ਹੁਸ਼ਿਆਰਪੁਰ: ਕਿਲਾ ਬਰੂਨ 'ਚ ਕੁਝ ਦਿਨ ਪਹਿਲਾਂ 5 ਸਾਲ ਦੀ ਬੱਚੀ ਦਾ ਕਤਲ ਹੋਇਆ ਸੀ ਜਿਸ ਤੋਂ ਇੱਕ ਹਫਤੇ ਬਾਅਦ ਹੀ ਉਸ ਦੀ ਮਾਂ ਦਾ ਵੀ ਕਤਲ ਹੋ ਗਿਆ ਸੀ। ਇਸ ਦੋਹਰੇ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾ ਲਿਆ ਹੈ ਤੇ ਇਸ ਮਾਮਲੇ 'ਚ ਪੁਲਿਸ ਨੇ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੀਤਾ ਹੈ, ਜਿਨ੍ਹਾਂ ਵਿੱਚ 3 ਔਰਤਾਂ ਤੇ 2 ਮਰਦ ਸ਼ਾਮਲ ਹਨ।
ਪੁਲਿਸ ਨੇ ਕਿਲਾ ਬਰੂਨ 'ਚ ਹੋਏ ਦੋਹਰੇ ਕਤਲ ਦੀ ਗੁੱਥੀ ਨੂੰ ਸੁਲਝਾਇਆ ਡੀਐਸਪੀ ਪਰਮਿੰਦਰ ਸਿੰਘ ਹੀਰ ਨੇ ਦੱਸਿਆ ਕਿ ਇਸ ਦੋਹਰੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਲਈ ਐਸਐਸਪੀ ਗੌਰਵ ਗਰਗ ਨੇ ਇੱਕ ਵਿਸ਼ੇਸ਼ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਸੀ।
ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਇਸ ਮਾਮਲੇ ਦੀ ਹੋਰ ਗੰਭੀਰਤਾ ਨਾਲ ਜਾਂਚ ਕੀਤੀ ਤਾ ਪਤਾ ਲੱਗਾ ਕਿ ਮ੍ਰਿਤਕ ਨਿਰਮਲ ਕੌਰ ਦੇ ਭੁਲਾਣਾ ਪਿੰਡ ਦੇ ਵਾਸੀ ਹਰਪ੍ਰੀਤ ਸਿੰਘ ਉਰਫ ਗੋਲਡੀ ਨਾਲ ਨਾਜਾਇਜ਼ ਸਬੰਧ ਸਨ। ਉਨ੍ਹਾਂ ਕਿਹਾ ਕਿ ਉਸ ਦਾ ਹੀ ਨਿਰਮਲ ਕੌਰ ਨੂੰ ਮਾਰਨ 'ਚ ਹੱਥ ਸੀ।
ਉਨ੍ਹਾਂ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗੋਲਡੀ ਨੇ ਨਿਰਮਲ ਦੇ ਨਾਂਅ 'ਤੇ ਕੋਠੀ ਲਈ ਹੋਈ ਸੀ ਜਿਸ ਦਾ ਉਸ ਦੇ ਪਤੀ ਨੂੰ ਪਤਾ ਲੱਗ ਗਿਆ ਸੀ ਜਿਸ ਕਾਰਨ ਉਸ ਨੇ ਨਿਰਮਲ ਨੂੰ ਮਾਰ ਦਿੱਤਾ। ਉਨ੍ਹਾਂ ਕਿਹਾ ਕਿ ਪੁਲਿਸ ਨੇ ਇਸ ਮਾਮਲੇ ਨਾਲ ਸਬੰਧਿਤ 5 ਮੁਲਜ਼ਮ ਹਨ, ਜਿਨ੍ਹਾਂ 'ਚ 3 ਔਰਤਾਂ ਤੇ 2 ਮਰਦ ਹਨ। ਪੰਜਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ:ਪਾਣੀ ਦੇ ਟੋਏ 'ਚ ਡਿੱਗਣ ਨਾਲ ਮਾਵਾਂ-ਧੀਆਂ ਦੀ ਹੋਈ ਮੌਤ