ਪੰਜਾਬ

punjab

ETV Bharat / state

ਹੁਸ਼ਿਆਰਪੁਰ: ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਕਲੱਬ ਵਲੋਂ ਕਰਵਾਇਆ ਗਿਆ 11ਵਾਂ ਫੁੱਟਵਾਲ ਟੂਰਨਾਮੈਂਟ - ਇੰਟਰ ਸਟੇਟ ਅਥਲੈਟਿਕ ਮੀਟ

ਹੋਸ਼ਿਆਰਪੁਰ 'ਚ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਕਲੱਬ ਵਲੋਂ 11ਵਾਂ ਫੁੱਟਵਾਲ ਟੂਰਨਾਮੈਂਟ ਅਤੇ ਇੰਟਰ ਸਟੇਟ ਅਥਲੈਟਿਕ ਮੀਟ ਦਾ ਆਗਾਜ਼ ਕੀਤਾ ਗਿਆ। ਇਸ ਟੂਰਨਾਮੈਂਟ ਵਿੱਚ ਪੰਜਾਬ ਭਰ ਤੋਂ 22 ਟੀਮਾਂ ਹਿੱਸਾ ਲੈਣਗੀਆਂ

ਫ਼ੋਟੋ

By

Published : Nov 25, 2019, 2:49 PM IST

ਹੋਸ਼ਿਆਰਪੁਰ: ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖਣ, ਖੇਡਾਂ ਨਾਲ ਜੋੜਨ ਅਤੇ ਸਮਾਜ ਨੂੰ ਚੰਗੀ ਸੇਹਦ ਦੇਣ ਦੇ ਮਕਸਦ ਨਾਲ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਕਲੱਬ ਵਲੋਂ 11ਵਾਂ ਫੁੱਟਵਾਲ ਟੂਰਨਾਮੈਂਟ ਅਤੇ ਇੰਟਰ ਸਟੇਟ ਅਥਲੈਟਿਕ ਮੀਟ ਦਾ ਆਗਾਜ਼ ਕੀਤਾ ਗਿਆ। ਇਸ ਮੀਟ ਦਾ ਆਗਾਜ਼ ਭਾਜਪਾ ਦੇ ਰਾਸ਼ਟਰੀ ਵਾਈਸ ਪ੍ਰਧਾਨ ਅਵਿਨਾਸ਼ ਰਾਏ ਖੰਨਾ ਨੇ ਕੀਤਾ।

ਵੇਖੋ ਵੀਡੀਓ

ਇਹ ਵੀ ਪੜ੍ਹੋ: ਢਿਲਵਾਂ ਕਤਲ ਮਾਮਲਾ: ਮਜੀਠੀਆ ਨੇ ਰੰਧਾਵਾ 'ਤੇ ਜੱਗੂ ਭਗਵਾਨਪੁਰੀਆ ਗੈਂਗ ਨੂੰ ਸ਼ਹਿ ਦੇਣ ਦੇ ਲਾਏ ਦੋਸ਼

22 ਤੋਂ 26 ਨਵੰਬਰ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ਵਿੱਚ ਪੰਜਾਬ ਭਰ ਤੋਂ 22 ਟੀਮਾਂ ਹਿੱਸਾ ਲੈਣਗੀਆਂ ਅਤੇ ਇਸ ਵਿੱਚ ਪੰਜਾਬ ਸਰਕਾਰ ਦੇ ਵੱਖ-ਵੱਖ ਸਿਆਸੀ ਲੀਡਰ ਅਤੇ ਉੱਚ ਪ੍ਰਸ਼ਾਸਨਿਕ ਅਧਿਕਾਰੀ ਸ਼ਿਰਕਤ ਕਰਨਗੇ। ਇਸ ਮੌਕੇ ਅਵਿਨਾਸ਼ ਰਾਏ ਖੰਨਾ ਨੇ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਜਿਹੇ ਪ੍ਰੋਗਰਾਮ ਸਮਾਜ ਨੂੰ ਚੰਗੀ ਸੇਹਦ ਦੇਣ ਦੇ ਮੱਕਸਦ ਵਿੱਚ ਅਹਿਮ ਰੋਲ ਅਦਾ ਕਰਦੇ ਹਨ।

ABOUT THE AUTHOR

...view details