ਹੁਸ਼ਿਆਰਪੁਰ: ਪਿੰਡ ਟਾਡਾ ਉੜਮੁੜ ਨਾਲ ਸਬੰਧ ਰੱਖਣ ਵਾਲੀ 31 ਸਾਲਾ ਮਹਿਲਾ ਰਜਿੰਦਰ ਕੌਰ ਰੂਬੀ ਦਾ ਉਸਦੇ ਪਤੀ ਨਵਦੀਪ ਸਿੰਘ ਵੱਲੋਂ ਕੈਨੇਡਾ (Canada) ਦੇ ਮੋਟਰੀਅਲ ਸ਼ਹਿਰ 'ਚ ਕਤਲ (Murder) ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।ਕਤਲ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮ੍ਰਿਤਕ ਦਾ ਪਤੀ ਫਰਾਰ ਹੈ।ਜਿਵੇਂ ਹੀ ਇਸ ਘਟਨਾ ਦੀ ਜਾਣਕਾਰੀ ਲੜਕੀ ਦੇ ਪਿੰਡ ਪਹੁੰਚੀ ਤਾਂ ਸੋਗ ਦੀ ਲਹਿਰ ਹੈ ਅਤੇੇ ਹੁਣ ਪਰਿਵਾਰ ਵੱਲੋਂ ਮ੍ਰਿਤਕ ਲੜਕੀ ਦੀ ਦੇਹ ਨੂੰ ਭਾਰਤ ਲਿਆਉਣ ਲਈ ਸਰਕਾਰ ਤੋਂ ਮੰਗ ਕੀਤੀ ਗਈ ਹੈ।
ਮ੍ਰਿਤਕਾਂ ਦੇ ਪਿਤਾ ਅਮਰੀਕ ਸਿੰਘ ਨੇ ਦੱਸਿਆ ਕਿ ਉਸਦੀ ਲੜਕੀ ਰਜਿੰਦਰ ਕੌਰ 2 ਸਾਲ ਪਹਿਲਾਂ ਹੀ ਆਪਣੇ ਪਤੀ ਅਤੇ ਬੱਚਿਆਂ ਨਾਲ ਕੈਨੇਡਾ ਗਈ ਸੀ ਅਤੇ ਉਸਦਾ ਪਤੀ ਨਵਦੀਪ ਸਿੰਘ ਅਕਸਰ ਘਰ ਵਿਚ ਲੜਾਈ ਝਗੜਾ ਕਰਦਾ ਰਹਿੰਦਾ ਸੀ। ਇਸ ਸਬੰਧੀ ਕੈਨੇਡਾ ਦੀ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਹੈ ਅਤੇ ਪੁਲਿਸ ਵੱਲੋਂ ਹਾਲੇ ਜਾਂਚ ਜਾਰੀ ਹੀ ਸੀ ਕਿ ਨਵਦੀਪ ਸਿੰਘ ਵੱਲੋਂ ਬੀਤੀ ਰਾਤ ਉਨ੍ਹਾਂ ਦੀ ਲੜਕੀ ਰਜਿੰਦਰ ਕੌਰ ਦਾ ਕਤਲ ਕਰ ਦਿੱਤਾ ਅਤੇ ਫਰਾਰ ਹੋ ਗਿਆ।