ਹੁਸ਼ਿਆਰਪੁਰ:ਮਹਿਲਪੁਰ ਦੇਾ ਰਹਿਣ ਵਾਲਾ ਨੌਜਵਾਨ ਚਰਨਜੀਤ ਸਿੰਘ ਉਰਫ਼ ਚੰਨੀ ਆਪਣੇ ਤੇ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਲਈ ਦੁਬਈ ਗਿਆ ਸੀ ਤਾਂ ਜੋ ਘਰ ਦੀ ਗਰੀਬੀ ਦੂਰ ਕੀਤੀ ਜਾ ਸਕੇ। ਪਰ ਉਸ ਨੀ ਕੀ ਪਤਾ ਸੀ ਕਿ ਉਸ ਨਾਲ ਅਜਿਹਾ ਕੋਈ ਭਾਣਾ ਵਰਤੇਗਾ ਜੋ ਉਸ ਦੇ ਸਾਰੇ ਸੁਪਨੇ ਚੂਰ-ਚੂਰ ਕਰ ਦੇਵੇਗਾ ਤੇ ਹੁਣ ਦੁਬਈ ਚਰਨਜੀਤ ਸਿੰਘ ਇੱਕ ਪਾਕਿਸਤਾਨੀ ਲੜਕੇ ਦੇ ਕਤਲ ਕੇਸ ’ਚ ਅਦਾਲਤ ਨੇ ਗੋਲੀ ਮਾਰ ਕੇ ਕਤਲ ਕਰਨ ਦਾ ਹੁਕਮ ਦਿੱਤਾ ਹੈ।
ਦੁਬਈ ’ਚ ਪੰਜਾਬੀ ਨੌਜਵਾਨ ਨੂੰ ਗੋਲੀ ਮਾਰ ਕੇ ਕਤਲ ਕਰਨ ਦਾ ਹੁਕਮ, ਪਰਿਵਾਰ ਨੇ ਲਾਈ ਗੁਹਾਰ ਇਹ ਵੀ ਪੜੋ: ਕੇਂਦਰ ਤੇ ਦਿੱਲੀ ਸਰਕਾਰ ਨੇ ਸਿੱਖ ਕੌਮ ’ਤੇ ਕੀਤਾ ਵੱਡਾ ਵਾਰ: ਸੁਖਬੀਰ
ਜਾਣਕਾਰੀ ਦਿੰਦੇ ਹੋਏ ਲੜਕੇ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਚਰਨਜੀਤ ਸਿੰਘ ਦਸਵੀਂ ਪਾਸ ਸੀ ਅਤੇ ਉਹ ਘਰ ਦੀ ਗਰੀਬੀ ਦੂਰ ਕਰਨ ਲਈ ਫਰਵਰੀ 2020 ਵਿੱਚ ਇੱਕ ਸਹਾਇਕ ਵੱਜੋਂ ਦੁਬਈ ਚਲਾ ਗਿਆ ਸੀ। ਉਸ ਦੇ ਜਾਣ ਦੇ ਕੁਝ ਸਮੇਂ ਬਾਅਦ ਜਦ ਰੋਜ਼ੇ ਚੱਲ ਰਹੇ ਸੀ ਤਾਂ ਚਰਨਜੀਤ ਸਣੇ 8 ਲੜਕੇ ਸ਼ਰਾਬ ਦੇ ਇੱਕ ਮਾਮਲੇ 'ਚ ਪੁਲਿਸ ਦੇ ਹੱਥੀਂ ਚੜ੍ਹ ਗਏ। ਉਸ ਸਮੇਂ ਪੁਲਿਸ ਨੇ ਚਰਨਜੀਤ ਸਿੰਘ ਸਣੇ 3 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਸੀ। ਇਸ ਦੌਰਾਨ 4 ਨੌਜਵਾਨ ਮੌਕੇ 'ਤੇ ਫਰਾਰ ਹੋ ਗਏ।
ਉਹਨਾਂ ਨੇ ਕਿਹਾ ਕਿ ਉਸ ਦੇ ਤਿੰਨ ਸਾਥੀਆਂ ਨੂੰ ਸ਼ਰਾਬ ਦੇ ਕੇਸ ਵਿੱਚ 1-1 ਸਾਲ ਦੀ ਸਜਾ ਸੁਣਾਈ ਗਈ, ਜਦਕਿ ਇੱਕ ਪਾਕਿਸਤਾਨੀ ਨੌਜਵਾਨ ਦੇ ਕਤਲ ਕੇਸ ਵਿੱਚ ਚਰਨਜੀਤ ਸਿੰਘ ਉਰਫ ਚੰਨੀ ਨੂੰ ਨਾਮਜ਼ਦ ਕਰ ਗੋਲੀ ਮਾਰਕੇ ਕਤਲ ਕਰਨ ਦੇ ਹੁਕਮ ਦਿੱਤੇ ਹਨ। ਪੀੜਤ ਪਰਿਵਾਰ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ ਕਿ ਉਹਨਾਂ ਦੇ ਪੁੱਤ ਦੀ ਸਜਾ ਮੁਆਫ ਕਰਵਾਈ ਜਾਵੇ।
ਇਹ ਵੀ ਪੜੋ: ਕੋਰੋਨਾ ਦੀ ਦੂਜੀ ਵੇਵ ਤਹਿਤ ਪੁਲਿਸ ਮੁਲਾਜ਼ਮਾਂ ਨੂੰ ਪਰਿਵਾਰ ਸਮੇਤ ਲੱਗੀ ਵੈਕਸੀਨ