ਹੁਸ਼ਿਆਰਪੁਰ:ਪੰਜਾਬ 'ਚ ਕਾਂਗਰਸ ਦਾ ਆਪਸੀ ਕਾਟੋ ਕਲੋਸ਼ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਕਦੇ ਕਾਂਗਰਸੀਆਂ ਵਿਚਕਾਰ ਟਵੀਟਰ ਵਾਰ ਸ਼ੁਰੂ ਹੁੰਦਾ ਹੈ, ਤੇ ਕਦੇ ਬਿਆਨਬਾਜ਼ੀ ਤੇ ਹੁਣ ਪਿਛਲੇ ਕੁਝ ਦਿਨਾਂ ਤੋਂ ਕਾਂਗਰਸ ਦੇ ਆਗੂ ਨਵਜੋਤ ਸਿੰਘ ਸਿੱਧੂ ਦੇ ਹੱਕ ‘ਚ ਵੱਖ-ਵੱਖ ਸ਼ਹਿਰਾਂ ਕਸਬਿਆਂ ‘ਚ ਬੋਰਡ ਲੱਗੇ ਦਿਖਾਈ ਦਿੱਤੇ ਹਨ। ਅੱਜ ਹੁਸ਼ਿਆਰਪੁਰ ‘ਚ ਵੀ ਨਵਜੋਤ ਸਿੰਘ ਸਿੱਧੂ ਦੇ ਹੱਕ ‘ਚ ਬੋਰਡ ਕਾਂਗਰਸ ਦੇ ਹੀ ਇੱਕ ਆਗੂ ਵੱਲੋਂ ਲਗਾਏ ਗਏ ਹਨ।
ਇਸ ਸਬੰਧੀ ਗੱਲਬਾਤ ਦੌਰਾਨ ਕਾਂਗਰਸੀ ਆਗੂ ਅਕਾਸ਼ ਕੁਮਾਰ ਉਰਫ ਗੋਲਡੀ ਕਮਾਲਪੁਰ ਨੇ ਕਿਹਾ ਕਿ ਜਦੋਂ ਤੋਂ ਨਵਜੋਤ ਸਿੰਘ ਸਿੱਧੂ ਕਾਂਗਰਸ ‘ਚ ਆਏ ਹਨ। ਉਦੋਂ ਤੋਂ ਹੀ ਕੁਝ ਆਗੂਆਂ ਵੱਲੋਂ ਉਨ੍ਹਾਂ ਨੂੰ ਪਸੰਦ ਨਹੀਂ ਕੀਤਾ ਜਾ ਰਿਹਾ ਹੈ। ਜਿਸ ਦਾ ਕਾਰਨ ਇਹ ਹੈ, ਕਿ ਨਵਜੋਤ ਸਿੰਘ ਸਿੱਧੂ ਇੱਕ ਇਮਾਨਦਾਰ ਆਗੂ ਹਨ।
ਸਿੱਧੂ ਦੀ ਤਾਜਪੋਸ਼ੀ ਤੋਂ ਪਹਿਲਾਂ ਪੋਸਟਰ ਵਾਰ ਸ਼ੁਰੂ ਹੁਸ਼ਿਆਰਪੁਰ ‘ਚ ਲਗਾਏ ਗਏ ਇਨ੍ਹਾਂ ਬੋਰਡਾਂ ‘ਚੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹੁਸ਼ਿਆਰਪੁਰ ਤੋਂ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੀਆਂ ਤਸਵੀਰਾਂ ਗਾਇਬ ਹਨ। ਇਸ ਸਬੰਧੀ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ, ਤਾਂ ਗੋਲਡੀ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਸਿੱਧੂ ਨੂੰ ਪਸੰਦ ਨਹੀਂ ਕੀਤਾ ਜਾ ਰਿਹਾ ਹੈ। ਜਿਸ ਕਾਰਨ ਉਨ੍ਹਾਂ ਦੀ ਫੋਟੋ ਨਹੀਂ ਲਗਾਈ ਗਈ।
ਉਨ੍ਹਾਂ ਨੇ ਕਿਹਾ, ਜੇਕਰ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਗੱਲ ਕਰੀਏ, ਤਾਂ ਉਹ ਹੁਸ਼ਿਆਰਪੁਰ ਤੋਂ ਗਾਇਬ ਹਨ। ਉਸੇ ਤਰ੍ਹਾਂ ਮੰਤਰੀ ਦੀ ਫੋਟੋ ਬੋਰਡ ‘ਚੋਂ ਵੀ ਗਾਇਬ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਹੁਸ਼ਿਆਰਪੁਰ ‘ਚ ਨਵਜੋਤ ਸਿੱਧੂ ਦੇ ਹੋਰ ਪੋਸਟਰ ਲਗਾਏ ਜਾਣਗੇ।
ਇਹ ਵੀ ਪੜ੍ਹੋ:ਨਵਜੋਤ ਸਿੱਧੂ ਨੇ ਸੁਖਜਿੰਦਰ ਰੰਧਾਵਾ ਦੇ ਲਾਏ ਪੈਰੀ ਹੱਥ, ਜਾਣੋ ਕਿਉਂ...