ਪੰਜਾਬ

punjab

ETV Bharat / state

ਲਾੜੇ ਦੀ ਚਾਹਤ 'ਤੇ ਟਰੈਕਟਰ ਉੱਤੇ ਆਈ ਡੋਲੀ - ਪਿੰਡ ਬਸੀ ਗੁਲਾਮ ਹੁਸੈਨ

ਵਿਆਹ ਸ਼ਾਦੀਆਂ ਦੇ ਉੱਪਰ ਲੱਖਾਂ ਕਰੋੜਾਂ ਰੁਪਏ ਖ਼ਰਚ ਕਰਨ ਵਾਲਿਆਂ ਲਈ ਪਿੰਡ ਬਸੀ ਗੁਲਾਮ ਹੁਸੈਨ ਦੇ ਇੱਕ ਪਰਿਵਾਰ ਨੇ ਮਿਸਾਲ ਕਾਇਮ ਕੀਤੀ ਹੈ। ਲਾੜੇ ਅੰਮ੍ਰਿਤਪਾਲ ਸਿੰਘ ਨੇ ਆਪਣੇ ਟਰੈਕਟਰ ਉੱਪਰ ਡੋਲੀ ਲਿਜਾ ਕੇ ਲੋਕਾਂ ਦੀ ਖੂਬ ਵਾਹ-ਵਾਹ ਖੱਟੀ ਹੈ। ਲਾੜੇ ਦੇ ਰਿਸ਼ਤੇਦਾਰ ਮੁਤਾਬਕ ਉਸ ਨੂੰ ਟਰੈਕਟਰ 'ਤੇ ਡੋਲੀ ਲੈਕੇ ਜਾਣ ਦਾ ਬਹੁਤ ਸ਼ੌਕ ਸੀ।

Hoshiarpur news
ਫ਼ੋਟੋ

By

Published : Feb 8, 2020, 11:08 PM IST

ਹੁਸ਼ਿਆਰਪੁਰ: ਅੱਜ ਦੇ ਮਾਡਰਨ ਯੁੱਗ ਦੇ ਵਿੱਚ ਵਿਆਹ ਸ਼ਾਦੀਆਂ ਦੇ ਉੱਪਰ ਲੱਖਾਂ ਕਰੋੜਾਂ ਰੁਪਏ ਤੱਕ ਦਾ ਖਰਚਾ ਕੀਤਾ ਜਾਂਦਾ ਹੈ ਉਥੇ ਹੀ ਕਈ ਸੂਝਵਾਨ ਲੋਕਾਂ ਵੱਲੋਂ ਵਿਆਹ ਸ਼ਾਦੀ ਤੇ ਲੱਖਾਂ ਰੁਪਏ ਖਰਚਣ ਦੀ ਥਾਂ ਤੇ ਸਾਦੇ ਵਿਆਹ ਨੂੰ ਤਰਜੀਹ ਦਿੱਤੀ ਜਾਂਦੀ ਹੈ, ਅਜਿਹੀ ਹੀ ਇੱਕ ਮਿਸਾਲ ਸ਼ਹਿਰ ਦੇ ਇੱਕ ਵਿਆਹ 'ਚ ਵੇਖਣ ਨੂੰ ਮਿਲੀ। ਲੋਕ ਦਿਖਾਵੇ ਨੂੰ ਨਕਾਰਦਿਆਂ ਪਿੰਡ ਬਸੀ ਗੁਲਾਮ ਹੁਸੈਨ ਦੇ ਇੱਕ ਪਰਿਵਾਰ ਨੇ ਆਪਣੇ ਟਰੈਕਟਰ ਉੱਪਰ ਡੋਲੀ ਲਿਜਾ ਕੇ ਲੋਕਾਂ ਦੀ ਖੂਬ ਵਾਹ-ਵਾਹ ਖੱਟੀ।

ਇਹ ਵੀ ਪੜ੍ਹੋ:ਤਰਨ ਤਾਰਨ ਧਮਾਕਾ: ਮੈਜਿਸਟ੍ਰੇਟ ਜਾਂਚ ਦੇ ਹੁਕਮ ਜਾਰੀ, ਮ੍ਰਿਤਕਾਂ ਲਈ 5 ਲੱਖ ਦੇ ਮੁਆਵਜ਼ੇ ਦਾ ਐਲਾਨ

ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਲਾੜੀ ਜਸਵੀਰ ਕੌਰ ਨੇ ਕਿਹਾ ਕਿ ਉਸ ਨੂੰ ਬਹੁਤ ਚੰਗਾ ਮਹਿਸੂਸ ਹੋ ਰਿਹਾ ਹੈ ਕਿ ਉਹ ਡੋਲੀ ਵਾਲੀ ਕਾਰ ਦੀ ਬਜਾਏ ਟਰੈਕਟ 'ਤੇ ਸਵਾਰ ਹੋ ਕੇ ਆਈ ਹੈ। ਜਸਵੀਰ ਕੌਰ ਨੇ ਕਿਹਾ ਫ਼ਾਲਤੂ ਖ਼ਰਚ ਕਰਨ ਦੀ ਬਜਾਏ ਜੋ ਵਸਤਾਂ ਮੌਜੂਦ ਹਨ ਉਸ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਮੌਕੇ ਲਾੜੇ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਜੱਟਾਂ ਦਾ ਤਾਂ ਨਿੱਜੀ ਜੈਟ ਹੁੰਦਾ ਹੈ ਟਰੈਕਟਰ, ਕਿਰਾਏ ਦੇ ਸਾਮਾਨ ਨਾਲੋਂ ਤਾਂ ਵਧੀਆ ਹੈ ਟਰੈਕਟਰ।

ਵੇਖੋ ਵੀਡੀਓ

ਵਰਣਨਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਸ਼ੁਰੂ ਤੋਂ ਚਾਅ ਸੀ ਡੋਲੀ ਟਰੈਕਟਰ 'ਤੇ ਲੈਕੇ ਆਉਣ ਦਾ, ਉਨ੍ਹਾਂ ਦੇ ਪਰਿਵਾਰ ਵੱਲੋਂ ਕੁੜੀ ਵਾਲਿਆਂ ਨੂੰ ਜਦੋਂ ਆਪਣੀ ਇਹ ਇੱਛਾ ਜ਼ਾਹਿਰ ਕੀਤੀ ਗਈ ਤਾਂ ਉਨ੍ਹਾਂ ਨੇ ਵੀ ਪੂਰਾ ਸਹਿਯੋਗ ਦਿੱਤਾ ਅਤੇ ਅੰਮ੍ਰਿਤਪਾਲ ਸਿੰਘ ਦੀ ਇਹ ਇੱਛਾ ਪੂਰੀ ਹੋਣ ਦਿੱਤੀ।

ABOUT THE AUTHOR

...view details