ਗੜ੍ਹਸ਼ੰਕਰ: ਬਲਾਕ ਮਾਹਿਲਪੁਰ ਦੇ ਪਿੰਡ ਚੰਦੇਲੀ ਦੇ ਪੰਜ ਸਾਲ ਪਹਿਲਾਂ ਕੈਨੇਡਾ ਗਏ ਨੌਜਵਾਨ ਦਾ 31 ਦਸੰਬਰ ਦੀ ਰਾਤ ਨੂੰ ਢਾਈ ਵਜੇ ਦੇ ਕਰੀਬ ਲੁੱਟ ਦੀ ਨੀਅਤ ਨਾਲ ਕਤਲ ਕਰ (Garhshankars youth killed in Canada) ਦਿੱਤਾ ਗਿਆ। ਲੁਟੇਰੇ ਜਾਂਦੇ ਹੋਏ ਉਸ ਦੇ ਸਰੀਰ 'ਤੇ ਪਾਏ ਸਾਰੇ ਗਹਿਣੇ, ਮੋਬਾਇਲ, ਪਰਸ, ਏ ਟੀ ਐਮ ਅਤੇ ਪੈਸੇ ਵੀ ਨਾਲ ਲੈ ਗਏ। ਪੀੜਿਤ ਪਰਿਵਾਰ ਨੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਤੋਂ ਮੰਗ ਕੀਤੀ ਹੈ ਕਿ ਉਨਾਂ ਦੇ ਇਕਲੌਤੇ ਪੁੱਤਰ ਦੇ ਕਨੇਡਾ ਵਿਚ ਹੋਏ ਕਤਲ (Murder of an only son in Canada) ਦੇ ਦੋਸ਼ੀਆਂ ਦਾ ਪਤਾ ਲਗਾ ਕੇ ਸਜ਼ਾ ਦਿੱਤੀ ਜਾਵੇ ।
ਮ੍ਰਿਤਕ ਦੇ ਪਿਤਾ ਤਰਲੋਕ ਨਾਥ ਸ਼ਰਮਾ ਮੁਤਾਬਿਕ ਉਨ੍ਹਾਂ ਦਾ ਪੁੱਤਰ ਪੰਜ ਸਾਲ (Garhshankars youth killed in Canada) ਪਹਿਲਾਂ ਪੜ੍ਹਾਈ ਦੇ ਤੌਰ 'ਤੇ ਕਨੇਡਾ ਗਿਆ ਸੀ ਅਤੇ ਉੱਥੇ ਹੀ ਪੱਕਾ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਦੋ ਦਿਨ ਪਹਿਲਾਂ ਮੋਹਿਤ ਦਾ ਚਚੇਰਾ ਭਰਾ ਅਰਮਾਨ ਸ਼ਰਮਾ ਵੀ ਕੈਨੇਡਾ ਗਿਆ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਕੈਨੇਡਾ ਪਹੁੰਚੇ ਭਤੀਜੇ ਅਰਮਾਨ ਸ਼ਰਮਾ ਨੇ ਫ਼ੋਨ 'ਤੇ ਆਪਣੇ ਤਾਏ ਤਰਲੋਕ ਨਾਥ ਸ਼ਰਮਾ ਨੂੰ ਐਤਵਾਰ ਦੀ ਸਵੇਰ ਫ਼ੋਨ 'ਤੇ ਦੱਸਿਆ ਕਿ ਮੋਹਿਤ ਉਨ੍ਹਾਂ ਨੂੰ ਨਹੀਂ ਲੱਭ ਰਿਹਾ ਪਤਾ ਨਹੀਂ ਕਿੱਧਰੇ ਚਲਾ ਗਿਆ ਹੈ।
ਸ਼ਹਿਰ ਟਿਮਨ ਹੱਟ:ਉਨ੍ਹਾਂ ਦੱਸਿਆ ਕਿ 31 ਦਸੰਬਰ ਦੀ ਰਾਤ ਨੂੰ ਕੈਨੇਡਾ ਦੇ ਸ਼ਹਿਰ ਟਿਮਨ ਹੱਟ (Canadian city Timan Hut) ਵਿਖ਼ੇ ਰਾਤ ਦੀ ਨਵੇਂ ਸਾਲ ਦੀ ਪਾਰਟੀ ਤੋਂ ਬਾਅਦ ਉਨ੍ਹਾਂ ਕੋਲ ਹੀ ਸੌਂ ਗਿਆ ਸੀ ਪਰੰਤੂ ਰਾਤ ਇੱਕ ਵਜੇ ਦੇ ਕਰੀਬ ਨੀਂਦ ਨਾ ਆਉਂਦੀ ਦੇਖ਼ ਉਹ ਮੁੜ ਅਪਣੇ ਕਮਰੇ ਵਿਚ ਚਲਾ ਗਿਆ। ਉਨ੍ਹਾਂ ਦੱਸਿਆ ਕਿ ਰਾਤ ਢਾਈ ਵਜੇ ਉੱਠ ਕੇ ਮੁੜ ਉਹ ਆਪਣੇ ਕਮਰੇ ਵਿਚ ਚਲਾ ਗਿਆ ਅਤੇ ਉੱਥੋਂ ਹੀ ਇੱਕ ਪੱਬ ਵਿਚ ਚਲਾ ਗਿਆ। ਉਨ੍ਹਾਂ ਦੱਸਿਆ ਕਿ ਉਸ ਤੋਂ ਬਾਅਦ ਉਸ ਦਾ ਫ਼ੋਨ ਬੰਦ ਆਉਣ ਲੱਗ ਪਿਆ। ਉਨ੍ਹਾਂ ਕਿਹਾ ਕਿ ਫ਼ੋਨ ਬੰਦ ਆਉਣ ਕਾਰਨ ਉਹ ਉਸ ਨੂੰ ਕਮਰੇ ਵਿਚ ਦੇਖ਼ਣ ਗਏ ਪਰ ਉਹ ਉੱਥੇ ਵੀ ਨਹੀਂ ਸੀ।