ਹੁਸ਼ਿਆਰਪੁਰ: ਕੋਰੋਨਾ ਪੌਜ਼ੀਟਿਵ ਪਾਏ ਜਾਣ ਤੋਂ ਬਆਦ ਹਾਲਤ ਗੰਭੀਰ ਹੋਣ 'ਤੇ ਅਮ੍ਰਿੰਤਸਰ ਮੈਡੀਕਲ ਕਾਲਜ ਨੂੰ ਰੈਫਰ ਕੀਤੇ ਗਏ 58 ਸਾਲਾ ਹਰਜਿੰਦਰ ਸਿੰਘ ਸਿਹਤਯਾਬ ਹੋ ਗਏ ਹਨ। ਉਹ ਆਪਣੇ ਘਰ ਪਰਤ ਆਏ ਹਨ। ਇਕ ਖ਼ਾਸ ਮੁਲਕਾਤ ਦੌਰਾਨ ਹਰਜਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਰੋਗ ਮੁੱਕਤ ਹੋਣ ਵਿੱਚ ਸਿਹਤ ਮਹਿਕਮੇ ਦਾ ਯੋਗਦਾਨ ਹੈ।
ਹਰਜਿੰਦਰ ਸਿੰਘ ਨੇ ਕਿਹਾ ਕਿ ਸਿਹਤ ਮਹਿਕਮੇ ਦਾ ਉਹ ਦੇਣਾ ਨਹੀ ਦੇ ਸਕਦੇ। ਨਾ ਸਿਰਫ ਦਵਾਈ ਇਲਾਜ ਸਗੋ ਖੁਰਾਕ ਅਜਿਹੀ ਮੁਹੱਈਆ ਕਰਵਾਈ ਗਈ, ਜੋ ਸ਼ਾਇਦ ਆਮ ਤੌਰ 'ਤੇ ਘਰ ਵਿੱਚ ਵੀ ਨਹੀ ਲਈ ਜਾਂਦੀ। ਹੱਸਦੇ ਹੋਏ, ਹਰਜਿੰਦਰ ਸਿੰਘ ਨੇ ਕਿਹਾ ਕਿ ਮੈਨੂੰ ਇੰਝ ਲਗਦਾ ਹੈ ਜਿਵੇਂ ਉਹ ਇਲਾਜ ਕਰਵਾਉਣ ਨਹੀ ਕਿਤੇ ਪਰਾਹੁਣਚਾਰੀ ਵਿੱਚ ਗਏ ਸਨ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਜਦੋ ਉਨ੍ਹਾਂ ਨੂੰ ਬੁਖਾਰ ਚੜ੍ਹਿਆ ਤੇ ਥੋੜੀ ਖਾਂਸੀ ਵੀ ਸੀ ਤਾਂ ਉਹ ਨਿਜੀ ਹਸਪਤਾਲ ਵਿੱਚ ਇਲਾਜ ਕਰਵਾਉਣ ਲਈ ਗਏ। ਉਨ੍ਹਾਂ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਭੇਜ ਦਿੱਤਾ। 29 ਤਰੀਕ ਨੂੰ ਹਰਜਿੰਦਰ ਦਾ ਟੈਸਟ ਲਏ ਜਾਣ ਤੋ ਬਆਦ ਕੋਰੋਨਾ ਪੌਜ਼ੀਟਿਵ ਆਇਆ ਤੇ 1 ਤਰੀਕ ਨੂੰ ਮੈਡੀਕਲ ਕਾਲਜ ਅੰਮ੍ਰਿਤਸਰ ਭੇਜ ਦਿੱਤਾ ਗਿਆ ਪਰ ਹੌਂਸਲਾ ਨਹੀ ਛੱਡਿਆ।
