ਪੰਜਾਬ

punjab

ETV Bharat / state

Gangwar in Hoshiarpur: ਹੁਸ਼ਿਆਰਪੁਰ ਵਿੱਚ 2 ਧਿਰਾਂ ਵਿਚਕਾਰ ਗੈਂਗਵਾਰ, 1 ਦੀ ਮੌਤ, 1 ਗੰਭੀਰ

ਹੁਸ਼ਿਆਰਪੁਰ ਵਿਖੇ ਦੋ ਧਿਰਾਂ ਵਿਚਾਲੇ ਗੈਂਗਵਾਰ ਹੋਈ ਹੈ। ਇਸ ਵਾਕੇ ਵਿੱਚ ਦੋ ਨੌਜਵਾਨ ਗੰਭੀਰ ਜ਼ਖਮੀ ਹੋ ਗਏ ਹਨ। ਮੌਕੇ ਉਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਇਕ ਗੈਂਗਵਾਰ ਵਿੱਚ ਜ਼ਖਮੀ ਹੋਏ ਦੋ ਨੌਜਵਾਨਾਂ ਵਿੱਚੋਂ ਇਕ ਦੀ ਮੌਤ ਹੋ ਗਈ ਹੈ।

Gangwar between two parties in Hoshiarpur
ਹੁਸ਼ਿਆਰਪੁਰ ਵਿੱਚ 2 ਧਿਰਾਂ ਵਿਚਕਾਰ ਗੈਂਗਵਾਰ, 2 ਨੌਜਵਾਨ ਗੰਭੀਰ ਜ਼ਖਮੀ

By

Published : May 12, 2023, 1:36 PM IST

Updated : May 12, 2023, 8:04 PM IST

ਹੁਸ਼ਿਆਰਪੁਰ ਵਿੱਚ 2 ਧਿਰਾਂ ਵਿਚਕਾਰ ਗੈਂਗਵਾਰ, 1 ਦੀ ਮੌਤ, 1 ਗੰਭੀਰ





ਹੁਸ਼ਿਆਰਪੁਰ :
ਹੁਸ਼ਿਆਰਪੁਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਥੇ ਕਿ 2 ਧਿਰਾਂ ਵਿਚਕਾਰ ਗੈਂਗਵਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਗੈਂਗਵਾਰ ਵਿੱਚ 2 ਨੌਜਵਾਨਾਂ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਵੀ ਆਈ ਹੈ। ਮੌਕੇ ਉਤੇ ਪੁਲਿਸ ਪਹੁੰਚੀ ਜਿਨ੍ਹਾਂ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਹਾਲੇ ਤਕ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਉਤੇ ਕਾਰਨਾਂ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ। ਇਕ ਗੰਭੀਰ ਜ਼ਖਮੀ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ, ਜਿਥੋਂ ਕਿ ਉਸ ਦੀ ਹਾਲਤ ਨੂੰ ਨਾਜ਼ੁਕ ਦੇਖਦਿਆਂ ਹੋਇਆ ਨਿੱਜੀ ਹਸਪਤਾਲ ਚ ਰੈਫਰ ਕਰ ਦਿੱਤਾ ਗਿਆ ਹੈ ਜ਼ਖਮੀਆਂ ਦੀ ਪਹਿਚਾਣ ਜਸਪ੍ਰੀਤ ਸਾਜਨ ਅਤੇ ਚੰਨਾ ਵਜੋਂ ਹੋਈ ਹੈ। ਹਸਪਤਾਲ ਵਿਖੇ ਦਾਖਲ ਜਸਪ੍ਰੀਤ ਸਾਜਨ ਦੀ ਮੌਤ ਹੋ ਗਈ। ਜਦਕਿ ਦੂਜਾ ਜ਼ੇਰੇ ਇਲਾਜ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਗੈਂਗਵਾਰ ਪੁਰਾਣੇ ਕਿਸੇ ਲੜਾਈ ਝਗੜੇ ਦਾ ਨਤੀਜਾ ਹੈ। ਮ੍ਰਿਤਕ ਸਾਜਨ ਤੇ ਚਾਨਾ ਵਿਚਕਾਰ ਸਾਲ ਪਹਿਲਾਂ ਝਗੜਾ ਹੋਇਆ ਸੀ, ਜਿਸ ਦੇ ਰਾਜ਼ੀਨਾਮੇ ਲਈ ਇਹ ਦੋਵੇਂ ਗੁੱਟ ਇਕੱਠੇ ਹੋਏ ਸਨ, ਕਿ ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਤਲਖੀ ਵੱਧ ਗਈ ਤੇ ਦੋਵਾਂ ਗਰੁੱਪਾਂ ਵੱਲੋਂ ਫਾਇਰਿੰਗ ਕਰ ਦਿੱਤੀ ਗਈ।



