ਹੁਸ਼ਿਆਰਪੁਰ:ਮੁਹੱਲਾ ਬਸੀ ਖੁਆਜੂ ਵਿਚ ਦੁਪਹਿਰ ਸਮੇਂ ਇਕ 6 ਸਾਲਾ ਬੱਚਾ ਘਰੋਂ ਲਾਪਤਾ ਹੋ ਗਿਆ।ਇਸ ਸਬੰਧੀ ਘਰਦਿਆਂ ਨੂੰ ਪਤਾ ਲੱਗਿਆ ਅਤੇ ਉਨ੍ਹਾਂ ਵਿਚ ਹੜਕੰਪ ਮਚ ਗਿਆ। ਉਨ੍ਹਾਂ ਵੱਲੋਂ ਬੱਚੇ ਨੂੰ ਕਾਫੀ ਲੱਭਿਆ ਗਿਆ ਪਰੰਤੂ ਊਸਦਾ ਕੁਝ ਵੀ ਥਹੁ ਪਤਾ ਨਹੀਂ ਲਗਿਆ। ਜਿਸ ਉਪਰੰਤ ਪਰਿਵਾਰ ਵਲੋਂ ਇਸਦੀ ਜਾਣਕਾਰੀ ਥਾਣਾ ਮਾਡਲ ਟਾਊਨ (Model Town) ਪੁਲਿਸ ਨੂੰ ਦਿੱਤੀ ਗਈ ਅਤੇ ਸੂਚਨਾ ਮਿਲਦਿਆਂ ਹੀ ਥਾਣਾ ਮਾਡਲ ਟਾਊਨ ਵਲੋਂ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਕਰ ਦਿੱਤੀ ਗਈ।
ਬੱਚੇ ਨੂੰ ਲੱਭਣ ਲਈ ਡੀਐਸਪੀ ਸਿਟੀ (DSP City) ਪ੍ਰਵੇਸ਼ ਚੋਪੜਾ ਵੱਲੋਂ ਵੱਖ -ਵੱਖ ਟੀਮਾਂ ਦਾ ਗਠਨ ਕੀਤਾ ਗਿਆ। ਜਿੰਨਾ ਵੱਲੋਂ 3 ਕੁ ਘੰਟਿਆਂ ਦੀ ਕੜੀ ਮੁਸ਼ਕਤ ਬਾਅਦ ਬੱਚੇ ਨੂੰ ਸੁਰੱਖਿਅਤ ਲੱਭ ਕੇ ਘਰਦਿਆਂ ਦੇ ਸਪੁਰਦ ਕੀਤਾ।ਇਸ ਬਾਰੇ ਡੀਐਸਪੀ ਸਿਟੀ ਪ੍ਰਵੇਸ਼ ਚੋਪੜਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮੁਹੱਲਾ ਬਸੀ ਖੁਆਜੂ ਦਾ ਰਹਿਣ ਵਾਲਾ ਬੱਚਾ ਸੁਸ਼ਾਂਤ ਪੁੱਤਰ ਅਜੇ ਕੁਮਾਰ ਘਰੋਂ ਲਾਪਤਾ ਹੋ ਗਿਆ ਹੈ।ਜਿਸ ਤੋਂ ਬਾਅਦ ਉਨ੍ਹਾਂ ਵਲੋਂ ਤੁਰੰਤ ਪੁਲਿਸ ਦੀਆਂ ਟੀਮਾਂ ਗਠਿਤ ਕੀਤੀਆਂ ਗਈਆਂ ਅਤੇ ਬੱਚੇ ਦੀ ਫੋਟੋ ਵੀ ਵੱਖ-ਵੱਖ ਥਾਣਿਆਂ ਵਿਚ ਭੇਜੀ ਗਈ।