ਹੁਸ਼ਿਆਰਪੁਰ 'ਚ ਆਪ ਦੇ ਉਮੀਦਵਾਰ ਨੇ ਕੀਤਾ ਨਾਮਜ਼ਦਗੀ ਪੱਤਰ ਦਾਖ਼ਿਲ - aap
ਜ਼ਿਲ੍ਹਾ ਹੁਸ਼ਿਆਰਪੁਰ ਤੋਂ ਡਾਕਟਰ ਰਵਜੋਤ ਸਿੰਘ ਨੇ ਆਪਣਾ ਨਾਮਜ਼ਦਗੀ ਪੱਤਰ ਦਾਖ਼ਿਲ ਕੀਤਾ ਹੈ।
ਡਿਜ਼ਾਈਨ ਫ਼ੋਟੋ
ਹੁਸ਼ਿਆਰਪੁਰ : ਲੋਕਸਭਾ ਚੋਣਾਂ 2019 ਦੇ ਮੱਦੇਨਜ਼ਰ ਵੀਰਵਾਰ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਡਾਕਟਰ ਰਵਜੋਤ ਸਿੰਘ ਨੇ ਆਪਣਾ ਨਾਮਜ਼ਦਗੀ ਪੱਤਰ ਦਾਖ਼ਿਲ ਉਪਰੰਤ ਇਕ ਰੋਡ ਸ਼ੋਅ ਕੱਢਿਆ ਜਿਸ ਦਾ ਨਾਂਅ ਪਰਿਵਰਤਨ ਯਾਤਰਾ ਸੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾਕਟਰ ਰਵਜੋਤ ਸਿੰਘ ਨੇ ਕਿਹਾ ਕਿ ਇਹ ਪਰਿਵਰਤਨ ਯਾਤਰਾ ਪਹਿਲਾਂ ਪੜਾਅ ਸੀ ਹੁਸ਼ਿਆਰਪੁਰ ਨੂੰ ਬਦਲਨ ਦਾ, ਲੋਕ ਸਾਨੂੰ ਬੜੀਆਂ ਆਸਾਂ ਦੇ ਨਾਲ ਵੇਖ ਰਹੇ ਸਨ।