ਪੰਜਾਬ

punjab

ETV Bharat / state

ਯਾਤਰੀਆਂ ਨਾਲ ਭਰੀ ਬੱਸ ਕਿਵੇਂ ਹੋਈ ਹਾਦਸੇ ਦਾ ਸ਼ਿਕਾਰ - passengers

ਹੁਸ਼ਿਆਰਪੁਰ ਵਿੱਚ ਯਾਤਰੀਆਂ ਨਾਲ ਭਰੀ ਬੱਸ ਸੜਕੀ ਹਾਦਸੇ (accident) ਦਾ ਸ਼ਿਕਾਰ ਹੋ ਗਈ ਹੈ। ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਹਾਦਸੇ ਵਿੱਚ ਜ਼ਖ਼ਮੀ (Injured) ਹੋਏ ਵਿਅਕਤੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ (Civil Hospital) ਵਿਖੇ ਭਰਤੀ ਕਰਵਾਇਆ।

ਯਾਤਰੀਆ ਨਾਲ ਭਰੀ ਬੱਸ ਕਿਵੇਂ ਹੋਈ ਹਾਦਸੇ ਦਾ ਸ਼ਿਕਾਰ...
ਯਾਤਰੀਆ ਨਾਲ ਭਰੀ ਬੱਸ ਕਿਵੇਂ ਹੋਈ ਹਾਦਸੇ ਦਾ ਸ਼ਿਕਾਰ...

By

Published : Sep 3, 2021, 3:12 PM IST

ਹੁਸ਼ਿਆਰਪੁਰ:ਪੰਜਾਬ ਵਿੱਚ ਸੜਕੀ ਹਾਦਸਿਆ ਦਾ ਗਿਣਤੀ ਦਿਨੋ-ਦਿਨ ਵੱਧ ਦੀ ਜਾ ਰਹੀ ਹੈ। ਹਾਲਾਂਕਿ ਸਮੇਂ-ਸਮੇਂ ‘ਤੇ ਸਰਕਾਰਾਂ ਵੱਲੋਂ ਵੱਧ ਰਹੇ ਸੜਕੀ ਹਾਦਸਿਆ ਨੂੰ ਰੋਕਣ ਲਈ ਕਈ ਉਪਰਾਲੇ ਕੀਤੇ ਹਨ, ਪਰ ਸਰਕਾਰਾਂ ਇਸ ਵਿੱਚ ਪੂਰਨ ਤੌਰ ‘ਤੇ ਸਫ਼ਲ ਨਹੀਂ ਹੋ ਸਕੀਆਂ। ਅੱਜ ਸਵੇਰ ਹੁਸ਼ਿਆਰਪੁਰ ਵਿੱਚ ਵੀ ਇੱਕ ਯਾਤਰੀਆਂ ਨਾਲ ਭਰੀ ਬੱਸ ਸੜਕ ਹਾਦਸਾ ਦਾ ਸ਼ਿਕਾਰ ਹੋ ਗਈ। ਜਾਣਕਾਰੀ ਮੁਤਾਬਿਕ ਇਹ ਬੱਸ ਇੱਕ ਟੂਰਿਸਟ ਬੱਸ ਹੈ। ਇਹ ਹਾਦਸਾ ਕਰੀਬ ਸਵੇਰ ਦੇ 3 ਵਜੇ ਹੋਇਆ ਹੈ।

ਯਾਤਰੀਆ ਨਾਲ ਭਰੀ ਬੱਸ ਕਿਵੇਂ ਹੋਈ ਹਾਦਸੇ ਦਾ ਸ਼ਿਕਾਰ...

ਇਸ ਬੱਸ ਦੀ ਟੱਕਰ ਕਿਸੇ ਵਾਹਨ ਨਾਲ ਨਹੀਂ ਹੋਈ, ਸਗੋਂ ਇਹ ਬੱਸ ਇੱਕ ਬੰਦ ਪਾਏ ਢਾਬੇ ਵਿੱਚ ਜਾ ਵੜੀ, ਗਨੀਮਤ ਇਹ ਰਹੀ, ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਢਾਬਾ ਬੰਦ ਹੋਣ ਕਰਕੇ ਢਾਬੇ ਅੰਦਰ ਕੋਈ ਵਿਅਕਤੀ ਮੌਜੂਦ ਨਹੀਂ ਸੀ।

ਜਾਣਕਾਰੀ ਮੁਤਾਬਿਕ ਇਹ ਬੱਸ ਜਲੰਧਰ ਤੋਂ ਹੁਸ਼ਿਆਰਪੁਰ ਆ ਰਹੀ ਸੀ, ਤਾਂ ਪ੍ਰਭਾਤ ਚੌਂਕ ਦੇ ਕੋਲ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਢਾਬੇ ਵਿੱਚ ਜਾ ਵੜੀ। ਇਸ ਹਾਦਸੇ ਵਿੱਚ ਇੱਕ ਪਾਸੇ ਜਿੱਥੇ ਬਾਹਰੀ ਲੋਕਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਉੱਥੇ ਹੀ ਬੱਸ ਵਿੱਚ ਮੌਜੂਦ ਯਾਤਰੀਆਂ ਦਾ ਵੀ ਬਚਾਅ ਰਿਹਾ, ਹਾਦਸੇ ਵਿੱਚ ਯਾਤਰੀਆਂ ਨੂੰ ਮਾਮੂਲੀਆਂ ਸੱਟਾਂ ਹੀ ਲੱਗੀਆਂ ਹਨ। ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਜ਼ਖ਼ਮੀ ਯਾਤਰੀਆਂ ਨੂੰ ਤੁਰੰਤ ਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।

ਹਾਲਾਂਕਿ ਹਾਦਸੇ ਹੋਰ ਵੀ ਭਿਆਨਕ ਹੋ ਸਕਦਾ ਸੀ, ਕਿਉਂਕਿ ਹਾਦਸੇ ਵਾਲੀ ਥਾਂ ਤੋਂ ਸਿਰਫ਼ 5 ਫੁੱਟ ਦੀ ਦੂਰੀ ‘ਤੇ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਸਨ। ਤੇ ਨਾਲ ਹੀ ਬਿਜਲੀ ਦਾ ਵੱਡਾ ਟਰਾਂਸਫਾਰਮਰ ਸੀ। ਜੇਕਰ ਬੱਸ ਬਿਜਲੀ ਦੀ ਲਪੇਟ ਵਿੱਚ ਆਉਦੀ ਤਾਂ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਸੀ।

ਇਹ ਵੀ ਪੜ੍ਹੋ:ਅਫਗਾਨਿਸਤਾਨ: ਤਾਲਿਬਾਨ ਅੱਜ ਸਰਕਾਰ ਦਾ ਕਰੇਗਾ ਐਲਾਨ

ABOUT THE AUTHOR

...view details