ਹੁਸ਼ਿਆਰਪੁਰ: ਜਿਵੇਂ-ਜਿਵੇਂ ਤਿਉਹਾਰਾਂ ਦੇ ਦਿਨ ਨਜਦੀਕ ਆ ਰਹੇ ਹਨ ਤੇ ਮਿਲਾਵਟਖੋਰਾਂ ਵੱਲੋਂ ਵੀ ਮਿਲਾਵਟੀ ਸਮਾਨ ਵੇਚਣ ਲਈ ਵੱਖਰੇ-ਵੱਖਰੇ ਰਾਹ ਤੇ ਢੰਗ ਲੱਭੇ ਜਾ ਰਹੇ ਹਨ, ਉੱਥੇ ਹੀ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਇਨ੍ਹਾਂ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।
ਜ਼ਿਲ੍ਹਾ ਸਿਹਤ ਅਫ਼ਸਰ ਡਾ.ਸੁਰਿੰਦਰ ਸਿੰਘ ਦੇ ਅਗਵਾਈ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆ 'ਤੇ ਨਾਕੇ ਲਾ ਕੇ ਕਰਿਆਨੇ ਤੇ ਹਲਵਾਈ ਦੀਆਂ ਦੁਕਾਨਾਂ 'ਤੇ ਲਗਾਤਾਰ ਛਾਪੇਮਾਰੀ ਕਰਕੇ ਮਿਲਾਵਟੀ ਮਿਠਾਈਆਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ।
ਸਿਹਤ ਅਫ਼ਸਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਵੱਡੇ ਪੱਧਰ 'ਤੇ ਪਨੀਰ ਤੇ ਖੋਏ ਦੇ ਸੈਂਪਲ ਲੈ ਗਏ ਹਨ। ਫ਼ੂਡ ਸੇਫ਼ਟੀ ਟੈਸਟਿੰਗ ਵੈਨ ਵੱਲੋਂ ਵੀ ਲਗਾਤਾਰ ਸੈਂਪਲ ਲੈ ਕੇ ਉਸ ਰਿਪੋਰਟ ਤਰੁੰਤ ਦਿੱਤੀ ਜਾ ਰਹੀ ਹੈ।
ਉਨ੍ਹਾਂ ਨੇ ਦੱਸਿਆ ਕਿ ਪਿਛਲੇ ਦੋ ਮਹੀਨਿਆਂ ਵਿੱਚ 60 ਦੇ ਕਰੀਬ ਖ਼ਾਦ ਪਦਾਰਥਾਂ ਦੇ ਸੈਂਪਲ ਲਏ ਗਏ ਹਨ ਅਤੇ ਗੁਆਂਢੀ ਜ਼ਿਲ੍ਹਿਆਂ ਤੋਂ ਆ ਰਹੀਆਂ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਪਿਛਲੇ ਦਿਨੀਂ 15 ਕੁਇੰਟਲ ਪਨੀਰ 2 ਸੈਂਪਲ ਲਏ ਸਨ ਉਨ੍ਹਾਂ ਵਿੱਚੋਂ 3 ਸੈਪਲ ਫੇਲ੍ਹ ਪਾਏ ਗਏ ਹਨ।