ਹੁਸ਼ਿਆਰਪੁਰ:ਦੇਸ਼ ਭਰ ਵਿੱਚ ਜਿੱਥੇ ਦੀਵਾਲੀ ਦੇ ਤਿਉਹਾਰ ਦੇ ਨਾਲ-ਨਾਲ ਹੋਰ ਤਿਉਹਾਰਾਂ ਦਾ ਸ਼ੀਜਨ (view of festivals) ਹੈ। ਉਥੇ ਹੀ ਇਸ ਤਿਉਹਾਰਾਂ ਦੀ ਆਮਦ 'ਤੇ ਲੋਕਾਂ ਦੀ ਸਿਹਤ ਨਾਲ ਖਾਣ-ਪੀਣ ਦੀਆਂ ਵਸਤਾਂ ਵੇਚਣ ਵਾਲੇ ਖਿਲਵਾੜ ਕਰਦੇ ਹਨ।
ਇਸ ਦੌਰਾਨ ਸਿਹਤ ਨਾਲ ਖਿਲਵਾੜ ਕਰਨ ਵਾਲੇ ਦੁਕਾਨਦਾਰਾਂ 'ਤੇ ਕਾਰਵਾਈ ਕਰਦੇ ਹੁਸ਼ਿਆਰਪੁਰ ਵਿੱਚ ਜ਼ਿਲ੍ਹਾ ਸਿਹਤ ਅਫ਼ਸਰ ਡਾ ਲਖਵੀਰ ਸਿੰਘ (Dr. Lakhveer Singh) ਹੁਣਾਂ ਵੱਲੋਂ ਸ਼ਹਿਰ ਦੇ ਸੈਸ਼ਨ ਚੌਕ ਨਜ਼ਦੀਕ ਮਠਿਆਈ ਅਤੇ ਫਾਸਟ ਫੂਡ ਦੀਆਂ ਦੁਕਾਨਾਂ ਦੇ ਸੈਂਪਲ ਭਰੇ ਗਏ। ਜਿਸ ਦੌਰਾਨ ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਖਾਣ-ਪੀਣ ਦੀਆਂ ਵਸਤਾਂ ਵਿੱਚ ਖਿਲਵਾੜ ਕਰਨ ਵਾਲਿਆ ਨੂੰ ਸਿਹਤ ਵਿਭਾਗ (Health department) ਨਹੀ ਬਖ਼ਸੇਗਾ, ਕਿਉਕਿ ਸਿਹਤ ਮਹਿਕਮਾ (Health department) ਐਕਸ਼ਨ ਮੂਡ ਵਿੱਚ ਹੈ।
ਤਿਉਹਾਰਾਂ ਦੇ ਮੱਦੇਨਜ਼ਰ ਸਿਹਤ ਵਿਭਾਗ ਐਕਸ਼ਨ ਮੂਡ ਵਿੱਚ: ਡਾ ਲਖਵੀਰ ਸਿੰਘ ਇਸ ਦੌਰਾਨ ਜ਼ਿਲ੍ਹਾ ਸਿਹਤ ਅਫ਼ਸਰ ਡਾ ਲਖਵੀਰ ਸਿੰਘ (Dr. Lakhveer Singh) ਹੁਣਾਂ ਵੱਲੋਂ ਸ਼ਹਿਰ ਦੇ ਸੈਸ਼ਨ ਚੌਕ ਨਜ਼ਦੀਕ ਮਠਿਆਈ ਅਤੇ ਫਾਸਟ ਫੂਡ ਦੀਆਂ ਦੁਕਾਨਾਂ ਦੇ ਸੈਂਪਲ ਭਰੇ ਗਏ। ਉਨ੍ਹਾਂ ਗੱਲਬਾਤ ਕਰਦਿਆਂ ਦੱਸਿਆ ਕਿ ਦੁਕਾਨਦਾਰਾਂ ਵੱਲੋਂ ਮਠਿਆਈਆਂ ਨੂੰ ਆਕਰਸ਼ਿਤ ਬਣਾਉਣ ਲਈ ਲੋੜ ਤੋਂ ਵੱਧ ਰੰਗਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਜੋ ਮਨੁੱਖੀ ਸਰੀਰ ਲਈ ਬੇਹੱਦ ਘਾਤਕ ਹੈ।
ਉਨ੍ਹਾਂ ਦੱਸਿਆ ਕਿ ਇਹ ਛਾਪੇਮਾਰੀ ਸਿਰਫ਼ ਤਿਉਹਾਰਾਂ ਉਪਰ ਹੀ ਨਹੀਂ ਬਲਕਿ ਸਾਰਾ ਸਾਲ ਵੱਖ-ਵੱਖ ਥਾਵਾਂ ਉੱਤੇ ਕੀਤੀ ਜਾਂਦੀ ਹੈ। ਉਨ੍ਹਾਂ ਹੋਰ ਕਿਹਾ ਕਿ ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਤਹਿਤ ਜਿੱਥੇ ਮਹਿਕਮੇ ਵੱਲੋਂ ਸਮੇਂ-ਸਮੇਂ 'ਤੇ ਰੇਡ ਕੀਤੀ ਜਾਂਦੀ ਹੈ। ਉਥੇ ਲੋਕਾਂ ਵੱਲੋਂ ਆਉਂਦੀਆਂ ਸ਼ਿਕਾਇਤਾਂ ਦੇ ਆਧਾਰ ਉੱਤੇ ਵੀ ਛਾਪੇਮਾਰੀ ਘਰ ਸੈਂਪਲ ਭਰੇ ਜਾਂਦੇ ਹਨ ਅਤੇ ਸੈਂਪਲ ਫੇਲ੍ਹ ਹੋਣ 'ਤੇ ਲੋੜੀਂਦੀ ਕਾਰਵਾਈ ਕੀਤੀ ਜਾਂਦੀ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਿਹਤ ਮਹਿਕਮੇ ਵੱਲੋਂ ਛਾਪੇਮਾਰੀ ਕਰਨ ਦਾ ਮਕਸਦ ਦੁਕਾਨਦਾਰਾਂ ਨੂੰ ਪ੍ਰੇਸ਼ਾਨ ਕਰਨਾ ਨਹੀਂ ਹੈ, ਬਲਕਿ ਸ਼ੁੱਧਤਾ ਅਤੇ ਦੁਕਾਨਦਾਰਾਂ ਦੇ ਨਾਲ ਨਾਲ ਲੋਕਾਂ ਵਿੱਚ ਜਾਗਰੂਕਤਾ ਫੈਲਾਉਣਾ ਵੀ ਹੈ।
ਇਹ ਵੀ ਪੜ੍ਹੋ:- ਦੀਵਾਲੀ ਦੇ ਦਿਨ ਕਰੋ ਰਾਮਬਾਣ ਉਪਾਅ, ਮਿਲਣਗੀਆਂ ਖੁਸ਼ੀਆਂ, ਹੋ ਜਾਓਗੇ ਮਾਲਾਮਾਲ