ਹੁਸ਼ਿਆਰਪੁਰ: ਸਰਕਾਰ ਵਲੋਂ ਤਾਂ ਗ਼ਰੀਬਾਂ ਦੀਆਂ ਸਿਰਾਂ ਉੱਤੇ ਛੱਤਾਂ ਦੇਣ ਦੇ ਦਾਅਵੇ ਕਈ ਥਾਂ ਫੇਲ ਹੋਏ ਹਨ ਇਸ ਦੇ ਚੱਲਦਿਆ ਹੋਮ ਫੋਰ ਹੋਮਲੈੱਸ ਸੰਸਥਾ ਵੱਲੋਂ ਅੱਜੋਵਾਲ ਦੇ ਗ਼ਰੀਬਾਂ ਦੀ ਬਾਂਹ ਫੜੀ ਹੈ। ਸੰਸਥਾ ਝੁੱਗੀ ਝੌਂਪੜੀਆਂ ਵਾਲਿਆਂ ਨੂੰ ਘਰ ਬਣਾ ਕੇ ਦੇਣ ਦੀ ਬੀੜਾ ਚੁੱਕਿਆ ਗਿਆ।
ਇਸ ਦੇ ਤਹਿਤ 14 ਨਵੇਂ ਘਰ ਬਣਾ ਦਿੱਤੇ ਗਏ ਹਨ ਤੇ ਸੋਮਵਾਰ ਨੂੰ 15 ਵੇਂ ਘਰ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਸਮੇਂ ਬਾਬਾ ਦਿਲਾਵਰ ਸਿੰਘ ਬ੍ਰਹਮਜੀ ਜੱਬੜ ਵਾਲੇ ਸੰਸਥਾ ਦੇ ਪ੍ਰਧਾਨ ਵਰਿੰਦਰ ਪਰਹਾਰ ਨਾਲ ਮੌਜੂਦ ਰਹੇ। ਸੰਸਥਾ ਦੇ ਪ੍ਰਧਾਨ ਵਰਿੰਦਰ ਪਰਹਾਰ ਨੇ ਦੱਸਿਆ ਕਿ ਹੋਮ ਫਾਰ ਹੋਮਲੈੱਸ ਸੰਸਥਾ ਦਾ ਇਕ ਹੀ ਉਦੇਸ਼ ਹੈ ਕਿ ਗ਼ਰੀਬ ਲੋਕਾਂ ਦੇ ਸਿਰ 'ਤੇ ਛੱਤ ਦੇਣਾ। ਇਸ ਦੀ ਕੜੀ ਵਿੱਚ 15 ਵੇਂ ਘਰ ਦਾ ਨੀਂਹ ਪੱਥਰ ਰੱਖਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ 14 ਲੋਕਾਂ ਨੂੰ ਘਰ ਬਣਾ ਕੇ ਦੇ ਦਿੱਤੇ ਗਏ ਹਨ।