ਹੁਸ਼ਿਆਰਪੁਰ : ਪੰਜਾਬ 'ਚ ਜਿਵੇਂ-ਜਿਵੇਂ ਚੋਣਾਂ ਨਜ਼ਦੀਕ ਆ ਰਹੀਆਂ ਹਨ ਉਵੇਂ ਹੀ ਰਾਜਨੀਤਕ ਨੇਤਾਵਾਂ ਵੱਲੋਂ ਲੋਕਾਂ ਨੂੰ ਫ੍ਰੀ ਜਾਂ 24 ਘੰਟੇ ਬਿਜਲੀ ਦੇਣ ਦੇ ਦਾਅਵੇ ਅਤੇ ਵਾਅਦੇ ਕੀਤੇ ਜਾ ਰਹੇ ਹਨ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਅਜ਼ਾਦੀ ਦੇ ਕਿੰਨੇ ਸਾਲ ਬੀਤ ਚੁੱਕੇ ਹਨ ਅਤੇ ਇੱਕ ਵਾਰੀ ਫਿਰ 15 ਅਗਸਤ ਨੂੰ ਆਜ਼ਾਦੀ ਦਿਹਾੜਾ ਮਨਾਇਆ ਜਾਵੇਗਾ ਪਰ ਅੱਜ ਤੱਕ ਸਰਕਾਰਾਂ ਵੱਲੋਂ 24 ਘੰਟੇ ਜਾਂ ਫ੍ਰੀ ਬਿਜਲੀ ਸਪਲਾਈ ਦੇਣਾ ਤਾਂ ਦੂਰ ਬਲਕਿ ਖ਼ੁਦ ਸਰਕਾਰੀ ਇਮਾਰਤਾਂ ਨੂੰ ਨਿਰੰਤਰ ਬਿਜਲੀ ਸਪਲਾਈ ਨਸੀਬ ਨਹੀਂ ਹੁੰਦੀ।
ਗਰਮੀ ਫੁੱਲ ਸਰਕਾਰੀ ਹਸਪਤਾਲ ਦੀ ਬੱਤੀ ਗੁੱਲ"
ਆਧੁਨਿਕ ਯੁੱਗ ਵਿੱਚ ਮਰੀਜ਼ਾਂ ਨੂੰ ਪੱਖੀਆਂ ਝੱਲਦੇ ਉਨ੍ਹਾਂ ਦੇ ਪਰੀਜਨਾਂ ਦੀਆਂ ਇਹ ਤਸਵੀਰਾਂ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਦੀ ਐਮਰਜੈਂਸੀ ਦੀਆਂ ਹਨ। ਜਦੋਂ ਪੱਤਰਕਾਰਾਂ ਵੱਲੋਂ ਐਮਰਜੈਂਸੀ ਅੰਦਰ ਦੌਰਾ ਕੀਤਾ ਗਿਆ ਤਾਂ ਅੱਤ ਦੀ ਗਰਮੀ ਅਤੇ ਹੁੰਮਸ ਭਰੇ ਮਾਹੌਲ ਵਿੱਚ ਮਰੀਜ਼ਾਂ ਦਾ ਹਾਲ ਬੇਹਾਲ ਹੋਇਆ ਪਿਆ।
ਅਤਿ ਆਧੁਨਿਕ ਯੁੱਗ ਵਿੱਚ ਮਰੀਜ਼ਾਂ ਨੂੰ ਪੱਖੀਆਂ ਝੱਲਦੇ ਉਨ੍ਹਾਂ ਦੇ ਪਰੀਜਨਾਂ ਦੀਆਂ ਇਹ ਤਸਵੀਰਾਂ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਦੀ ਐਮਰਜੈਂਸੀ ਦੀਆਂ ਹਨ। ਜਦੋਂ ਪੱਤਰਕਾਰਾਂ ਵੱਲੋਂ ਐਮਰਜੈਂਸੀ ਅੰਦਰ ਦੌਰਾ ਕੀਤਾ ਗਿਆ ਤਾਂ ਅੱਤ ਦੀ ਗਰਮੀ ਅਤੇ ਹੁੰਮਸ ਭਰੇ ਮਾਹੌਲ ਵਿੱਚ ਮਰੀਜ਼ਾਂ ਦਾ ਹਾਲ ਬੇਹਾਲ ਹੋਇਆ ਪਿਆ। ਉਨ੍ਹਾਂ ਨਾਲ ਆਏ ਉਨ੍ਹਾਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਪਸੀਨੋ ਪਸੀਨੀ ਹੋਏ ਪੱਖੀਆਂ ਝੱਲ ਰਹੇ ਸਨ। ਸਰਕਾਰੀ ਦਾਅਵਿਆਂ ਦੀ ਪੋਲ ਖੁੱਲ੍ਹਦੀ ਨਜ਼ਰ ਆਈ ਜਦੋਂ ਐਮਰਜੈਂਸੀ ਦਾ ਸਾਰਾ ਸਟਾਫ ਵੀ ਗਰਮੀ ਤੋਂ ਬਚਣ ਲਈ ਖੁਦ ਪੱਖੀਆਂ ਝੱਲ ਰਿਹਾ ਸੀ।
ਇਹ ਵੀ ਪੜ੍ਹੋ:ਕੇਵਲ ਪੰਜਾਬ ’ਚ ਨਹੀਂ ਇਹਨਾਂ ਸੂਬਿਆਂ ’ਚ ਵੀ ਹੋਇਆ ਹੈ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲਾ !
ਇਸ ਤੋਂ ਇਲਾਵਾ ਐਮਰਜੈਂਸੀ ਦੇ ਬਾਹਰ ਵੀ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਦਿਖਾਈ ਦਿੱਤੇ। ਇਸ ਸਬੰਧੀ ਜਦੋਂ ਮੌਕੇ 'ਤੇ ਮੌਜੂਦ ਸਟਾਫ ਤੋਂ ਇਸ ਸਬੰਧੀ ਜਾਣਕਾਰੀ ਲੈਣੀ ਚਾਹੀ ਤਾਂ ਕਿਸੇ ਕੋਲ ਵੀ ਕੋਈ ਠੋਸ ਜਵਾਬ ਨਹੀਂ ਸੀ ਅਤੇ ਕੈਮਰੇ ਅੱਗੇ ਆ ਕੇ ਕੋਈ ਵੀ ਬੋਲਣ ਨੂੰ ਤਿਆਰ ਨਾ ਹੋਇਆ।