ਪੰਜਾਬ

punjab

ETV Bharat / state

ਕੈਨੇਡਾ ਸੜਕ ਹਾਦਸੇ ਵਿੱਚ ਗੜ੍ਹਸ਼ੰਕਰ ਦੇ ਮਾਰੇ ਗਏ ਵਿਅਕਤੀ ਦੇ ਪਰਿਵਾਰ ਦਾ ਈਟੀਵੀ ਭਾਰਤ ਨੇ ਵੰਡਾਇਆ ਦੁੱਖ - ਕੈਨੇਡਾ ਸੜਕ ਹਾਦਸੇ

ਕੈਨੇਡਾ ਵਿਖੇ ਕਾਰ ਹਾਦਸੇ ਵਿੱਚ ਮਾਰੇ ਗਏ ਜੋੜੇ ਦੇ ਪਰਿਵਾਰ ਨਾਲ ਈਟੀਵੀ ਭਾਰਤ ਨੇ ਦੁੱਖ ਸਾਂਝਾ ਕੀਤਾ ਅਤੇ ਅੱਜ ਪਰਿਵਾਰ ਦੇ ਮੈਂਬਰ ਲਾਸ਼ਾਂ ਨੂੰ ਲੈਣ ਲਈ ਕੈਨੇਡਾ ਰਵਾਨਾ ਹੋ ਗਏ ਹਨ।

ਕੈਨੇਡਾ ਸੜਕ ਹਾਦਸੇ ਵਿੱਚ ਗੜ੍ਹਸ਼ੰਕਰ ਦੇ ਮਾਰੇ ਗਏ ਵਿਅਕਤੀ ਦੇ ਪਰਿਵਾਰ ਦਾ ਈਟੀਵੀ ਭਾਰਤ ਨੇ ਵੰਡਾਇਆ ਦੁੱਖ

By

Published : Oct 6, 2019, 11:55 PM IST

ਹੁਸ਼ਿਆਰਪੁਰ : ਗੜ੍ਹਸ਼ੰਕਰ ਦੇ ਮਹਿਤਾਬਪੁਰ ਪਿੰਡ ਵਿੱਚ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਇੱਕ ਕਾਰ ਹਾਦਸੇ ਵਿੱਚ ਇੰਜੀਨੀਅਰ ਅਤੇ ਉਸ ਦੀ ਪਤਨੀ ਦੀ ਮੌਤ ਹੋ ਗਈ। ਸੂਚਨਾ ਮਿਲਦਿਆਂ ਹੀ ਪਰਿਵਾਰ ਅਤੇ ਪਿੰਡ ