ਗੜ੍ਹਸ਼ੰਕਰ: ਪੰਜਾਬ 'ਚ ਗਰਮੀ ਨੇ ਆਪਣਾ ਕਹਿਰ ਲਗਾਤਾਰ ਵਰਸਾ ਰੱਖਿਆ ਸੀ। ਪਰ ਸ਼ਨੀਵਾਰ ਨੂੰ ਸੂਬੇ 'ਚ ਕਈ ਥਾਵਾਂ ਤੇ ਪਏ ਮੀਂਹ ਦੇ ਕਾਰਨ ਪਿਛਲੇ ਕੁੱਝ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਰਾਹਤ ਮਿਲੀ ਹੈ। ਉੱਥੇ ਹੀ ਗੜ੍ਹਸ਼ੰਕਰ ਵਿੱਖੇ ਸ਼ਾਮ ਨੂੰ ਪਏ ਮੀਂਹ ਦੇ ਕਾਰਨ ਮੌਸਮ ਸੁਹਾਵਨਾ ਹੋਣ ਕਾਰਨ ਕਿਸਾਨਾਂ ਦੇ ਚਿਹਰੇ 'ਤੇ ਰੌਣਕ ਲਿਆ ਦਿੱਤੀ ਹੈ। ਇਸ ਤੋਂ ਇਲਾਵਾ ਝੋਨੇ ਦੀ ਲਵਾਈ ਦੌਰਾਨ ਖੇਤਾਂ 'ਚ ਪਾਣੀ ਦੀ ਕਮੀ ਲਈ ਵੀ ਕਾਫ਼ੀ ਲਾਹੇਵੰਦ ਸਾਬਿਤ ਹੋਵੇਗਾ। ਮੌਸਮ ਵਿਭਾਗ ਵੱਲੋਂ ਮੀਂਹ ਦੀ ਜਾਣਕਾਰੀ ਕੁੱਝ ਦਿਨ ਪਹਿਲਾਂ ਹੀ ਸਾਂਝੀ ਕੀਤੀ ਗਈ ਸੀ।
ਸੂਬੇ 'ਚ ਪਏ ਮੀਂਹ ਦੇ ਕਾਰਨ ਗਰਮੀ ਤੋਂ ਮਿਲੀ ਰਾਹਤ - ਮੌਸਮ ਵਿਭਾਗ
ਸੂਬੇ 'ਚ ਕਈ ਥਾਵਾਂ ਤੇ ਪਏ ਮੀਂਹ ਕਾਰਨ ਪਿਛਲੇ ਕੁੱਝ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਰਾਹਤ ਮਿਲੀ ਹੈ। ਇਹ ਮੀਂਹ ਝੋਨੇ ਦੀ ਲਵਾਈ ਲਈ ਕਾਫ਼ੀ ਲਾਭਦਾਇਕ ਸਾਬਤ ਹੋਵੇਗਾ।
ਸੂਬੇ ਪਏ ਮੀਂਹ ਦੇ ਕਾਰਨ ਗਰਮੀ ਤੋਂ ਮਿਲੀ ਰਾਹਤ