ਪੰਜਾਬ

punjab

ETV Bharat / state

ਮਕੈਨਿਕ ਦਾ ਜੁਗਾੜ, 30 ਹਜ਼ਾਰ ਰੁਪਏ 'ਚ ਸਕੂਟਰ ਤੋਂ ਬਣਾਈ ਕਾਰ - ਜਿੰਦਰ ਨੇ ਸਕੂਟਰ ਤੋਂ ਕਾਰ ਕੀਤੀ ਤਿਆਰ

ਹੁਨਰ ਦੀ ਸਹੀ ਵਰਤੋਂ ਹੋਵੇ ਤਾਂ ਨਵੀਆਂ ਚੀਜ਼ਾਂ ਦੀ ਇਜਾਦ ਹੁੰਦੀ ਹੈ। ਅਜਿਹੀ ਹੀ ਨਵੀਂ ਕਾਢ ਹੁਸ਼ਿਆਰਪੁਰ ਦੇ ਜਿੰਦਰ ਸਿੰਘ ਨੇ ਕੱਢ ਕੇ ਵਿਖਾਈ ਹੈ। ਜਿੰਦਰ ਨੇ ਸਕੂਟਰ ਤੋਂ ਕਾਰ ਤਿਆਰ ਕਰ ਕੇ ਵਿਖਾਈ ਹੈ।

ਫ਼ੋਟੋ
ਫ਼ੋਟੋ

By

Published : Aug 19, 2020, 8:02 AM IST

ਹੁਸ਼ਿਆਰਪੁਰ: ਕੁਝ ਕਰਨ ਦੀ ਚਾਹਤ ਹੋਵੇਂ ਤਾਂ ਤੁਹਾਡੇ ਜਜ਼ਬੇ ਅੱਗੇ ਮੁਸ਼ਕਲ ਕੰਮ ਵੀ ਆਸਾਨ ਲੱਗਣ ਲੱਗ ਜਾਂਦਾ ਹੈ, ਤੇ ਕਾਮਯਾਬੀ ਤੁਹਾਡੇ ਕਦਮਾਂ ਨੂੰ ਚੁੰਮਦੀ ਹੈ। ਇਸੇ ਤਰ੍ਹਾਂ ਦੀ ਇੱਕ ਮਿਸਾਲ ਹਸ਼ਿਆਰਪੁਰ ਦੇ ਰਹਿਣ ਵਾਲੇ ਜਿੰਦਰ ਨੇ ਕਾਇਮ ਕੀਤੀ ਹੈ। ਜਿੰਦਰ ਨੇ ਮਹਿਜ਼ 30 ਹਜ਼ਾਰ ਰੁਪਏ ਵਿੱਚ ਸਕੂਟਰ ਤੋਂ ਵੱਖਰੇ ਤਰੀਕੇ ਦੀ ਟੂ ਸੀਟਰ ਕਾਰ ਤਿਆਰ ਕੀਤੀ ਹੈ, ਜੋ ਇੱਕ ਲੀਟਰ ਵਿੱਚ 30 ਕਿਲੋਮੀਟਰ ਤੱਕ ਦਾ ਸਫ਼ਰ ਤੈਅ ਕਰ ਸਕਦੀ ਹੈ।

30 ਹਜ਼ਾਰ ਰੁਪਏ 'ਚ ਸਕੂਟਰ ਤੋਂ ਬਣਾਈ ਟੂ-ਸੀਟਰ ਕਾਰ, ਹਰ ਕੋਈ ਖਰੀਦਣ ਨੂੰ ਬੇਤਾਬ

ਪੇਸ਼ੇ ਤੋਂ ਮਕੈਨਿਕ ਜਿੰਦਰ ਨੇ ਕਈ ਸਾਲਾਂ ਦੇ ਆਪਣੇ ਸੁਪਨੇ ਨੂੰ ਪੂਰਾ ਕਰ ਵਿਖਾਇਆ ਹੈ। ਜ਼ਿੰਦਰ ਦਾ ਇਹ ਸੁਪਨਾ ਅੱਜ ਕੱਲ੍ਹ ਹਸ਼ਿਆਰਪੁਰ ਦੀਆਂ ਸੜਕਾਂ 'ਤੇ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।

