: ਡਾ. ਮਨਮੋਹਨ ਸਿੰਘ ਦੇ ਬਿਆਨ ਤੋਂ ਕਾਂਗਰਸ ਦਾ ਸਿੱਖ ਵਿਰੋਧੀ ਅਕਸ ਸਾਹਮਣੇ ਆਇਆ: ਚੰਦੂਮਾਜਰਾ
ਦੱਸਿਆ ਜਾ ਰਿਹਾ ਹੈ ਕਿ ਇਹ ਟਰਾਲੀਆਂ ਕਾਂਗਰਸ ਪਾਰਟੀ ਦੇ ਸਰਪੰਚ ਨਾਲ ਸਬੰਧਤ ਹਨ ਪਰ ਇਸ ਦੀ ਕਿਸੇ ਵੀ ਅਧਿਕਾਰੀ ਵੱਲੋਂ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਟਰਾਲੀਆਂ ਦੇ ਮਾਲਕਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।