ਪੰਜਾਬ

punjab

ETV Bharat / state

ਕਿਸਾਨ ਤੇ ਪੰਜਾਬੀਆਂ ਲਈ ਵਰਦਾਨ ਸਾਬਤ ਹੋ ਰਹੀ ਹੈ ਕਿਸਾਨੀ ਹੱਟ 1313

ਹੁਸ਼ਿਆਰਪੁਰ ਦੇ ਮਾਹਿਲਪੁਰ ਵਿਚ ਮਹਿੰਗਾਈ (Inflation)ਨੂੰ ਠੱਲ ਪਾਉਣ ਲਈ ਕਿਸਾਨੀ ਹੱਟ 1313 ਖੋਲ੍ਹੀ ਗਈ ਹੈ।ਡਾਇਰੈਕਟਰ ਰਾਜਿੰਦਰ ਸਿੰਘ ਦਾ ਕਹਿਣਾ ਹੈ ਕਿ ਲੋਕ ਇਸ ਹੱਟ ਦਾ ਲਾਭ ਲੈ ਰਹੇ ਹਨ।

ਕਿਸਾਨ ਅਤੇ ਪੰਜਾਬੀਆਂ ਲਈ ਵਰਦਾਨ ਸਾਬਤ ਹੋ ਰਹੇ ਨੇ ਕਿਸਾਨੀ ਹੱਟ 1313
ਕਿਸਾਨ ਅਤੇ ਪੰਜਾਬੀਆਂ ਲਈ ਵਰਦਾਨ ਸਾਬਤ ਹੋ ਰਹੇ ਨੇ ਕਿਸਾਨੀ ਹੱਟ 1313

By

Published : Jul 18, 2021, 10:36 PM IST

ਹੁਸ਼ਿਆਰਪੁਰ:ਮਾਹਿਲਪੁਰ ਵਿਚ ਕਿਸਾਨੀ ਅੰਦੋਲਨ ਦੌਰਾਨ ਮਹਿੰਗਾਈ (Inflation)ਤੇ ਕਾਬੂ ਪਾਉਣ ਅਤੇ ਪੰਜਾਬੀਆਂ ਨੂੰ ਸਸਤੇ ਰੇਟਾਂ ਤੇ ਰਾਸ਼ਨ ਦੇਣ ਲਈ ਕਿਸਾਨੀ ਹੱਟ 1313 ਮਾਹਿਲਪੁਰ ਵਿਖੇ ਖੋਲਿਆ ਗਿਆ।ਜਿਸ ਦਾ ਉਦਘਾਟਨ ਕਿਸਾਨ ਹੱਟ ਦੇ ਮੈਨੇਜਿੰਗ ਡਾਇਰੈਕਟਰ ਰਾਜਿੰਦਰ ਸਿੰਘ ਨੇ ਕੀਤਾ।

10 ਤੋਂ 45 ਫੀਸਦੀ ਘੱਟ ਰੇਟ

ਉਨ੍ਹਾਂ ਨੇ ਕਿਹਾ ਹੈ ਕਿ ਕੇਂਦਰ ਦੀ ਸਰਕਾਰ ਨੇ ਦੇਸ਼ ਦੀ ਕਿਸਾਨੀ (Farmers)ਨੂੰ ਕੁਚਲਣ ਲਈ ਕੋਈ ਕਸਰ ਨਹੀਂ ਛੱਡੀ। ਉਹਨਾਂ ਕਿਹਾ ਕਿ ਲੋਕਾਂ ਤੇ ਪੰਜਾਬੀਆਂ ਦੀਆਂ ਸੁਵਿਧਾਵਾਂ ਲਈ ਇਹ ਹੱਟ ਖੋਹਲੇ ਜਾ ਰਹੇ ਹਨ। ਜਿਥੇ 10 ਤੋਂ ਲੈ ਕੇ 45 ਪ੍ਰਤੀਸ਼ਤ ਤੱਕ ਸਸਤੀਆਂ ਚੀਜਾਂ ਮਿਲ ਰਹੀਆਂ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੇਂਦਰ ਸਰਕਾਰ ਨੂੰ ਅਸਫਲ ਕਰਨ ਲਈ ਅਤੇ ਕਿਸਾਨੀ ਸੰਘਰਸ਼ ਦੀ ਜਿੱਤ ਲਈ ਇਹਨਾਂ ਦਾ ਕਾਮਯਾਬ ਹੋਣਾ ਬਹੁਤ ਜਰੂਰੀ ਹੈ।

ਕਿਸਾਨ ਅਤੇ ਪੰਜਾਬੀਆਂ ਲਈ ਵਰਦਾਨ ਸਾਬਤ ਹੋ ਰਹੇ ਨੇ ਕਿਸਾਨੀ ਹੱਟ 1313

ਕਾਰਪੋਰੇਟ ਘਰਾਣਿਆਂ ਨਾਲ ਲੜਾਈ

ਖਰੀਦਦਾਰਾਂ ਦਾ ਕਹਿਣਾ ਹੈ ਕਿ ਉਹ ਬਹੁਤ ਖੁਸ਼ ਹਨ ਕਿ ਉਹਨਾਂ ਨੂੰ ਸਸਤੀਆਂ ਚੀਜ਼ਾਂ ਇੱਕ ਹੀ ਛੱਤ ਹੇਠਾਂ ਮਿਲ ਰਹੀਆਂ ਹਨ।ਹੱਟ ਦੇ ਮਾਲਕ ਗੀਤਕਾਰ ਅਤੇ ਲੇਖਕ ਗੁਰਮਿੰਦਰ ਸਿੰਘ ਕੈਂਡੋਵਾਲ ਨੇ ਕਿਹਾ ਕਿ ਕਿਸਾਨ ਹੱਟ ਫਾਇਦੇ ਲਈ ਨਹੀਂ ਖੋਲ੍ਹੇ ਜਾ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬੀਆਂ ਦੀ ਲੜਾਈ ਕਾਰਪੋਰੇਟ ਸੈਕਟਰ ਨਾਲ ਲੜਾਈ ਹੈ। ਉਨ੍ਹਾਂ ਕਿਹਾ ਕਿ ਕਾਰਪੋਰੇਟ ਘਰਾਣਿਆਂ ਦੇ ਵਰਤੇ ਜਾ ਰਹੇ ਸਮਾਨ ਨੂੰ ਰੋਕਣ ਲਈ ਇਹ ਕਿਸਾਨੀ ਹੱਟ ਖੋਲ੍ਹੇ ਜਾ ਰਹੇ ਹਨ।

ਇਹ ਵੀ ਪੜੋ:ਕੀਮਤੀ ਸੱਪਾਂ ਦੀ ਤਸਰਕੀ ਮਾਮਲੇ ‘ਚ ਪੁਲਿਸ ਹੱਥ ਲੱਗੀ ਵੱਡੀ ਕਾਮਯਾਬੀ

ABOUT THE AUTHOR

...view details