10 ਦਿਨਾਂ 'ਚ ਇੱਕਠਾ ਕੀਤਾ ਸਮਾਨ, ਇੱਕ ਹਫਤੇ 'ਚ ਕਾਰ ਤਿਆਰ

ਜਿੰਦਰ ਨੇ ਕਾਰ ਨੂੰ ਤਿਆਰ ਕਰਨ ਲਈ ਪਹਿਲਾਂ 10 ਦਿਨਾਂ ਵਿੱਚ ਕਾਰ ਦਾ ਸਮਾਨ ਇਕੱਠਾ ਕੀਤਾ ਅਤੇ ਜਿਸ ਤੋਂ ਬਾਅਦ ਕਰੀਬ 7 ਦਿਨਾਂ ਦੀ ਸਖ਼ਤ ਮਿਹਨਤ ਕਰ ਇੱਕ ਸਕੂਟਰ ਨੂੰ ਕਾਰ ਵਿੱਚ ਬਦਲ ਦਿੱਤਾ। ਜਦ ਜਿੰਦਰ ਤੋਂ ਕਾਰ ਦੀ ਲਾਗਤ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਇਸ ਨੂੰ ਤਿਆਰ ਕਰਨ ਵਿੱਚ 30 ਹਜ਼ਾਰ ਰੁਪਏ ਖਰਚ ਹੋਏ ਹਨ। ਸੁਪਨਾ ਸੀ ਇੱਕ ਪੁਰਾਣੇ ਜਮਾਨੇ ਦੀ ਕਾਰ ਬਣਾਈ ਜਾਵੇ ਲੇਕਿਨ ਸਮਾਨ ਨਾ ਮਿਲਣ ਕਰਕੇ ਸਕੂਟਰ ਨੂੰ ਹੀ ਕਾਰ ਵਿੱਚ ਤਬਦੀਲ ਕਰ ਦਿੱਤਾ। ਜੋ ਆਮ ਜਨਤਾ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।

ਆ ਰਹੇ ਨੇ ਹੋਰ ਕਾਰਾਂ ਬਣਾਉਣ ਦੇ ਆਡਰ, ਜੀਪ ਬਣਾਉਣ ਦਾ ਵੀ ਹੈ ਸੁਪਨਾ

ਜਿੰਦਰ ਦੀ ਇਸ ਦਿਲਕਸ਼ ਕਾਰ ਨੂੰ ਲੋਕ ਖਰੀਦਣ ਲਈ ਬੇਤਾਬ ਹਨ ਤੇ ਜਿੰਦਰ ਨੂੰ ਹੁਣ ਅਜਿਹੀਆਂ ਕਾਰਾਂ ਬਣਾਉਣ ਦੇ ਆਡਰ ਵੀ ਆ ਰਹੇ ਹਨ। ਜਿੰਦਰ ਦਾ ਮੰਨਣਾ ਹੈ ਕਿ ਪ੍ਰਮਾਤਮਾ ਨੇ ਉਨ੍ਹਾਂ ਨੂੰ ਇਹ ਹੁਨਰ ਆਪਣੀ ਕਾਰ ਖਰੀਦਣ ਦਾ ਸੁਪਨਾ ਪੂਰਾ ਕਰਨ ਲਈ ਦਿੱਤਾ ਹੈ। ਉਹ ਕਹਿੰਦੇ ਹਨ ਕਿ ਉਹ ਵੱਡੀ ਕਾਰ ਤਾਂ ਨਹੀਂ ਲੈ ਸਕਦੈ, ਪਰ ਉਨ੍ਹਾਂ ਦੀ ਇਹ ਕਾਰ ਕਿਸੇ ਵੀ ਮਹਿੰਗੀ ਕਾਰ ਤੋਂ ਘੱਟ ਨਹੀਂ ਹੈ।

ABOUT THE AUTHOR

...view details