ਹੁਸ਼ਿਆਰਪੁਰ:ਲੋੜਵੰਦਾਂ ਤੇ ਬੇਸਹਾਰਾ ਦਾ ਸਹਾਰਾ ਬਣਨ ਵਾਲਿਆਂ ਲਈ ਬਹੁਤ ਸਾਰੀਆਂ ਸੰਸਥਾਵਾਂ ਕੰਮ ਕਰ ਰਹੀਆਂ ਹਨ। ਉਨ੍ਹਾਂ ਚੋਂ ਇਕ ਹੋਰ ਸੰਸਥਾ ਹੈ, ਜੋ ਕਿ ਗੁਰੂ ਕੀ ਰਸੋਈ ਚਲਾ ਰਹੀ ਹੈ। ਇਹ ਸੰਸਥਾਂ ਰੋਜ਼ਾਨਾ ਹੀ ਹਜ਼ਾਰਾਂ ਲੋੜਵੰਦ ਲੋਕਾਂ ਨੂੰ ਘਰਾਂ ਵਿੱਚ ਲੰਗਰ ਪਹੁੰਚਾਉਦੇ ਹਨ। ਗੁਰੂ ਕੀ ਰਸੋਈ ਦੀ ਸੇਵਾ ਕਰਨ ਵਾਲੇ ਨੌਜਵਾਨ ਕੁਲਵੰਤ ਸਿੰਘ ਨੇ ਦੱਸਿਆ ਕਿ ਉਹ ਕਾਫੀ ਸਾਲਾਂ ਤੋਂ ਇਹ ਸੇਵਾ ਨਿਭਾ ਰਹੇ ਹਨ। ਇਸ ਦੌਰਾਨ ਹਜ਼ਾਰਾਂ ਲੋੜਵੰਦਾਂ ਨੂੰ ਲੰਗਰ ਪਹੁੰਚਾਇਆ ਜਾਂਦਾ ਹੈ।
ਗੁਰੂ ਕੀ ਰਸੋਈ : ਗੁਰੂ ਕੀ ਰਸੋਈ ਦੀ ਸੇਵਾ ਕਰਨ ਵਾਲੇ ਨੌਜਵਾਨ ਕੁਲਵੰਤ ਸਿੰਘ ਨੇ ਕਿਹਾ ਕਿ ਰਸੋਈ ਦੇ ਨਾਲ ਨਾਲ ਉਮੀਦਾਂ ਦਾ ਘਰ ਵੀ ਚਲਾਇਆ ਜਾਂਦਾ ਹੈ, ਜਿੱਥੇ 70 ਦੇ ਕਰੀਬ ਬਜ਼ੁਰਗ ਅਤੇ ਹੋਰ ਲੋੜਵੰਦ ਰਹਿੰਦੇ ਹਨ, ਜਿਨ੍ਹਾਂ ਦੇ ਪਾਲਣ ਪੋਸ਼ਣ ਤੋਂ ਲੈ ਕੇ ਹਰ ਤਰ੍ਹਾਂ ਨਾਲ ਉਨ੍ਹਾਂ ਦੀ ਸਿਹਤ ਦਾ ਧਿਆਨ ਰੱਖਿਆ ਜਾਂਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰੂ ਕੀ ਰਸੋਈ ਦੇ ਮੁੱਖ ਸੇਵਾਦਾਰ ਕੁਲਵੰਤ ਸਿੰਘ ਅਤੇ ਹੋਰਨਾਂ ਪ੍ਰਬੰਧਕਾਂ ਨੇ ਦੱਸਿਆ ਕਿ ਰੋਜ਼ਾਨਾ ਸਵੇਰ ਸਮੇਂ ਹੀ ਇਸ ਥਾਂ ਤੋਂ ਮੋਟਰਸਾਈਕਲਾਂ ਰਾਹੀਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਅਤੇ ਕਸਬਿਆਂ ਚ ਲੋਕਾਂ ਨੂੰ ਘਰਾਂ ਵਿੱਚ ਤਾਜ਼ਾ ਖਾਣਾ ਪਹੁੰਚਾਇਆ ਜਾਂਦਾ ਹੈ।
ਉਮੀਦਾਂ ਦਾ ਘਰ :ਸੇਵਾਦਾਰਾਂ ਕੁਲਵਾਰਨ ਸਿੰਘ ਤੇ ਅਮਰੀਕ ਸਿੰਘ ਨੇ ਦੱਸਿਆ ਕਿ ਗੁਰੂ ਕੀ ਰਸੋਈ ਤੋਂ ਇਲਾਵਾ ਬੇਸਹਾਰਿਆਂ ਲਈ ਬਣਾਇਆ ਉਮੀਦਾਂ ਦਾ ਘਰ ਵੀ ਬਜ਼ੁਰਗਾਂ ਅਤੇ ਹੋਰਨਾਂ ਲੋਕਾਂ ਦੀ ਚੰਗੀ ਤਰ੍ਹਾਂ ਨਾਲ ਦੇਖ ਭਾਲ ਕਰਦਾ ਹੈ। ਉਨ੍ਹਾਂ ਦੀ ਦਵਾਈ ਤੋਂ ਲੈ ਕੇ ਖਾਣੇ ਤੱਕ ਦਾ ਅਤੇ ਰਹਿਣ ਸਹਿਣ ਦਾ ਵਿਸ਼ੇਸ਼ ਤੌਰ 'ਤੇ ਧਿਆਨ ਰੱਖਿਆ ਜਾਂਦਾ ਹੈ।