ਹੁਸ਼ਿਆਰਪੁਰ :ਬੀਤੇ ਦਿਨੀਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਡਡਿਆਣਾ ਕਲਾਂ ਦੇ ਮੌਜੂਦਾ ਸਰਪੰਚ ਸੰਦੀਪ ਚੀਨਾ ਦਾ ਗੋਲੀਆਂ ਮਾਰ ਕੇ ਕਤਲ ਕਰਨ ਦੇ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ। ਪੁਲਿਸ ਨੇ ਕਤਲ ਤੋਂ ਕੁਝ ਹੀ ਘੰਟਿਆਂ ਦਰਮਿਆਨ ਇੱਕ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸੀਨੀਅਸਰ ਕਪਤਾਨ ਪੁਲਿਸ ਸੁਰੇਂਦਰ ਲਾਂਬਾ ਨੇ ਪ੍ਰੈਸ ਕਾਨਫਰੰਸ ਬੁਲਾਈ। ਇਸ ਦੌਰਾਨ ਜਾਣਕਾਰੀ ਦਿੱਤੀ ਕਿ ਕਤਲ ਵਿੱਚ ਨਾਮਜਦ ਵਿਅਕਤੀਆਂ ਖਿਲਾਫ ਕਾਰਵਾਰੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੌਰਾ ਇੱਕ ਨੌਜਵਾਨ ਪੁਲਿਸ ਨੇ ਕਾਬੂ ਕੀਤਾ ਹੈ ਜਿਸ ਨੇ ਕਤਲ ਨੂੰ ਅੰਜਾਮ ਦਿੱਤਾ। ਇਸ ਮੁਲਜ਼ਮ ਦਾ ਨਾਮ ਮਨੀਸ਼ ਹੈ ਜਿਸ ਵੱਲੋਂ ਬਾਕੀ ਮੁਲਜ਼ਮਾਂ ਦੀ ਪਹਿਚਾਣ ਵੀ ਕਰ ਲਈ ਗਈ ਹੈ। ਇਹਨਾਂ ਵਿੱਚ ਇੱਕ ਦਾ ਨਾਮ ਅਨੂਪ ਵੀ ਸਾਹਮਣੇ ਆਇਆ ਹੈ। ਪਰ ਅਜੇ ਮੁਖ ਮੁਲਜ਼ਮ ਫਰਾਰ ਨੇ ਜਿੰਨਾਂ ਦੀ ਭਾਲ ਜਾਰੀ ਹੈ।
ਸਰਪੰਚ ਕਤਲ ਮਾਮਲੇ 'ਚ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ,ਕਾਬੂ ਕੀਤਾ ਕਾਤਲ - ਸਰਪੰਚ ਸੰਦੀਪ ਚੀਨਾ
Sarpanch's Murder Case : ਪਿੰਡ ਡਡਿਆਣਾ ਦੇ ਸਰਪੰਚ ਸੰਦੀਪ ਸਿੰਘ ਚੀਨਾ ਦੀ ਗੋਲੀਆਂ ਮਾਰ ਕੇ ਕੀਤੇ ਕਤਲ ਤੋਂ ਬਾਅਦ ਹੁਸ਼ਿਆਰਪੁਰ ਪੁਲਿਸ ਨੇ ਇੱਕ ਕਾਤਲ ਨੂੰ ਕਾਬੂ ਕਰ ਲਿਆ ਹੈ। ਦੱਸ ਦਈਏ ਕਿ ਕਤਲ ਤੋਂ ਬਾਅਦ ਸ਼ਹਿਰ 'ਚ ਦਲਿਤ ਜਥੇਬੰਦੀਆਂ ਦੇ ਆਗੂਆਂ ਵੱਲੋਂ ਪੁਲਿਸ 'ਤੇ ਜ਼ੋਰ ਪਾਇਆ ਗਿਆ ਸੀ ਕਿ ਦੋਸ਼ੀ ਨਾ ਫੜ੍ਹੇ ਤਾਂ ਸੰਘਰਸ਼ ਵੱਡੇ ਪੱਧਰ 'ਤੇ ਜਾਵੇਗਾ।

Published : Jan 5, 2024, 12:57 PM IST
