ਹੁਸ਼ਿਆਰਪੁਰ:ਗੜ੍ਹਸ਼ੰਕਰ ਪੁਲਿਸ ਨੇ ਚੋਰੀ ਦੇ ਮੋਟਰਸਾਈਕਲ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਏਐੱਸਆਈ ਅਨਿਲ ਕੁਮਾਰ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਗਸ਼ਤ ਦੌਰਾਨ ਨੰਗਲ ਰੋਡ 'ਤੇ ਮੌਜੂਦ ਸੀ ਤੇ ਇਸੇ ਦੌਰਾਨ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਲਖਵਿੰਦਰ ਕੁਮਾਰ ਲਵਲੀ ਵਾਸੀ ਵਾਰਡ ਨੰਬਰ 4 ਮੁਹੱਲਾ ਨੌਹਰੀਆਂ, ਗੜ੍ਹਸ਼ੰਕਰ ਤੇ ਇੰਦਰਜੀਤ ਬਿੱਕਾ ਵਾਸੀ ਜਿਆਣ ਥਾਣਾ ਚੱਬੇਵਾਲ ਦੋਵੇਂ ਮੁਲਜ਼ਮ ਚੋਰੀ ਦੇ ਮੋਟਰਸਾਈਕਲ ਲੈਕੇ ਨਵਾਂਸ਼ਹਿਰ ਤੋਂ ਗੜ੍ਹਸ਼ੰਕਰ ਵੱਲ ਆ ਰਹੇ ਹਨ। ਪੁਲਿਸ ਨੇ ਚੰਡੀਗੜ੍ਹ ਚੌਕ ਵਿਖੇ ਨਾਕਾ ਲਗਾ ਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਪੁਲਿਸ ਨੂੰ ਇਹਨਾਂ ਤੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।
ਚੋਰੀ ਦੇ ਮੋਟਰਸਾਈਕਲਾਂ ਸਣੇ 2 ਗ੍ਰਿਫ਼ਤਾਰ, ਪੁਲਿਸ ਨੂੰ ਵੱਡੇ ਖੁਲਾਸੇ ਹੋਣ ਦੀ ਉਮੀਦ - ਹੁਸ਼ਿਆਰਪੁਰ ਦੀ ਖਬਰ ਪੰਜਾਬੀ ਵਿਚ
ਗੜ੍ਹਸ਼ੰਕਰ ਪੁਲਿਸ ਵਲੋਂ ਚੋਰੀ ਦੇ ਮੋਟਰਸਾਈਕਲ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਧਿਕਾਰੀਆਂ ਦੀ ਜਾਣਕਾਰੀ ਮੁਤਾਬਿਕ ਇਹਨਾਂ ਦੀ ਇਤਲਾਹ ਮੁਖਬਰ ਖ਼ਾਸ ਨੇ ਦਿੱਤੀ ਸੀ, ਜਿਸ ਤੋਂ ਬਾਅਦ ਇਹ ਕਾਬੂ ਵਿੱਚ ਆਏ ਹਨ।
![ਚੋਰੀ ਦੇ ਮੋਟਰਸਾਈਕਲਾਂ ਸਣੇ 2 ਗ੍ਰਿਫ਼ਤਾਰ, ਪੁਲਿਸ ਨੂੰ ਵੱਡੇ ਖੁਲਾਸੇ ਹੋਣ ਦੀ ਉਮੀਦ Two accused arrested by the police with stolen motorcycles, more revelations may be made in the investigation](https://etvbharatimages.akamaized.net/etvbharat/prod-images/29-07-2023/1200-675-19126361-156-19126361-1690611475386.jpg)
