ਹੁਸ਼ਿਆਰਪੁਰ:ਗੜ੍ਹਸ਼ੰਕਰ-ਹੁਸ਼ਿਆਰਪੁਰ ਰੋਡ ਉੱਤੇ ਸਥਿਤ ਪਿੰਡ ਸਤਨੌਰ ਦੇ ਅੱਡੇ ਉੱਤੇ ਕਪੜੇ ਦੀ ਦੁਕਾਨ ਉੱਤੇ ਆਈਆਂ 2 ਲੜਕੀਆਂ ਵੱਲੋਂ ਦੁਕਾਨ ਮਾਲਿਕ ਨੂੰ ਧਮਕਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸਦੇ ਵਿੱਚ 2 ਲੜਕੀਆਂ ਇੱਕ ਵਿਅਕਤੀ ਨਾਲ ਕੱਪੜਾ ਖਰੀਦਣ ਦੀ ਗੱਲ ਕਹਿ ਰਹੀਆਂ ਹਨ ਪਰ ਜਦੋਂ ਦੁਕਾਨ ਮਾਲਿਕ ਪੈਸੇ ਦੀ ਮੰਗ ਕਰਦਾ ਹੈ ਤਾਂ ਉਹ ਉਸਨੂੰ ਧਮਕੀ ਦੇ ਰਹੀਆਂ ਹਨ।
ਗੜ੍ਹਸ਼ੰਕਰ 'ਚ ਕੱਪੜੇ ਦੀ ਦੁਕਾਨ ਉੱਤੇ ਲੜਕੀਆਂ ਵੱਲੋਂ ਦੁਕਾਨ ਮਾਲਿਕ ਨੂੰ ਦਿੱਤੀ ਧਮਕੀ, ਕੈਂਚੀ ਮਾਰ ਕੇ ਜ਼ਖਮੀ ਕਰਨ ਦੇ ਲਾਏ ਇਲਜ਼ਾਮ - ਲੜਕੀਆਂ ਨੇ ਦੁਕਾਨਦਾਰ ਨੂੰ ਧਮਕਾਇਆ
ਗੜ੍ਹਸ਼ੰਕਰ ਵਿੱਚ ਇਕ ਦੁਕਾਨ ਦੇ ਮਾਲਿਕ ਨੂੰ ਦੋ ਲੜਕੀਆਂ ਵੱਲੋਂ ਧਮਕਾਉਣ ਅਤੇ ਕੈਂਚੀ ਮਾਰ ਕੇ ਜਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੜ੍ਹੋ ਪੂਰੀ ਖਬਰ...
ਦੁਕਾਨ ਉੱਤੇ ਆ ਕੇ ਕੀਤੀ ਗਾਲੀ-ਗਲੋਚ:ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਿਕ ਇੰਦਰਪਾਲ ਨੇ ਦੱਸਿਆ ਕਿ ਉਸਦੀ ਦੁਕਾਨ ਉਤੇ 2 ਲੜਕੀਆਂ ਇੱਕ ਮੁੰਡੇ ਨਾਲ ਦਿਨ ਵੇਲੇ ਦੁਕਾਨ ਵਿੱਚ ਕੱਪੜਾ ਖਰੀਦਣ ਆਈਆਂ ਅਤੇ ਕੱਪੜਾ ਪਸੰਦ ਕਰਕੇ ਤੋਂ ਬਾਅਦ ਉਧਾਰ ਦੀ ਗੱਲ ਕਰਨ ਲੱਗੀਆਂ ਪਰ ਜਦੋਂ ਉਨ੍ਹਾਂ ਨੂੰ ਇਨਕਾਰ ਕੀਤਾ ਗਿਆ ਤਾਂ ਉਨ੍ਹਾਂ ਨੇ ਸ਼ਾਮ ਨੂੰ ਦੁਕਾਨ ਉੱਤੇ ਪੈਸੇ ਦੇ ਕੇ ਕੱਪੜਾ ਲੈ ਕੇ ਜਾਣ ਦੀ ਗੱਲ ਕਹੀ। ਇਸ ਤੋਂ ਬਾਅਦ ਉਹ ਵਾਪਿਸ ਚੱਲ ਗਈਆਂ। ਦੁਕਾਨ ਮਾਲਿਕ ਨੇ ਦੱਸਿਆ ਕਿ ਸ਼ਾਮ ਵੇਲੇ ਉਹ ਦੋਵੇਂ ਲੜਕੀਆਂ ਫਿਰ ਕੱਪੜਾ ਲੈਣ ਆਈਆਂ ਤਾਂ ਫ਼ਿਰ ਉਹ ਕਹਿਣ ਲੱਗੀਆਂ ਕਿ ਜਿਹੜਾ ਮੁੰਡਾ ਦਿਨ ਵੇਲੇ ਸਾਡੇ ਨਾਲ ਆਇਆ ਸੀ ਉਹ ਤੁਹਾਨੂੰ ਪੈਸੇ ਦੇ ਦੇਵੇਗਾ ਪਰ ਜਦੋਂ ਉਸਨੇ ਇਨਕਾਰ ਕੀਤਾ ਤਾਂ ਗਾਲੀ ਗਲੋਚ ਕਰਨ ਲੱਗ ਪਈਆਂ ਅਤੇ ਮੁੰਡੇ ਨੂੰ ਫੋਨ ਕਰਕੇ ਬੁਲਾ ਲਿਆ ਅਤੇ ਫ਼ਿਰ ਉਧਾਰ ਕਰਨ ਦੀ ਗੱਲ ਕਹੀ ਪਰ ਉਨ੍ਹਾਂ ਦੇ ਇਨਕਾਰ ਕਰਨ ਉੱਤੇ ਉਨ੍ਹਾਂ ਨਾਲ ਗਾਲੀ ਗਲੋਚ ਕਰਕੇ ਧਮਕਾਉਣ ਲੱਗੀਆਂ।
ਕੈਂਚੀ ਨਾਲ ਕੀਤਾ ਹਮਲਾ :ਦੁਕਾਨ ਮਾਲਿਕ ਨੇ ਦੱਸਿਆ ਜਦੋਂ ਉਸਨੇ ਪੁਲਿਸ ਕੋਲ ਸ਼ਿਕਾਇਤ ਕਰਨ ਦੀ ਗੱਲ ਕਹੀ ਤਾਂ ਉਹਨਾਂ ਨੇ ਉਸਦੀ ਪਿੱਠ ਕੈਂਚੀ ਨਾਲ ਹਮਲਾ ਕੀਤਾ ਅਤੇ ਦੁਕਾਨ ਤੋਂ ਬਾਹਰ ਚੱਲੀਆਂ ਗਈਆਂ। ਦੁਕਾਨ ਮਾਲਿਕ ਨੇ ਦੱਸਿਆ ਕਿ ਉਸਨੂੰ ਸਿਵਿਲ ਹਸਪਾਲ ਗੜ੍ਹਸ਼ੰਕਰ ਵਿੱਖੇ ਦਾਖ਼ਿਲ ਕਰਵਾਇਆ ਗਿਆ, ਜਿੱਥੇ ਐਮਐਲਆਰ ਵੀ ਕੱਟੀ ਗਈ ਹੈ ਅਤੇ ਉਨ੍ਹਾਂ ਇਸ ਦੀ ਸ਼ਿਕਾਇਤ ਥਾਣਾ ਗੜ੍ਹਸ਼ੰਕਰ ਨੂੰ ਦੇਕੇ ਕਾਰਵਾਈ ਦੀ ਮੰਗ ਕੀਤੀ ਹੈ। ਉੱਧਰ ਇਸ ਮਾਮਲੇ ਸਬੰਧੀ ਥਾਣਾ ਗੜ੍ਹਸ਼ੰਕਰ ਦੇ ਏਐਸਆਈ ਰਸ਼ਪਾਲ ਸਿੰਘ ਨੇ ਦੱਸਿਆ ਕਿ ਦੁਕਾਨ ਮਾਲਿਕ ਇੰਦਰਪਾਲ ਦੇ ਬਿਆਨਾਂ ਦੇ ਆਧਾਰ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ।