ਹੁਸ਼ਿਆਰਪੁਰ: ਬੀਤੀ ਦਿਨੀਂ ਹੁਸ਼ਿਆਰਪੁਰ ਦੇ ਕੋਰਟ ਰੋਡ 'ਤੇ ਸਥਿਤ ਐਕਸਿਸ ਬੈਂਕ ਵੱਲੋਂ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ 'ਚ ਮੁੱਹਲਾ ਸ਼ੰਕਰ ਨਗਰ 'ਚ ਰਹਿਣ ਵਾਲੇ ਸੁਰਜੀਤ ਸਿੰਘ ਨੇ ਐਕਸਿਸ ਬੈਂਕ 'ਤੇ ਠੱਗੀ ਮਾਰਨ ਦਾ ਵੀ ਦੋਸ਼ ਲਗਾਇਆ ਹੈ।
ਪੀੜਤ ਸੁਰਜੀਤ ਸਿੰਘ ਨੇ ਕਿਹਾ ਕਿ ਡੇਢ ਸਾਲ ਪਹਿਲਾਂ ਉਨ੍ਹਾਂ ਨੇ ਐਕਸਿਸ ਬੈਂਕ 'ਚ 3 ਲੱਖ 90 ਹਜ਼ਾਰ ਦੀ ਮਿਊਚਲ ਫੰਡ 'ਚ ਐਫ.ਡੀ.ਆਈ ਕਰਵਾਈ ਸੀ। ਇਸ ਸਾਲ ਦੀ ਜਨਵਰੀ ਨੂੰ ਬੈਂਕ ਵੱਲੋਂ ਇਹ ਰਕਮ 4 ਲੱਖ 27 ਹਜ਼ਾਰ ਦੱਸੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਜਦੋਂ ਉਹ ਰਕਮ ਨੂੰ ਬੈਂਕ ਚੋਂ ਕਢਵਾਉਣ ਲਈ ਗਏ ਤਾਂ ਬੈਂਕ ਪ੍ਰਬੰਧਕਾਂ ਨੇ ਇਸ ਰਕਮ ਨੂੰ ਨਾਂਹ ਕਢਵਾਉਣ ਦੀ ਸਲਾਹ ਦਿੱਤੀ ਤੇ ਉਨ੍ਹਾਂ ਨੇ ਵੀ ਅਜੇ ਰਕਮ ਕਢਵਾਉਣਾ ਜ਼ਰੂਰੀ ਨਹੀਂ ਸਮਝਿਆ।
ਇਹ ਵੀ ਪੜ੍ਹੋ:ਮੋਟਰਸਾਈਕਲ ਦੀ ਕਾਰ ਨਾਲ ਟੱਕਰ, 1 ਦੀ ਮੌਤ, 5 ਜ਼ਖ਼ਮੀ
ਇਸ ਦੌਰਾਨ ਪੀੜਤ ਨੇ ਕਿਹਾ ਕਿ ਜਦੋਂ ਉਹ 7 ਮਾਰਚ ਨੂੰ ਦੁਬਾਰਾ ਪੈਸੇ ਕਢਵਾਉਣ ਲਈ ਗਏ ਤਾਂ ਉਨ੍ਹਾਂ ਨੂੰ ਬੈਂਕ ਬੁਲਾਰੇ ਨੇ ਕਿਹਾ ਕਿ ਤੁਹਾਡੇ ਖਾਤੇ 'ਚ 3 ਲੱਖ 90 ਹਜ਼ਾਰ ਹੈ ਪਰ ਬਾਅਦ 'ਚ ਬੈਂਕ ਤੋਂ ਫੋਨ ਆਇਆ ਤਾਂ ਪਤਾ ਲੱਗਾ ਕਿ ਬੈਂਕ ਖਾਤੇ 'ਚ ਹੁਣ 3 ਲੱਖ 74 ਹਜ਼ਾਰ ਰੁਪਏ ਹੀ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਬੈਂਕ ਪ੍ਰਬੰਧਕਾਂ ਨਾਲ ਪ੍ਰਿੰਸੀਪਲ ਅਮਾਉਂਟ ਦੇ ਘੱਟ ਹੋਣ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਨੇ ਕੋਰੋਨਾ ਵਾਇਰਸ ਨੂੰ ਮੰਦੀ ਦਾ ਕਾਰਨ ਦੱਸਿਆ। ਇਸ ਦੇ ਨਾਲ ਹੀ ਮੈਨੇਜ਼ਰ ਨੇ ਇਹ ਸਪਸ਼ਟ ਸ਼ਬਦਾਂ ਨਾਲ ਕਹਿ ਦਿੱਤਾ ਕਿ ਉਹ ਮਿਊਚਲ ਫੰਡ ਦੇ ਘੱਟਣ ਦੀ ਕੋਈ ਜਿੰਮ੍ਹੇਵਾਰੀ ਨਹੀਂ ਹੈ।
ਉਨ੍ਹਾਂ ਨੇ ਕਿਹਾ ਕਿ ਆਮ ਲੋਕ ਆਪਣੇ ਪੈਸਿਆਂ 'ਚ ਵਾਧਾ ਕਰਨ ਲਈ ਮਿਊਚਲ ਫੰਡ 'ਚ ਲਗਾਉਂਦੇ ਹਨ ਪਰ ਜਦੋਂ ਪੈਸੇ ਘੱਟਦੇ ਹਨ ਉਦੋਂ ਬੈਂਕ ਵਾਲੇ ਆਪਣੀ ਜਿੰਮ੍ਹੇਵਾਰੀ ਤੋਂ ਪਿੱਛਦੇ ਹੱਟ ਜਾਂਦੇ ਹਨ।