ਮੁਖ਼ਬਰ ਖ਼ਾਸ ਦੀ ਇਤਲਾਹ ਕਾਰਨ ਫੜ੍ਹੇ ਦੋਵੇਂ ਮੁਲਜ਼ਮ :ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਖਬਰ ਖਾਸ ਨੇ ਦੱਸਿਆ ਸੀ ਕਿ ਮੋਟਰਸਾਇਕਲ ਉੱਤੇ ਸਵਾਰ ਹੋ ਕੇ ਦੋਵੇਂ ਨੌਜਵਾਨ ਵਾਰਦਾਤ ਕਰਨ ਦੀ ਨੀਅਤ ਨਾਲ ਨਵਾਂ ਸ਼ਹਿਰ ਤੋਂ ਗੜਸ਼ੰਕਰ ਨੂੰ ਆ ਰਹੇ ਹਨ। ਪੁਲਿਸ ਨੇ ਜਦੋਂ ਉਹਨਾਂ ਨੂੰ ਰੋਕ ਕੇ ਮੋਟਰਸਾਈਕਲ ਦੇ ਕਾਗਜ ਮੰਗੇ ਤਾਂ ਇਹ ਕਾਗਜ ਦੇ ਨਾ ਸਕੇ ਤਾਂ ਪੁਲਿਸ ਨੇ ਸਖਤੀ ਨਾਲ ਪੁੱਛਗਿੱਛ ਤਾਂ ਇਹਨਾਂ ਨੇ ਵੱਡੇ ਖੁਲਾਸੇ ਕੀਤੇ ਹਨ।
- ਮੀਂਹ ਦਾ ਪ੍ਰਭਾਵ: ਤੇਲੰਗਾਨਾ ਸਰਕਾਰ ਨੇ ਸਕੂਲਾਂ ਅਤੇ ਕਾਲਜਾਂ ਦੀ ਛੁੱਟੀ 'ਚ ਕੀਤਾ ਵਾਧਾ
- AAP ਪੋਸਟਰ: ਮਣੀਪੁਰ ਤਿੰਨ ਮਹੀਨਿਆਂ ਤੋਂ ਸੜ ਰਿਹਾ ਹੈ ਤੇ PM ਮੋਦੀ ਲਾਪਤਾ, AAP ਨੇ ਪੋਸਟਰ ਜਾਰੀ ਕੀਤਾ
- ਕੂੜਾ ਚੁੱਕਣ ਵਾਲੀਆਂ 11 ਔਰਤਾਂ ਦੇਖਦੇ ਹੀ ਦੇਖਦੇ ਬਣੀਆਂ 10 ਕਰੋੜ ਦੀਆਂ ਮਾਲਕ
ਗੜ੍ਹਸ਼ੰਕਰ ਇਲਾਕੇ ਦੇ ਵਿੱਚ ਚੋਰੀ ਦੀਆਂ ਘਟਨਾਵਾਂ ਦੇ ਵਿੱਚ ਲਗਾਤਾਰ ਵਾਧਾ ਹੋਣ ਕਾਰਨ ਲੋਕਾਂ ਦੇ ਵਿੱਚ ਦਹਿਸ਼ਤ ਮਾਹੌਲ ਬਣਿਆ ਹੋਇਆ ਹੈ, ਇਸ ਸਬੰਧ ਦੇ ਵਿੱਚ ਹੁਣ ਪੁਲਿਸ ਵਲੋਂ ਸਖਤੀ ਕੀਤੀ ਜਾ ਰਹੀ ਹੈ। ਥਾਣਾ ਗੜ੍ਹਸ਼ੰਕਰ ਪੁਲਿਸ ਵਲੋਂ ਚੋਰਾਂ ਉੱਤੇ ਲਗਾਮ ਕੱਸਣ ਲਈ ਰਣਨੀਤੀ ਘੜੀ ਜਾ ਰਹੀ ਹੈ। ਇਸ ਸਬੰਧ ਥਾਣਾ ਗੜ੍ਹਸ਼ੰਕਰ ਦੇ ਐਸ ਐੱਚ ਓ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਵਲੋਂ ਗਸ਼ਤ ਵਧਾਈ ਗਈ ਹੈ ਤੇ ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਚੋਰੀ ਦੀਆਂ ਵਾਰਦਾਤਾਂ ਰੋਕਣ ਲਈ ਉਹਨਾਂ ਦਾ ਸਾਥ ਦੇਣ ਤਾਂ ਜੋ ਇਹਨਾਂ ਦਾ ਖਾਤਮਾ ਕੀਤਾ ਜਾ ਸਕੇ।