ਹੁਸ਼ਿਆਰਪੁਰ ਵਿੱਚ 2 ਧਿਰਾਂ ਵਿਚਕਾਰ ਗੈਂਗਵਾਰ, 1 ਦੀ ਮੌਤ, 1 ਗੰਭੀਰ




ਪੁਰਾਣੇ ਝਗੜੇ ਦੇ ਰਾਜ਼ੀਨਾਮੇ ਲਈ ਇਕੱਠੀਆਂ ਹੋਈਆਂ ਸੀ ਦੋਵੇਂ ਧਿਰਾਂ :
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਗੈਂਗਵਾਰ ਪੁਰਾਣੀ ਰੰਜ਼ਿਸ਼ ਦਾ ਕਾਰਨ ਹੈ। ਦਰਅਸਲ ਇਹ ਦੋਵੇਂ ਗਰੁੱਪ ਪਿਪਲਾਂਵਾਲ ਵਿੱਚ ਇਕ ਜਿੰਮ ਵਿੱਚ ਪੁਰਾਣੀ ਇਕ ਵਾਰਦਾਤ ਦਾ ਰਾਜ਼ੀਨਾਮਾ ਕਰਨ ਲਈ ਆਏ ਸਨ। ਪੁਰਾਣੇ ਮਾਮਲੇ ਵਿੱਚ ਡੇਢ ਸਾਲ ਪਹਿਲਾਂ ਚੰਨੇ ਨਾਂ ਦੇ ਬਦਮਾਸ਼ ਦਾ ਇਕ ਗੁੱਟ ਵੱਢ ਦਿੱਤਾ ਗਿਆ ਸੀ। ਇਸੇ ਮਾਮਲੇ ਨੂੰ ਲੈ ਕੇ ਦੋਵੇਂ ਧਿਰਾ ਰਾਜ਼ੀਨਾਮੇ ਲਈ ਇਕੱਠੀਆਂ ਹੋਈਆਂ ਸਨ। ਇਸੇ ਦੌਰਾਨ ਤਹਿਸ਼ਬਾਜ਼ੀ ਵਧਣ ਕਾਰਨ ਦੋਵਾਂ ਧਿਰਾਂ ਵੱਲੋਂ ਗੋਲੀਬਾਰੀ ਕੀਤੀ ਗਈ, ਜਿਸ ਵਿੱਚ ਚੰਨਾ ਤੇ ਸਾਜਨ ਦੇ ਗੋਲ਼ੀਆਂ ਲੱਗੀਆਂ। ਇਸ ਹਾਦਸੇ ਵਿੱਚ ਸਾਜਨ ਦੀ ਮੌਤ ਹੋ ਗਈ ਜਦਕਿ ਚੰਨਾ ਗੰਭੀਰ ਹਾਲਤ ਵਿੱਚ ਦਾਖਲ ਹੈ।



  1. Sikh for Justice campaigns: ਸਿਡਨੀ 'ਚ "ਸਿੱਖਸ ਫਾਰ ਜਸਟਿਸ" ਪ੍ਰੋਗਰਾਮ ਰੱਦ, ਭਾਜਪਾ ਆਗੂ ਨੇ ਪ੍ਰਗਟਾਈ ਖੁਸ਼ੀ
  2. Drug addiction: 5 STAR ਹੋਟਲਾਂ ਵਰਗੇ ਹੋਣਗੇ ਪੰਜਾਬ ਦੇ ਨਸ਼ਾ ਮੁਕਤੀ ਕੇਂਦਰ ! ਵੱਡੇ ਬਦਲਾਅ ਦੀ ਤਿਆਰੀ 'ਚ ਸਰਕਾਰ- ਖਾਸ ਰਿਪੋਰਟ
  3. ਸੂਬੇ ਵਿੱਚ ਲਾਗੂ ਰਾਈਟ ਟੂ ਵਾਕ, ਕੀ ਪੈਦਲ ਜਾਣ ਵਾਲਿਆਂ ਲਈ ਸੁਰੱਖਿਅਤ ਨੇ ਪੰਜਾਬ ਦੀਆਂ ਸੜਕਾਂ ?





ਪੁਰਾਣੇ ਸਬੰਧ :
ਹੁਸ਼ਿਆਰਪੁਰ ਸ਼ਹਿਰ ਵਿੱਚ ਆਪੋ ਆਪਣਾ ਗਰੁੱਪ ਚਲਾਉਂਦੇ ਹਨ। ਇਨ੍ਹਾਂ ਦੋਵਾਂ ਉਤੇ 5 ਤੋਂ ਵਧ ਮਾਮਲੇ ਲੜਾਈ ਝਗੜੇ ਤੇ ਹਵਾਈ ਫਾਇਰਿੰਗ ਦੇ ਮਾਮਲੇ ਦਰਜ ਹਨ। ਆਪਣੀ ਧਾਕ ਜਮਾਈ ਰੱਖਣ ਲਈ ਇਨ੍ਹਾਂ ਵੱਲੋਂ ਪਹਿਲਾਂ ਵੀ ਕਈ ਵਾਰ ਝਗੜਾ ਕੀਤਾ ਗਿਆ ਹੈ। ਅੱਜ ਵੀ ਇਸੇ ਧਾਕ ਪਿੱਛੇ ਇਨ੍ਹਾਂ ਵੱਲੋਂ ਗੋਲੀਬਾਰੀ ਕੀਤ ਗਈ ਤੇ ਇਸ ਵਿੱਚ ਸਾਜਨ ਦੀ ਮੌਤ ਹੋ ਗਈ।

Last Updated : May 12, 2023, 8:04 PM IST

ABOUT THE AUTHOR

...view details