ਹੁਸ਼ਿਆਰਪੁਰ: ਹਲਕਾ ਟਾਂਡਾ ਦੇ ਪਿੰਡ ਕੰਦਾਲੀ ਨਰੰਗਪੁਰ ਦਾ ਰਹਿਣ ਵਾਲਾ ਰਾਕੇਸ਼ ਕੁਮਾਰ ਪਰਿਵਾਰ ਦੀ ਗ਼ਰੀਬੀ ਦੂਰ ਕਰਨ ਦਾ ਸੁਫ਼ਨਾ ਲੈ ਕੇ 4 ਸਾਲ ਪਹਿਲਾਂ ਕਵੈਤ ਗਿਆ ਸੀ, ਪਰ ਪਿਛਲੇ 4 ਸਾਲ ਤੋਂ ਪਰਿਵਾਰ ਨੂੰ ਨਹੀ ਪਤਾ ਕਿ ਉਨ੍ਹਾਂ ਦਾ ਬੇਟਾ ਕਿਹੜੇ ਹਾਲਾਤਾਂ ਵਿੱਚ ਹੈ। ਰਾਕੇਸ਼ ਦੋ ਭਰਾ ਤੇ 2 ਭੈਣਾਂ ਹਨ, ਜਿਨ੍ਹਾਂ ਚੋਂ ਰਾਕੇਸ਼ ਹੀ ਪੜ੍ਹਿਆ ਲਿਖਿਆ ਹੈ ਤੇ ਕਮਾਈ ਲਈ ਬਾਹਰ ਗਿਆ।
ਰਾਕੇਸ਼ ਕੁਮਾਰ ਦੇ ਦੀਆ ਜੁੜਵਾ ਧੀਆਂ ਸਿਰਫ਼ ਉਸ ਦੀ ਫੋਟੋ ਨੂੰ ਹੀ ਚੁੰਮ ਚੁੰਮ ਕੇ ਵੱਡੀਆਂ ਹੋਈਆ ਹਨ। ਪਰਿਵਾਰ ਦੇ ਸੁਖ ਦਾ ਸਪਨਾ ਲੈ ਕੇ ਵਿਦੇਸ਼ ਵਿੱਚ ਗਿਆ ਰਾਕੇਸ਼ ਅੱਜ ਪਰਿਵਾਰ ਲਈ ਸਵਾਲ ਬਣ ਕੇ ਰਹਿ ਗਿਆ ਹੈ। ਰਾਕੇਸ਼ ਤੋਂ ਬਿਨਾਂ ਦਰ-ਦਰ ਦੀਆਂ ਠੋਕਰਾਂ ਖਾਂਦੇ ਬੁਢੇ ਮਾਂ-ਬਾਪ ਸਿਰਫ਼ ਇਕ ਆਸ ਵਿਚ ਜੀ ਰਹੇ ਹਨ ਕਿ ਇਕ ਵਾਰ ਉਨ੍ਹਾਂ ਦਾ ਬੱਚਾ ਘਰ ਪਰਤ ਆਵੇ। ਬੁਢੀ ਮਾਂ ਦੇ ਹੰਝੂ ਉਸ ਦੀ ਰੋਂਦੀ ਅਵਾਜ ਸਿਰਫ਼ ਇਹ ਹੀ ਕਹਿ ਰਹੀ ਹੈ ਕਿ ਉਸ ਦਾ ਪੁੱਤਰ ਵਾਪਿਸ ਆ ਜਾਵੇ। ਘਰ ਦੇ ਹਾਲਾਤ ਇੰਨੇ ਖ਼ਰਾਬ ਹਨ ਕਿ ਰਾਕੇਸ਼ ਦਾ ਵੱਡਾ ਭਰਾ ਦਿਮਾਗੀ ਤੌਰ 'ਤੇ ਸਿੱਧਾ ਹੈ। ਮਾਂ ਬਾਪ ਨੂੰ ਰੋਟੀ ਮਿਲਦੀ ਹੈ, ਤਾਂ ਖਾ ਲੈਂਦੇ ਹਨ, ਨਹੀਂ ਤਾਂ ਭੁੱਖੇ ਹੀ ਸੋਣਾ ਪੈਂਦਾ ਹੈ।