ਹਰਜਿੰਦਰ ਨੇ ਕਿਹਾ ਕਿ ਸਿਵਲ ਹਸਪਤਾਲ ਹੁਸ਼ਿਆਰਪੁਰ ਵਾਲਿਆਂ ਨੇ ਕਿਸੇ ਚੀਜ ਦੀ ਤੰਗੀ ਨਹੀਂ ਆਉਣ ਦਿੱਤੀ ਜਦੋਂ ਅੰਮ੍ਰਿਤਸਰ ਮੈਡੀਕਲ ਕਾਲਜ ਚਲਿਆ ਗਿਆ ਤੇ ਉਥੇ ਵੀ ਖਾਣਾ ਅਤੇ ਦਵਾਈ ਬਹੁਤ ਵਧੀਆ ਸੀ। ਹੁਣ ਜਦੋਂ ਉਨ੍ਹਾਂ ਦਾ ਟੈਸਟ ਨੈਗਟਿਵ ਆਇਆ ਤਾਂ ਉਨ੍ਹਾਂ ਨੂੰ ਬੜੀ ਖੁਸ਼ੀ ਮਹਿਸੂਸ ਹੋਈ ਤੇ ਕੋਰੋਨਾ ਵਰਗੀ ਬਿਮਾਰੀ ਤੋਂ ਜਿੱਤ ਕੇ ਆਪਣੇ ਪਰਿਵਾਰ ਵਿੱਚ ਆ ਗਿਆ ਹਨ। ਉਹ ਲੋਕਾਂ ਨੂੰ ਇਹੀ ਅਪੀਲ ਕਰਦੇ ਹਨ ਕਿ ਕੋਰੋਨਾ ਕੋਈ ਖਤਰਨਾਕ ਬਿਮਾਰੀ ਨਹੀ ਹੈ ਸਿਰਫ਼ ਜੋ ਪੰਜਾਬ ਸਰਕਾਰ ਵੱਲੋਂ ਤੇ ਸਿਹਤ ਵਿਭਾਗ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਹਨ ਉਸ ਦੀ ਪਾਲਣਾ ਕਰਨੀ ਚਾਹੀਦੀ ਹੈ।
ਇਸ ਮੌਕੇ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਹਰਜਿੰਦਰ ਸਿੰਘ ਦੇ ਠੀਕ ਹੋਣ ਨਾਲ ਸਿਹਤ ਵਿਭਾਗ ਦੇ ਸਟਾਫ ਦਾ ਵੀ ਮਨੋਬਲ ਉੱਚਾ ਹੋਇਆ ਕਿ ਇਸ ਬਿਮਾਰੀ ਨੂੰ ਦੇਖਦੇ ਹੋਏ ਇਸ ਨੂੰ ਅੰਮ੍ਰਿਤਸਰ ਮੈਡੀਕਲ ਕਾਲਜ ਨੂੰ ਰੈਫਰ ਕੀਤਾ ਸੀ। ਸਾਡੇ 6 ਮਰੀਜਾਂ ਵਿੱਚ 1 ਦੀ ਮੌਤ ਹੋ ਗਈ ਤੇ 4 ਮਰੀਜ਼ ਠੀਕ ਹੋ ਕੇ ਆਪਣੇ ਪਰਿਵਾਰਾਂ ਵਿੱਚ ਚਲੇ ਗਏ ਹਨ।
ਉਨ੍ਹਾਂ ਦੱਸਿਆ ਕਿ ਪੌਜ਼ੀਟਿਵ ਮਰੀਜ 2 ਹੀ ਹਨ ਤੇ ਜਲਦ ਹੀ ਇਨ੍ਹਾਂ ਦਾ ਵੀ ਸੈਂਪਲ ਨੈਗਟਿਵ ਹੋਣ 'ਤੇ ਡਿਸਚਾਰਜ ਕਰ ਦਿੱਤਾ ਜਾਵੇਗਾ ਕਿਉਂਕਿ ਇਨ੍ਹਾਂ ਦੀ ਹਾਲਤ ਵੀ ਸਥਿਰ ਹੈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਪਿਛਲੇ 19 ਦਿਨ ਤੋ ਕੋਈ ਮਰੀਜ਼ ਪੌਜ਼ੀਟਿਵ ਨਹੀ ਆਇਆ ਤੇ ਹੁਣ ਤੱਕ ਸ਼ੱਕੀ ਮਰੀਜਾਂ ਦੇ 315 ਸੈਂਪਲ ਲਏ ਸਨ 295 ਨੈਗਟਿਵ ਤੇ ਪੌਜ਼ੀਟਿਵ 6 ਹੈ। 14 ਦਾ ਰਿਜਲਟ ਅਜੈ ਆਉਣਾ ਬਾਕੀ ਹੈ।
ਇਹ ਵੀ ਪੜ੍ਹੋ: ਸ਼ਰਮਸਾਰ...ਰੂੜੀਆਂ 'ਤੇ ਮਿਲਿਆ ਨਵ-ਜੰਮਿਆ ਮਾਸੂਮ