ਹੁਸ਼ਿਆਰਪੁਰ: ਸੂਬਾ ਸਰਕਾਰ ਨੇ ਬੇਟੀ ਬਚਾਓ, ਬੇਟੀ ਪੜਾਉ ਮੁਹਿੰਮ ਦੇ ਅਧੀਨ ਹੁਸ਼ਿਆਰਪੁਰ 'ਚ ਸਰਕਾਰੀ ਸਕੂਲ 'ਚ ਪੜ ਰਹੀਆਂ ਕੁੜੀਆਂ ਲਈ ਡਰਾਈਵਿੰਗ ਸਿਖਲਾਈ ਕੇਂਦਰ ਦੀ ਸ਼ਰੂਆਤ ਕੀਤੀ ਹੈ। ਜਿਸ ਦਾ ਉਦਘਾਟਨ ਕੈਬਿਨੇਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕੀਤਾ। ਇਸ ਦੇ ਉਦਾਘਟਨ 'ਚ ਹਸ਼ਿਆਰਪੁਰ ਦੇ ਡੀਸੀ ਈਸ਼ਾ ਕਾਲੀਆ ਨੇ ਵੀ ਸ਼ਿਰਕਤ ਕੀਤੀ।
ਇਸ ਸਿਖਲਾਈ ਕੇਂਦਰ 'ਚ ਮੁਫ਼ਤ ਡਰਾਇਵਿੰਗ ਦੀ ਸਖਲਾਈ ਦਿੱਤੀ ਜਾਵੇਗੀ। ਜਿਸ 'ਚ ਉਨ੍ਹਾਂ ਨੂੰ ਡਰਾਇਵਿੰਗ ਦੀ ਸਿਖਲਾਈ ਦੇ ਕੇ ਸਵੈ-ਨਿਰਭਰ ਬਣਾਇਆ ਜਾਵੇਗਾ।
ਇਸ ਮੌਕੇ ਕੈਬਿਨੇਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ 'ਚ ਡਰਾਈਵਿੰਗ ਸਿਖਲਾਈ ਕੇਂਦਰ ਦੀ ਪਹਿਲੀ ਸ਼ੁਰੂਆਤ ਹੈ। ਜਿਸ 'ਚ ਮੁੰਡਿਆ ਨੂੰ ਕਾਰ ਚਲਾਉਣ ਦੀ ਸਿਖਾਲਈ ਤਾਂ ਦਿੱਤੀ ਜਾਂਦੀ ਸੀ ਸਾਥ ਹੀ ਕੁੜੀਆਂ ਨੂੰ ਵੀ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ।
ਉਨ੍ਹਾਂ ਨੇ ਕਿਹਾ ਡਰਾਈਵਿੰਗ ਸਿਖਲਾਈ ਦੇ ਦੌਰਾਨ ਕੁੜੀਆਂ ਨੂੰ ਡਰਾਇਵਿੰਗ ਲਾਇਸੈਂਸ ਵੀ ਦਿੱਤਾ ਜਾਵੇਗਾ। ਇਹ 20 ਕੁੜੀਆਂ ਦਾ ਪਹਿਲਾਂ ਬੈਚ ਹੈ। ਜੋ ਕਿ 20 ਦਿਨ ਤੱਕ ਇਸ ਦੀ ਸਿਖਲਾਈ ਦਿੱਤੀ ਜਾਵੇਗੀ। ਜਿਸ 'ਚ ਹਫਤੇ ਦੇ ਦੋ ਦਿਨ ਸਨਿੱਚਰਵਾਰ ਤੇ ਐਤਵਾਰ ਨੂੰ ਹੀ ਸਿਖਲਾਈ ਦਿੱਤੀ ਜਾਵੇਗੀ ਤਾਂਕਿ ਉਨ੍ਹਾਂ ਦੇ ਸਿੱਖਿਆ ਖੇਤਰ 'ਚ ਇਸ ਦਾ ਅਸਰ ਨਾ ਪਾਵੇ। ਉਨ੍ਹਾਂ ਨੇ ਕਿਹਾ ਕਿ ਇਕ ਮਹੀਨੇ ਬਾਅਦ ਉਨ੍ਹਾਂ ਨੂੰ ਲਾਇਸੈਂਸ ਵੀ ਦਿੱਤਾ ਜਾਵੇਗਾ।