ਹੁਸ਼ਿਆਰਪੁਰ: ਜੰਮੂ-ਕਸ਼ਮੀਰ ਦੇ ਪਿੰਡ ਮੱਘਰ ਖੱਡ ਜ਼ਿਲ੍ਹਾ ਕਠੂਆ ਦੀ 24 ਸਾਲਾ ਵਿਆਹੁਤਾ ਨਾਲ ਸਮੂਹਿਕ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਮੁਤਾਬਕ 8 ਜਨਵਰੀ ਨੂੰ ਹੁਸ਼ਿਆਰਪੁਰ ਦੇ ਕੰਡੀ ਇਲਾਕੇ ਦੇ ਪਿੰਡ ਮਾਵਾ ਉਗਲ ਸ਼ਾਹ ਦੀ ਦਰਗਾਹ 'ਤੇ ਅਪਣੀ ਢੇਡ ਸਾਲ ਦੀ ਬੱਚੀ ਨੂੰ ਨਾਲ ਲੈ ਕੇ ਮੱਥਾ ਟੇਕਣ ਆਈ ਸੀ। ਇਸ ਦਰਗਾਹ 'ਤੇ ਮੱਥਾ ਟੇਕਣ ਤੋਂ ਬਾਅਦ ਉਹ ਵਾਪਿਸ ਸ਼ਾਮ ਲਗਭਗ 6 ਵਜੇ ਬੱਸ ਸਟੈਂਡ ਮੁਕੇਰੀਆਂ 'ਤੇ ਬੱਸ ਲੈਣ ਲਈ ਪਹੁੰਚੀ ਤਾਂ ਉੱਥੇ ਉਸ ਨੂੰ ਉਸ ਦਾ ਜਾਣਕਾਰ ਮੁਸਤਾਕ ਅਲੀ ਮਿਲਿਆ, ਜੋ ਇਕ ਗੱਡੀ 'ਚ ਸੀ।
ਉਸ ਨੇ ਮਹਿਲਾ ਨੂੰ ਬੁਲਾਇਆ ਅਤੇ ਕਿਹਾ ਕਿ ਉਸ ਨੇ ਵੀ ਉਨ੍ਹਾਂ ਦੇ ਪਿੰਡ ਵੱਲ ਹੀ ਜਾਣਾ ਹੈ। ਉਸ ਨੇ ਰਸਤੇ 'ਚ 5 ਵਿਅਕਤੀ ਗੱਡੀ 'ਚ ਹੋਰ ਬਿਠਾ ਲਏ ਅਤੇ ਹਾਜੀਪੁਰ ਸ਼ਾਹ ਨਹਿਰ ਕੰਢੇ ਲੈ ਗਏ ਜਿੱਥੇ ਡਰਾ ਧਮਕਾ ਕੇ ਉਸ ਨਾਲ ਜਬਰ ਜਨਾਹ ਕੀਤਾ।
ਮਹਿਲਾ ਨਾਲ ਸਮੂਹਿਕ ਜਬਰ-ਜਨਾਹ ਜਬਰ ਕਨਾਹ ਦੀ ਸ਼ਿਕਾਰ ਮਹਿਲਾ ਨੇ ਥਾਣਾ ਮੁਕੇਰੀਆਂ ਸਤਵਿੰਦਰ ਸਿੰਘ, ਲੇਡੀਜ਼ ਸਬ-ਇੰਸਪੈਕਟਰ ਪੁਸ਼ਪਾ ਦੇਵੀ, ਏਐਸਆਈ ਸੁਖਦੇਵ ਸਿੰਘ ਨੂੰ ਦੱਸਿਆ ਕਿ ਸਮੂਹਿਕ ਜਬਰ ਜਨਾਹ ਤੋਂ ਬਾਅਦ ਉਹ ਵਿਅਕਤੀ ਉਸ ਨੂੰ ਤੇ ਉਸ ਦੀ ਧੀ ਨੂੰ ਉਸੇ ਥਾਂ ਛੱਡ ਕੇ।
ਪੀੜਤਾ ਨੇ ਕਿਸੇ ਵਿਅਕਤੀ ਕੋਲੋਂ ਫ਼ੋਨ ਲੈ ਕੇ ਆਪਣੇ ਚਾਚੇ ਦੇ ਮੁੰਡੇ ਨੂੰ ਫ਼ੋਨ ਕੀਤਾ ਤਾਂ ਉਸ ਨੂੰ ਸਵੇਰੇ ਮੁਕੇਰੀਆ ਦੇ ਹਸਪਤਾਲ ਲਿਜਾਇਆ ਗਿਆ। ਡਾਕਟਰ ਦੀ ਰਿਪੋਰਟ ਤੋਂ ਬਾਅਦ ਮੁਕੇਰੀਆ ਪੁਲਿਸ ਹਰਕਤ 'ਚ ਆਈ ਅਤੇ ਪੀੜਤਾ ਦੇ ਬਿਆਨ ਲਏ।
ਇਸ ਸਬੰਧੀ ਮੁਕੇਰੀਆਂ ਦੇ ਡੀਐਸਪੀ ਰਵਿੰਦਰ ਸਿੰਘ ਨੇ ਦੱਸਿਆ ਕਿ ਜਬਰ ਜਨਾਹ ਸਬੰਧੀ ਦੋਸ਼ੀਆਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਜਦਕਿ ਵੱਖ-ਵੱਖ ਪੁਲਿਸ ਪਾਰਟੀਆਂ ਦੋਸ਼ੀਆਂ ਨੂੰ ਫੜ੍ਹਨ ਲਈ ਭੇਜ ਦਿੱਤੀਆ ਹਨ ਅਤੇ ਉਨ੍ਹਾਂ ਨੂੰ ਛੇਤੀ ਹੀ ਫੜ੍ਹ ਲਿਆ ਜਾਵੇਗਾ।