ਪੰਜਾਬ

punjab

ETV Bharat / state

ਪੁਲਿਸ ਨੇ ਸੁਲਝਾਈ ਗੁੱਥੀ, ਮਤਰਿਆ ਪਿਤਾ ਹੀ ਨਿੱਕਲਿਆ ਨਾਬਾਲਗ ਕੁੜੀ ਦਾ ਕਾਤਲ - minor girl murdered hoshiarpur

ਥਾਣਾ ਮਾਡਲ ਟਾਊਨ ਪੁਲਿਸ ਨੇ ਮੌਤ ਦੀ ਗੁੱਥੀ ਨੂੰ ਸੁਲਝਾਉਂਦਿਆਂ ਨਾਬਾਲਗ ਕੁੜੀ ਦੇ ਮਤਰੇਏ ਪਿਤਾ ਨੂੰ ਕਤਲ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕੀਤਾ ਹੈ।

ਹੁਸ਼ਿਆਰਪੁਰ: ਮਤਰਿਆ ਪਿਤਾ ਹੀ ਨਿੱਕਲਿਆ ਨਾਬਾਲਗ ਲੜਕੀ ਦਾ ਕਾਤਲ
ਹੁਸ਼ਿਆਰਪੁਰ: ਮਤਰਿਆ ਪਿਤਾ ਹੀ ਨਿੱਕਲਿਆ ਨਾਬਾਲਗ ਲੜਕੀ ਦਾ ਕਾਤਲ

By

Published : Jul 28, 2020, 6:10 PM IST

ਹੁਸ਼ਿਆਰਪੁਰ: ਬੀਤੇ ਦਿਨੀਂ ਹੁਸ਼ਿਆਰਪੁਰ ਦੇ ਮੁਹੱਲਾ ਟਿੱਬਾ ਸਾਹਿਬ ਵਿੱਚ ਇੱਕ ਨਾਬਾਲਗ ਕੁੜੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਵਿੱਚ ਪੁਲਿਸ ਜਾਂਚ ਮਗਰੋਂ ਹੈਰਾਨਕੁੰਨ ਖ਼ੁਲਾਸਾ ਹੋਇਆ ਹੈ।

ਹੁਸ਼ਿਆਰਪੁਰ: ਮਤਰਿਆ ਪਿਤਾ ਹੀ ਨਿੱਕਲਿਆ ਨਾਬਾਲਗ ਲੜਕੀ ਦਾ ਕਾਤਲ

ਥਾਣਾ ਮਾਡਲ ਟਾਊਨ ਪੁਲਿਸ ਨੇ ਮੌਤ ਦੀ ਗੁੱਥੀ ਨੂੰ ਸੁਲਝਾਉਂਦਿਆਂ ਕੁੜੀ ਦੇ ਮਤਰੇਏ ਪਿਤਾ ਨੂੰ ਕਤਲ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕੀਤਾ ਹੈ। ਕੁੜੀ ਦੀ ਮੌਤ ਤੋਂ ਬਾਅਦ ਉਸ ਦੇ ਮਤਰੇਏ ਪਿਤਾ ਨੇ ਜਲਦਬਾਜ਼ੀ ਵਿੱਚ ਉਸ ਦਾ ਸਸਕਾਰ ਕਰ ਦਿੱਤਾ ਸੀ ਤੇ ਪੁਲਿਸ ਨੂੰ ਇਹ ਦੱਸਿਆ ਸੀ ਕਿ ਲੜਕੀ ਦੀ ਤਬੀਅਤ ਅਚਾਨਕ ਖ਼ਰਾਬ ਹੋ ਜਾਣ ਕਾਰਨ ਉਸ ਦੀ ਮੌਤ ਹੋ ਗਈ ਸੀ।

ਸ਼ੁਰੂਆਤ ਤੋਂ ਹੀ ਉਕਤ ਕੁੜੀ ਦਾ ਪਿਤਾ ਪੁਲਿਸ ਦੇ ਸ਼ੱਕ ਦੇ ਘੇਰੇ ਵਿੱਚ ਸੀ। ਇਸ ਦਾ ਇੱਕ ਵੱਡਾ ਕਾਰਨ ਇਹ ਵੀ ਸੀ ਕਿ ਕੁੱਝ ਸਮਾਂ ਪਹਿਲਾਂ ਕੁੜੀ ਨੇ ਮੁਲਜ਼ਮ 'ਤੇ ਉਸ ਨਾਲ ਜਬਰ ਜਨਾਹ ਕਰਨ ਦੇ ਦੋਸ਼ ਲਗਾਏ ਸਨ। ਜਿਸ ਤਹਿਤ ਉਸ ਨੂੰ ਸਜ਼ਾ ਹੋ ਗਈ ਸੀ ਅਤੇ ਉਹ ਜ਼ਮਾਨਤ 'ਤੇ ਬਾਹਰ ਆਇਆ ਸੀ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਕੁੜੀ ਨੂੰ ਕੋਈ ਜ਼ਹਿਰੀਲੀ ਵਸਤੂ ਦੇ ਕੇ ਮਾਰਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਅੱਗੇ ਦੀ ਕਾਰਵਾਈ ਆਰੰਭ ਦਿੱਤੀ ਗਈ ਹੈ।

ABOUT THE AUTHOR

...view details