ਪੰਜਾਬ

punjab

ETV Bharat / state

ਮਿਲਾਵਟ ਖੋਰਾਂ 'ਤੇ ਨੱਥ ਪਾਉਣ ਲਈ ਹੁਸ਼ਿਆਰਪੁਰ ਪ੍ਰਸਾਸ਼ਨ ਦੀ ਅਹਿਮ ਕੋਸ਼ਿਸ਼ - ਜ਼ਿਲ੍ਹਾ ਸਿਹਤ ਅਫ਼ਸਰ ਡਾ ਸੁਰਿੰਦਰ ਸਿੰਘ ਨਰ

ਹੁਸ਼ਿਆਰਪੁਰ ਦੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਰਿੰਦਰ ਸਿੰਘ ਨਰ ਨੇ ਕਿਹਾ ਹੈ ਕਿ ਪੀਣ ਵਾਲੀਆਂ ਵਸਤੂਆਂ ਦੇ 14 ਸੈਂਪਲ ਇਕੱਤਰ ਕਰਕੇ ਟੈਸਟ ਲਈ ਭੇਜ ਦਿੱਤੇ ਗਏ ਹਨ। ਉਨ੍ਹਾਂ ਕਿਹਾ ਹੈ ਕਿ ਜੇਕਰ ਸੈਂਪਲਾਂ ਵਿੱਚੋਂ ਮਿਲਾਵਟ ਪਾਈ ਗਈ ਤਾਂ ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

attempt to break adulteration
ਫ਼ੋਟੋ

By

Published : Nov 27, 2019, 9:01 AM IST

ਹੁਸ਼ਿਆਰਪੁਰ:ਸ਼ਹਿਰ 'ਚ ਲੋਕਾਂ ਨੂੰ ਸਾਫ਼ ਸੁਥਰਾਂ ਅਤੇ ਮਿਆਰੀ ਖਾਦ ਪਦਾਰਥ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਰਿੰਦਰ ਸਿੰਘ ਨਰ ਦੀ ਅਗਵਾਈ ਵਿੱਚ ਟੀਮ ਵੱਲੋਂ ਪੀਣ ਵਾਲੀਆਂ ਵਸਤੂਆਂ ਦੇ 14 ਸੈਂਪਲ ਇਕੱਤਰ ਕਰਕੇ ਅਗਲੀ ਕਾਰਵਾਈ ਲਈ ਸਟੇਟ ਫੂਡ ਲੈਬੋਰਟਰੀ ਨੂੰ ਜਾਂਚ ਲਈ ਭੇਜ ਦਿੱਤੇ ਗਏ ਹਨ।

ਹੋਰ ਪੜ੍ਹੋ:ਗੁਰਦੁਆਰੇ ਦੇ ਗ੍ਰੰਥੀ ਨੇ ਨਾਬਾਲਿਗ ਕੁੜੀ ਨਾਲ ਕੀਤੀ ਛੇੜ ਛਾੜ

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿਹਤ ਅਫ਼ਸਰ ਨੇ ਦੱਸਿਆ ਕਿ ਲੋਕਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਟੀਮ ਵੱਲੋ ਗੁੜ ਦੇ 3 , ਮਿਠਾਈਆਂ 8 , ਅਤੇ ਦੁੱਧ ਦੇ 3 ਸੈਂਪਲ ਲਏ ਗਏ ਹਨ। ਪੰਜਾਬ ਸਰਕਾਰ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੋਕਾਂ ਨੂੰ ਸੁਰੱਖਿਅਤ ਅਤੇ ਮਿਆਰੀ ਖਾਦ ਪਦਾਰਥ ਮੁਹੱਈਆਂ ਕਰਵਾਉਣ ਲਈ ਵਚਨਬੱਧ ਹੈ। ਇਸ ਦੇ ਤਹਿਤ ਸਰਕਾਰ ਦੀਆਂ ਹਿਦਾਇਤਾਂ ਮੁਤਾਬਕ ਸਮੇਂ ਸਮੇਂ ਸਿਰ ਫੂਡ ਸੇਫਟੀ ਐਕਟ ਤਹਿਤ ਇਹ ਕਰਵਾਈ ਕੀਤੀ ਜਾਵੇਗੀ।

ਇਸ ਮੌਕੇ ਉਨ੍ਹਾਂ ਨੇ ਗੁੜ ਬਣਾਉਣ ਵਾਲਿਆ ਨੂੰ ਹਦਾਇਤ ਦਿੰਦੇ ਹੋਏ ਕਿਹਾ ਕਿ ਗੁੜ ਬਣਾਉਣ ਵਾਲੀ ਥਾਂ ਅਤੇ ਵੇਲਣੇ 'ਤੇ ਕੰਮ ਕਰਨ ਵਾਲੇ ਦੀ ਸਫਾਈ ਹੋਣੀ ਬਹੁਤ ਜ਼ਰੂਰੀ ਹੈ।

ਉਨ੍ਹਾਂ ਮਿਲਾਵਟ ਖੋਰਾਂ ਨੂੰ ਹਦਾਇਤ ਦਿੱਤੀ ਕਿ ਉਹ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰਨ, ਨਹੀ ਤਾਂ ਫੂਡ ਸੇਫਟੀ ਐਕਟ ਤਹਿਤ ਉਨ੍ਹਾਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

ABOUT THE AUTHOR

...view details