ਹੁਸ਼ਿਆਰਪੁਰ:ਕੋਰੋਨਾ ਮਹਾਂਮਾਰੀ (Corona epidemic) ਕਾਰਨ ਪੰਜਾਬ ਭਰ ਵਿਚ ਮੌਤਾਂ ਦਾ ਅੰਕੜਾ ਦਿਨੋ ਦਿਨ ਵੱਧਦਾ ਜਾ ਰਿਹਾ ਹੈ।ਇਸ ਦੌਰਾਨ ਸ਼ਮਸ਼ਾਨਘਾਟਾਂ ਵਿਚ ਸੰਸਕਾਰ (Crematorium) ਕਰਨ ਵਾਲਿਆਂ ਦੀਆਂ ਲੰਬੀਆਂ ਲਾਈਨਾਂ ਲੱਗੀਆ ਰਹਿੰਦੀਆਂ ਸਨ।ਸ਼ਮਸ਼ਾਨਘਾਟ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਈਟੀਵੀ ਭਾਰਤ ਦੀ ਟੀਮ ਨੇ ਹੁਸ਼ਿਆਰਪੁਰ ਦੇ ਸ਼ਮਸ਼ਾਨਘਾਟ ਦਾ ਦੌਰਾ ਕੀਤਾ ਹੈ।
ਇਸ ਮੌਕੇ ਸ਼ਮਸ਼ਾਨਘਾਟ ਦੀ ਦੇਖ ਰੇਖ ਕਰ ਰਹੇ ਪੰਡਿਤ ਅਸ਼ਵਨੀ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਲਈ ਵੱਖਰਾ ਸ਼ੈੱਡ ਬਣਾਏ ਗਏ ਸਨ।ਇੱਥੇ ਕੋਰੋਨਾ ਦੇ ਮਰੀਜ਼ਾਂ ਦਾ ਸੰਸਕਾਰ ਕੀਤਾ ਜਾਂਦਾ ਹੈ।
ਸ਼ਰਮਾ ਨੇ ਕਿਹਾ ਕਿ ਮਰਨ ਤੋਂ ਬਾਅਦ ਜਦੋਂ ਵਿਅਕਤੀ ਨੂੰ ਸ਼ਮਸ਼ਾਨ ਲਿਆਂਦਾ ਜਾਂਦਾ ਹੈ ਤਾਂ ਸਿਵਲ ਹਸਪਤਾਲ ਦੀ ਟੀਮ ਵੱਲੋਂ ਉਨ੍ਹਾਂ ਨੂੰ ਪੀਪੀ ਕਿੱਟਾਂ ਵੀ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਹਨ। ਇਕ ਸਵਾਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਹਿਮਾਚਲ ਦੇ ਨਾਲ ਲੱਗਣ ਕਰਕੇ ਹੁਸ਼ਿਆਰਪੁਰ ਦੇ ਵਿਚ ਬਾਲਣ ਦੀ ਕੋਈ ਕਮੀ ਨਹੀਂ ਹੈ ਪਰ ਕੋਰੋਨਾ ਨਾਲ ਮਰਨ ਵਾਲੇ ਵਿਅਕਤੀ ਨੂੰ ਲੱਕੜ ਥੋੜ੍ਹੀ ਜ਼ਿਆਦਾ ਹੀ ਲੱਗਦੀ ਹੈ।