ਪੰਜਾਬ

punjab

ETV Bharat / state

ਅੱਜ ਵੀ ਯਾਦ ਆਉਂਦੀਐਂ 1947 ਦੀਆਂ ਉਹ ਅਭੁੱਲ ਯਾਦਾਂ: ਭੁਪਿੰਦਰ ਸਿੰਘ

15 ਅਗਸਤ ਨੂੰ ਦੇਸ਼ ਜਿਥੇ 74ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ, ਉਥੇ ਕੁੱਝ ਬਜ਼ੁਰਗ ਆਪਣੇ ਅੰਦਰ ਪੁਰਾਣੀਆਂ ਯਾਦਾਂ ਸਮੋਈ ਬੈਠੇ ਹਨ। ਇਹ ਯਾਦਾਂ ਭਾਵੇਂ ਬਚਪਨ ਨਾਲ ਸਬੰਧਤ ਹੋਣ, ਰਿਸ਼ਤੇਦਾਰਾਂ ਨਾਲ ਜਾਂ ਫਿਰ ਵੰਡ ਦੇ ਉਸ ਭਿਆਨਕ ਮੰਜ਼ਰ ਨਾਲ ਸਬੰਧਤ ਹੋਣ, ਉਨ੍ਹਾਂ ਨੂੰ ਯਾਦ ਜ਼ਰੂਰ ਆਉਂਦਆਂ ਹਨ। ਇਸ ਤਰ੍ਹਾਂ ਹੀ ਹੁਸ਼ਿਆਰਪੁਰ ਦੇ ਭੁਪਿੰਦਰ ਸਿੰਘ ਵੀ ਉਨ੍ਹਾਂ ਯਾਦਾਂ ਨੂੰ ਯਾਦ ਕਰਕੇ ਮਨ ਭਰ ਆਉਂਦੇ ਹਨ।

ਅੱਜ ਵੀ ਯਾਦ ਆਉਂਦੀਐਂ 1947 ਦੀਆਂ ਉਹ ਅਭੁੱਲ ਯਾਦਾਂ: ਭੁਪਿੰਦਰ ਸਿੰਘ
ਅੱਜ ਵੀ ਯਾਦ ਆਉਂਦੀਐਂ 1947 ਦੀਆਂ ਉਹ ਅਭੁੱਲ ਯਾਦਾਂ: ਭੁਪਿੰਦਰ ਸਿੰਘ

By

Published : Aug 14, 2020, 9:59 PM IST

ਹੁਸ਼ਿਆਰਪੁਰ: 15 ਅਗਸਤ ਨੂੰ ਦੇਸ਼ ਆਪਣਾ 74ਵਾਂ ਆਜ਼ਾਦੀ ਦਿਹਾੜਾ ਮਨਾਉਣ ਜਾ ਰਿਹਾ ਹੈ। ਇਸ ਦਿਨ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ ਜਾਣਾ ਹੈ, ਜਿਨ੍ਹਾਂ ਦੀ ਬਦੌਲਤ ਭਾਰਤ ਦੇਸ਼ ਦੇ ਵਾਸੀ ਆਜ਼ਾਦੀ ਦਾ ਨਿੱਘ ਮਾਣ ਰਹੇ ਹਨ। ਇਹ ਦਿਹਾੜਾ ਜਿਥੇ ਆਜ਼ਾਦੀ ਦੀਆਂ ਖ਼ੁਸ਼ੀਆਂ ਲੈ ਕੇ ਆਵੇਗਾ, ਉਥੇ ਬਹੁਤ ਸਾਰੇ ਬਜ਼ੁਰਗਾਂ ਦੀਆਂ ਆਜ਼ਾਦੀ ਨਾਲ ਸਮੇਂ ਦੌਰਾਨ ਦੀਆਂ ਯਾਦਾਂ ਵੀ ਤਾਜ਼ਾ ਹੋ ਜਾਂਦੀਆਂ ਹਨ, ਜਿਨ੍ਹਾਂ ਨਾਲ ਮਨ ਭਰ ਆਉਂਦਾ ਹੈ।

