ਹੁਸ਼ਿਆਰਪੁਰ:ਜ਼ਿਲ੍ਹੇ ਦੇ ਟਾਂਡਾ ਉੜਮੁੜ ਵਿਖੇ ਟੋਲ ਪਲਾਜ਼ਾ ਚੋਲਾਂਗ ਉੱਤੇ ਜਲੰਧਰ ਜੰਮੂ ਰਾਸ਼ਟਰੀ ਰਾਜ ਮਾਰਗ ਨੂੰ ਜਾਮ ਕਰ ਮਾਝਾ ਸੰਯੁਕਤ ਕਿਸਾਨ ਸੰਘਰਸ਼ ਕਮੇਟੀ ਵਲੋਂ ਟੋਲ ਪਲਾਜ਼ਾ ਉੱਤੇ ਧਾਰਨਾ ਦਿੱਤਾ ਗਿਆ। ਕਿਸਾਨ ਆਗੂ ਦੀ ਮੰਗ ਹੈ ਕਿ ਟੋਲ ਪਲਾਜ਼ਿਆਂ ਉੱਤੇ ਕਿਸਾਨਾਂ ਨੂੰ ਟੋਲ ਫ੍ਰੀ ਕੀਤਾ ਜਾਵੇ ਜਿਸ ਦੇ ਚਲਦੇ ਕਿਸਾਨਾਂ ਅਤੇ ਟੋਲ ਕਰਮਚਾਰੀਆਂ ਵਿਚ ਆਪਸੀ ਬਹਿਸ ਵੀ ਹੋਈ ਜਿਸ ਤੋਂ ਬਾਅਦ ਟਾਂਡਾ ਪੁਲਿਸ ਵਲੋਂ ਦੋਨਾਂ ਧਿਰਾਂ ਨੂੰ ਆਪਿਸ ਵਿੱਚ ਬਿਠਾ ਕੇ ਸਮਝੌਤਾ ਕਰਵਾ ਦਿੱਤਾ ਗਿਆ ਤੇ ਜਿਸ ਤੋਂ ਬਾਅਦ ਟਰੈਫਿਕ ਚਾਲੂ ਕੀਤੀ ਗਈ।
ਉਥੇ ਹੀ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜਦੋਂ ਵੀ ਉਨ੍ਹਾਂ ਦੇ ਕਿਸਾਨ ਸਾਥੀ ਟੋਲ ਪਲਾਜਾ ਤੋਂ ਜਲੰਧਰ ਜਾਂ ਪਠਾਨਕੋਟ ਨੂੰ ਜਾਣ ਲਈ ਟੋਲ ਕਰੋਸ ਕਰਦੇ ਹਨ ਤਾਂ ਉਨ੍ਹਾਂ ਦੇ ਕਿਸਾਨ ਸਾਥੀਆਂ ਤੋਂ ਟੋਲ ਪਲਾਜ਼ਾ ਉੱਤੇ ਟੋਲ ਵਸੂਲਿਆ ਜਾਂਦਾ ਹੈ ਜਿਸ ਦੇ ਚੱਲਦੇ ਟੋਲ ਕਰਮਚਾਰੀਆਂ ਵੱਲੋਂ ਉਨ੍ਹਾਂ ਦੇ ਨਾਲ ਬਦਸਲੂਕੀ ਵੀ ਕੀਤੀ ਜਾਂਦੀ ਹੈ ਜਿਸ ਦੇ ਚਲਦੇ ਸਾਡੀ ਮੰਗ ਹੈ ਕਿ ਟੋਲ ਪਲਾਜ਼ਾ ਤੋਂ ਉਨ੍ਹਾਂ ਨੂੰ ਛੂਟ ਦਿੱਤੀ ਜਾਵੇ ਅਤੇ ਪੁਲਿਸ ਪ੍ਰਸਾਸ਼ਨ ਵੱਲੋਂ ਅੱਜ ਉਨ੍ਹਾਂ ਦਾ ਟੋਲ ਅਧਿਕਾਰੀਆਂ ਨਾਲ ਬੈਠਕ ਕਰਵਾ ਦੋਨਾਂ ਧਿਰਾਂ ਵਿੱਚ ਸਮਝੌਤਾ ਕਰਵਾ ਦਿੱਤਾ ਗਿਆ ਹੈ ਤੇ ਹੁਣ ਤੋਂ ਕਿਸੇ ਕਿਸਾਨ ਆਗੂ ਨੂੰ ਟੋਲ ਨਹੀਂ ਦੇਣਾ ਪਏਗਾ।