ਅਣਪਛਾਤਿਆਂ ਨੇ ਹੱਥ ਮਿਲਾਉਣ ਤੋਂ ਬਾਅਦ ਕੀਤਾ ਕਤਲ :ਮਿਲੀ ਜਾਣਕਾਰੀ ਮੁਤਾਬਿਕ ਬੀਤੇ ਦਿਨ ਕਤਲ ਵਾਲੀ ਸਵੇਰ ਕਰੀਬ 10 ਵਜੇ ਸੰਦੀਪ ਚੀਨਾ ਆਪਣੀ ਦੁਕਾਨ ਉੱਤੇ ਗਏ ਸਨ। ਉਥੇ ਹੀ ਰਾਹ ਵਿੱਚ ਜਾਂਦੇ ਹੋਏ ਦੁਕਾਨ 'ਤੇ 03 ਨੌਜਵਾਨ ਲੜਕੇ ਆਏ, ਜਿਨ੍ਹਾਂ 'ਚ ਅਨੂਪ ਕੁਮਾਰ ਉਰਫ ਵਿੱਕੀ ਪੁੱਤਰ ਅਸ਼ਵਨੀ ਵੀ ਸ਼ਾਮਲ ਸੀ। ਜਿੰਨਾ ਵਿੱਚ 2 ਅਣਪਛਾਤੇ ਵਿਅਕਤੀ ਮੋਟਰਸਾਈਕਲ 'ਤੇ ਸਵਾਰ ਸਨ। ਜਿੱਥੇ ਅਨੂਪ ਕੁਮਾਰ ਉਰਫ ਵਿੱਕੀ ਨੇ ਸੰਦੀਪ ਕੁਮਾਰ ਨਾਲ ਹੱਥ ਮਿਲਾਇਆ ਅਤੇ ਫਿਰ ਅਚਾਨਕ ਹੀ ਪਿਸਤੌਲ ਨਾਲ ਫਾਇਰ ਕਰ ਦਿੱਤਾ, ਜੋ ਕਿ ਉਸਦੇ ਸੰਦੀਪ ਦੀ ਛਾਤੀ ਦੇ ਸੱਜੇ ਪਾਸੇ ਵੱਜਿਆ, ਉਥੇ ਮੌਕਾ ਦੇਖ ਕੇ ਉਕਤ ਦੋਸ਼ੀਆਂ ਵੱਲੋਂ ਪਿਸਤੌਲ 'ਚੋਂ ਕੁੱਲ 03 ਰਾਊਂਡ ਫਾਇਰ ਕੀਤੇ ਗਏ। ਜਿਸ ਤੋਂ ਬਾਅਦ ਦੋਸ਼ੀ ਗਾਲ੍ਹਾਂ ਕੱਢਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਗੋਲੀ ਲੱਗਣ 'ਤੇ ਜ਼ਖਮੀ ਹੋਏ ਸੰਦੀਪ ਨੂੰ ਸਥਾਨਕ ਲੋਕਾਂ ਵੱਲੋਂ ਤੁਰੰਤ ਬਾਅਦ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ।
- ਸ਼ਰਾਬੀ ਹਾਲਤ 'ਚ ਪੁਲਿਸ ਵਾਲੇ ਨੇ ਕੀਤਾ ਸੀ ਕਾਰਾ, ਵਿਭਾਗ ਨੇ ਕਰ ਦਿੱਤੀ ਕਾਰਵਾਈ, ਜਾਣੋਂ ਮਾਮਲਾ
- ਲੁਟੇਰਿਆਂ ਦੇ ਹੌਂਸਲੇ ਬੁਲੰਦ,ਤਰਨਤਾਰਨ ਵਿਖੇ ਦਿਨ ਦਿਹਾੜੇ ਪੈਟਰੋਲ ਪੰਪ ਮਾਲਿਕ ਨੂੰ ਗੋਲੀ ਮਾਰ ਕੇ ਕੀਤੀ ਲੱਖਾਂ ਦੀ ਲੁੱਟ
- ਹੁਸ਼ਿਆਰਪੁਰ 'ਚ ਦਿਨ ਦਿਹਾੜੇ ਮੌਜੂਦਾ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ, ਪਰਿਵਾਰ ਨੇ ਪ੍ਰਸ਼ਾਸਨ 'ਤੇ ਲਾਏ ਗੰਭੀਰ ਇਲਜ਼ਾਮ
ਪੁਰਾਣੀ ਰੰਜਿਸ਼ 'ਚ ਹੋਇਆ ਕਤਲ :ਜ਼ਿਕਰਯੋਗ ਹੈ ਕਿ ਇਸ ਕਤਲ ਦੀ ਵਜ੍ਹਾ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਿਕ ਪਹਿਲਾਂ ਵੀ ਮੁਲਜ਼ਮਾਂ ਅਤੇ ਸਰਪੰਚ ਸੰਦੀਪ ਚੀਨਾ ਵਿਚਾਲੇ ਝਗੜਾ ਹੋਇਆ ਸੀ। ਪਰ ਇਹਨਾਂ ਦਾ ਬਾਅਦ ਵਿੱਚ ਰਾਜੀਨਾਮਾ ਹੋ ਗਿਆ ਸੀ। ਪਰ ਇਸ ਰਾਜੀਨਾਮੇ ਦੌਰਾਨ ਵੀ ਮੁਲਜ਼ਮਾਂ ਨੇ ਧਮਕੀ ਦਿੱਤੀ ਸੀ ਕਿ ਤੈਨੂੰ ਫਿਰ ਦੇਖ ਲਵਾਂਗੇ। ਜਿਸ ਦੀ ਜਾਣਕਾਰੀ ਸੰਦੀਪ ਵੱਲੋਂ ਪੁਲਿਸ ਨੂੰ ਦਿੱਤੀ ਗਈ ਸੀ। ਪਰ ਪੁਲਿਸ ਨੇ ਸੁਣਵਾਈ ਨਹੀਂ ਕੀਤੀ। ਇਸ ਨੂੰ ਲੈਕੇ ਕਤਲ ਤੋਂ ਬਾਅਦ ਪਰਿਵਾਰ ਅਤੇ ਪਿੰਡ ਵਾਸੀਆਂ ਵਿੱਚ ਰੋਸ ਵੀ ਪਾਇਆ ਜਾ ਰਿਹਾ ਹੈ।