ਪੰਜਾਬ

punjab

ETV Bharat / state

ਪਿਓ ਦੀ ਦਰਿੰਦਗੀ ਨੇ ਧੀ ਨੂੰ ਬਣਾਇਆ ਗਰਭਵਤੀ

ਹੁਸ਼ਿਆਰਪੁਰ ਦੇ ਕਸਬਾ ਚੱਬੇਵਾਲ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਇੱਕ ਪਿਓ ਅਤੇ ਚਚੇਰੇ ਭਰਾ ਵੱਲੋਂ ਲੜਕੀ ਨਾਲ ਜਬਰ-ਜਨਾਹ ਕੀਤਾ ਜਾਂਦਾ ਸੀ ਤੇ ਬੀਤੇ ਦਿਨੀਂ ਲੜਕੀ ਦੀ ਹਾਲਤ ਖ਼ਰਾਬ ਹੋਣ 'ਤੇ ਜਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਪਤਾ ਲੱਗਿਆ ਕਿ ਲੜਕੀ ਪਿਛਲੇ 7 ਮਹੀਨਿਆਂ ਤੋਂ ਗਰਭਵਤੀ ਸੀ।

father raped his girl in hoshiarpur
ਪਿਓ ਦੀ ਦਰਿੰਦਗੀ ਨੇ ਧੀ ਨੂੰ ਬਣਾਇਆ ਗਰਭਵਤੀ

By

Published : May 16, 2020, 1:01 PM IST

Updated : May 16, 2020, 1:11 PM IST

ਹੁਸ਼ਿਆਰਪੁਰ: ਦਰਿੰਦਗੀ ਅਤੇ ਹਵਸ ਕੁੱਝ ਇਸ ਕਦਰ ਸਮਾਜ ਦੇ ਰੀਤੀ ਰਿਵਾਜ਼ਾਂ ਨੂੰ ਖੋਖਲਾ ਕਰ ਰਹੀ ਹੈ ਕਿ ਸਚਮੁੱਚ ਕਲਯੁਗ ਦੀ ਅਹਿਸਾਸ ਹੋਣ ਲਗਦਾ ਹੈ। ਹੋਸ਼ਿਆਰਪੁਰ ਦੇ ਕਸਬਾ ਚੱਬੇਵਾਲ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਇੱਕ ਪਿਓ ਅਤੇ ਚਚੇਰੇ ਭਰਾ ਵੱਲੋਂ ਲੜਕੀ ਨਾਲ ਜਬਰ-ਜਨਾਹ ਕੀਤਾ ਜਾਂਦਾ ਸੀ ਅਤੇ ਬੀਤੇ ਦਿਨ ਲੜਕੀ ਦੀ ਹਾਲਤ ਖ਼ਰਾਬ ਹੋਣ 'ਤੇ ਜਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਪਤਾ ਲੱਗਿਆ ਕਿ ਲੜਕੀ ਪਿਛਲੇ 7 ਮਹੀਨਿਆਂ ਤੋਂ ਗਰਭਵਤੀ ਸੀ।

ਵੀਡੀਓ

ਡਾਕਟਰਾਂ ਨੂੰ ਲੜਕੀ ਦੀ ਹਾਲਤ ਬਿਗੜਣ ਕਰਕੇ ਸਮੇਂ ਤੋਂ ਪਹਿਲਾਂ ਹੀ ਡਿਲੀਵਰੀ ਕਰਨੀ ਪਈ ਅਤੇ ਬੱਚੇ ਦੀ ਪੈਦਾ ਹੁੰਦੇ ਹੀ ਮੌਤ ਹੋ ਗਈ। ਡਾਕਟਰਾਂ ਨੇ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਅਤੇ ਪੁਲਿਸ ਨੇ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਪਿਓ ਅਤੇ ਚਚੇਰੇ ਭਰਾ ਖ਼ਿਲਾਫ਼ ਮਾਮਲਾ ਦਰਜ ਕਰ ਉਨ੍ਹਾਂ ਨੂੰ ਕਾਬੂ ਕਰ ਲਿਆ ਹੈ।

ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਨੇ ਦੱਸਿਆ ਕਿ ਲੜਕੀ ਦੇ ਬਿਆਨਾਂ ਮੁਤਾਬਕ ਪਿਛਲੇ ਇੱਕ ਸਾਲ ਤੋਂ ਉਸ ਦੇ ਪਿਤਾ ਵੱਲੋਂ ਨਸ਼ੇ ਦੀ ਹਾਲਤ ਵਿੱਚ ਉਸ ਨਾਲ ਜਬਰ-ਜਨਾਹ ਕੀਤਾ ਜਾਂਦਾ ਸੀ। ਇਸ ਦੇ ਨਾਲ ਲੜਕੀ ਦੇ ਚਚੇਰੇ ਭਰਾ ਵੱਲੋਂ ਵੀ ਲੜਕੀ ਨਾਲ ਜ਼ਬਰਨ ਸਰੀਰਕ ਸਬੰਧ ਬਣਾਏ ਜਾਂਦੇ ਸਨ।

ਇਹ ਵੀ ਪੜ੍ਹੋ: ਉੱਤਰ ਪ੍ਰਦੇਸ਼ ਚ 2 ਟਰੱਕਾਂ ਵਿਚਾਲੇ ਟੱਕਰ, 24 ਪਰਵਾਸੀ ਮਜ਼ਦੂਰਾਂ ਦੀ ਮੌਤ

ਉਨ੍ਹਾਂ ਦੱਸਿਆ ਕਿ ਬੱਚੇ ਅਤੇ ਦੋਹਾਂ ਦੋਸ਼ੀਆਂ ਦੇ ਡੀਐਨਏ ਟੈਸਟ ਕਰਵਾਏ ਗਏ ਹਨ। ਰਿਪੋਰਟਾਂ ਆਉਣ ਤੋਂ ਬਾਅਦ ਪਤਾ ਲੱਗ ਸਕੇਗਾ ਕਿ ਬੱਚਾ ਕਿਸ ਦਾ ਸੀ ਅਤੇ ਉਸ ਤਹਿਤ ਹੀ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Last Updated : May 16, 2020, 1:11 PM IST

ABOUT THE AUTHOR

...view details