ਅਜਿਹੀਆਂ ਹੀ ਕੁੱਝ ਯਾਦਾਂ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਨਵੀ ਬੱਸੀ ਰਹਿਣ ਵਾਲੇ ਮਾਸਟਰ ਭੁਪਿੰਦਰ ਸਿੰਘ ਨੂੰ ਆਜ਼ਾਦੀ ਦਿਹਾੜੇ ਮੌਕੇ ਯਾਦ ਆ ਜਾਂਦੀਆਂ ਹਨ, ਜਿਨ੍ਹਾਂ ਨਾਲ ਉਹ ਆਪ-ਮੁਹਾਰੇ ਹੀ ਪਿਛਲੇ ਸਮੇਂ ਨੂੰ ਯਾਦ ਕਰ ਕੇ ਗੀਤ ਗਾਉਣ ਲੱਗ ਪੈਂਦੇ ਹਨ।

ਅੱਜ ਵੀ ਯਾਦ ਆਉਂਦੀਐਂ 1947 ਦੀਆਂ ਉਹ ਅਭੁੱਲ ਯਾਦਾਂ: ਭੁਪਿੰਦਰ ਸਿੰਘ

ਮਾਸਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਵੰਡ ਦੌਰਾਨ ਉਨ੍ਹਾਂ ਨੇ ਪਾਕਿਸਤਾਨ ਕੀ ਛੱਡਿਆ, ਜਵਾਨੀ ਉਥੇ ਹੀ ਰਹਿ ਗਈ। ਉਨ੍ਹਾਂ ਦੱਸਿਆ ਕਿ ਉਸ ਸਮੇਂ ਪਾਕਿਸਤਾਨ ਵਿੱਚ ਉਹ ਇੱਕ ਚੰਗੇ ਘਰ ਨਾਲ ਸਬੰਧਤ ਪਰਿਵਾਰ ਵਿੱਚੋਂ ਸਨ। ਉਨ੍ਹਾਂ ਕਿਹਾ ਕਿ ਵੰਡ ਕਾਰਨ ਮੁੜ ਤੋਂ ਜ਼ਿੰਦਗੀ ਸ਼ੁਰੂ ਕਰਨਾ ਉਨ੍ਹਾਂ ਲਈ ਕਿਸੇ ਵੱਡੀ ਮੁਸ਼ਕਲ ਤੋਂ ਘੱਟ ਨਹੀਂ ਰਹੀ, ਘਰ ਭਗਵਾਨ ਜੋ ਕਰਦਾ ਹੈ, ਸੋ ਕਰਦਾ ਹੈ।

ਉਸ ਸਮੇਂ ਦੀ ਭਿਆਨਕਤਾ ਦੀ ਯਾਦ ਤਾਜ਼ਾ ਕਰਦਿਆਂ ਦੱਸਿਆ ਕਿ ਭਾਵੇਂ ਉਸ ਸਮੇਂ ਬਹੁਤ ਸਾਰੇ ਪਰਿਵਾਰ ਵਿਛੜ ਗਏ ਅਤੇ ਕਈ ਮੌਤਾਂ ਹੋ ਗਈਆਂ, ਜਿਸ ਨੂੰ ਬਹੁਤ ਸਮਾਂ ਗੁਜਰ ਗਿਆ ਹੈ। ਪਰ ਉਸ ਮੰਜਰ ਨੂੰ ਯਾਦ ਕਰਦਿਆਂ ਅੱਜ ਵੀ ਕਲੇਜਾ ਮੂੰਹ ਨੂੰ ਆਉਂਦਾ ਹੈ।

ਭੁਪਿੰਦਰ ਸਿੰਘ ਨੇ ਕਿਹਾ ਕਿ ਹੁਣ ਪਾਕਿਸਤਾਨ ਜਾਣ ਨੂੰ ਉਨ੍ਹਾਂ ਦਾ ਜੀਅ ਨਹੀਂ ਕਰਦਾ, ਕਿਉਂਕਿ ਉਨ੍ਹਾਂ ਦੀਆਂ ਪੁਰਾਣੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ ਅਤੇ ਮਨ ਦੁਖੀ ਹੋ ਜਾਂਦਾ ਹੈ।

ABOUT THE AUTHOR

...view details