ਹੁਸ਼ਿਆਰਪੁਰ : ਕੋਰੋਨਾ ਵਾਇਰਸ ਦੇ ਡਰ ਤੋਂ ਸੂਬਾ ਸਰਕਾਰ ਨੇ ਸਕੂਲ ਅਤੇ ਕਾਲਜਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ। ਹੁਸ਼ਿਆਰਪੁਰ ਪ੍ਰਸ਼ਾਸਨ ਨੇ ਇਸ ਮੌਕੇ ਗੰਦਗੀ ਦੇ ਢੇੇਰ ਕੋਲ ਸਿਆਸੀ ਦਬਾਅ ਦੇ ਚਲਦੇ ਹੋਏ ਕਾਰਨੀਵਲ ਕਰਵਾਉਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ।
ਇਸ ਸਬੰਧੀ ਮੀਡੀਆ ਨਾਲ ਗੱਲ ਕਰਦੇ ਹੋਏ ਆਰਟੀਆਈ ਅਵੇਰਨੈੱਸ ਫੋਰਮ ਪੰਜਾਬ ਦੇ ਚੇਅਰਮੈਨ ਰਜੀਵ ਵਸ਼ਿਸ਼ਟ ਨੇ ਕਿਹਾ ਕਿ ਦੁਨੀਆ ਵਿੱਚ ਕੋਰੋਨਾ ਵਾਇਰਸ ਦਾ ਖ਼ਤਰਾ ਬਣਿਆ ਹੋਇਆ ਹੈ। ਦੂਜੇ ਪਾਸੇ ਹੁਸ਼ਿਆਰਪੁਰ ਪ੍ਰਸ਼ਾਸਨ ਸ਼ਹਿਰ ਦੇ ਭੰਗੀ ਚੋਅ 'ਤੇ ਇੱਕ ਨਿੱਜੀ ਸੰਸਥਾ ਨੂੰ ਕਾਰਨੀਵਲ ਮੇਲਾ ਕਰਵਾਉਣ ਦੀ ਇਜਾਜ਼ਤ ਦੇ ਰਿਹਾ ਹੈ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਹਨ, ਇਸੇ ਨਾਲ ਹੀ ਵੱਡੇ ਇਕੱਠ ਕਰਨ ਤੋਂ ਵਰਜਿਆ ਜਾ ਰਿਹਾ ਹੈ। ਪਰ ਹੁਸ਼ਿਆਰਪੁਰ ਪ੍ਰਸ਼ਾਸਨ ਨੇ ਇਸ ਮੇਲੇ ਨੂੰ ਕਰਵਾਉਣ ਦੀ ਮਨਜ਼ੂਰੀ ਸਿਆਸੀ ਦਬਾਅ ਦੇ ਚਲਦੇ ਹੋਏ ਦਿੱਤੀ ਹੈ।