ਹੁਸ਼ਿਆਰਪੁਰ: ਹੁਸ਼ਿਆਰਪੁਰ ਦੇ ਸਰਕਾਰੀ ਰੇਲਵੇ ਮੰਡੀ ਸਕੂਲ ਵਿੱਚ ਪੜ੍ਹਦੀ 9ਵੀਂ ਜਮਾਤ ਦੀ ਵਿਦਿਆਰਥਣ ਰੀਤਿਕਾ ਸੈਣੀ ਨੇ ਉੜੀਸਾ ਵਿੱਚ ਹੋਈ ਨੈਸ਼ਨਲ ਕਲਾਂ ਉਤਸਵ ਵਿੱਚ ਢੋਲ ਦੇ ਮੁਕਾਬਲੇ ਵਿੱਚ ਤੀਜਾ ਸਥਾਨ ਹਾਸਿਲ ਕੀਤਾ ਸੀ। ਹੁਣ ਰੀਤਿਕਾ ਦੀ ਇਸ ਉਪਲਬਧੀ ਦੇ ਚੱਲਦਿਆਂ ਉਸਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 'ਪਰੀਕਸ਼ਾ ਪੇ ਚਰਚਾ' ਪ੍ਰੋਗਰਾਮ ਵਿੱਚ ਸੱਦਾ ਦਿੱਤਾ ਗਿਆ ਹੈ।
ਰੀਤਿਕਾ ਦਿੱਲੀ ਵਿੱਚ 26 ਜਨਵਰੀ ਦੀ ਪਰੇਡ ਵਿੱਚ ਵੀ ਨਜ਼ਰ ਆਵੇਗੀ:-ਦੱਸ ਦਈਏ ਕਿ ਹੁਣ ਰੀਤਿਕਾ ਸੈਣੀ ਦਿੱਲੀ ਵਿੱਚ 26 ਜਨਵਰੀ ਨੂੰ ਗਣਤੰਤਰ ਦਿਵਸ ਵਾਲੇ ਦਿਨ ਹੋਣ ਜਾ ਰਹੀ ਪਰੇਡ ਵਿੱਚ ਵੀ ਨਜ਼ਰ ਆਵੇਗੀ। ਰੀਤਿਕਾ ਸੈਣੀ ਦੀ ਇਸ ਉਪਲਬਧੀ ਨਾਲ ਜਿੱਥੇ ਘਰ ਵਿੱਚ ਖੁਸ਼ੀ ਦਾ ਮਾਹੌਲ ਹੈ। ਉੱਥੇ ਹੀ ਰੀਤਿਕਾ ਦੇ ਸਕੂਲ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਲੋਕ ਵੀ ਰੀਤਿਕਾ ਉੱਤੇ ਮਾਣ ਮਹਿਸੂਸ ਕਰ ਰਹੇ ਹਨ।
ਰੀਤਿਕਾ ਨੇ ਉੜੀਸਾ ਵਿੱਚ ਤੀਜਾ ਸਥਾਨ ਹਾਸਿਲ ਕੀਤਾ:-ਇਸ ਬਾਬਤ ਜਦੋਂ ਰੀਤਿਕਾ ਸੈਣੀ ਨਾਲ ਗੱਲਬਾਤ ਕੀਤੀ ਗਈ ਤਾਂ ਉਸਦਾ ਕਹਿਣਾ ਹੈ ਕਿ ਮੈਂ ਨੈਸ਼ਨਲ ਕਲਾਂ ਉਤਸਵ ਉੜੀਸਾ ਵਿੱਚ ਗਈ ਸੀ, ਜਿੱਥੇ ਮੈਂ ਉੜੀਸਾ ਵਿੱਚ ਹੋਈ ਨੈਸ਼ਨਲ ਕਲਾਂ ਉਤਸਵ ਵਿੱਚ ਢੋਲ ਦੇ ਮੁਕਾਬਲੇ ਵਿੱਚ ਤੀਜਾ ਸਥਾਨ ਹਾਸਿਲ ਕੀਤਾ ਸੀ, ਸੋ ਮੈਨੂੰ ਬਹੁਤ ਖੁਸ਼ੀ ਹੈ। ਉਹ ਭਵਿੱਖ ਵਿੱਚ ਵੀ ਆਪਣੇ ਸਕੂਲ, ਮਾਪਿਆਂ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰੇਗੀ।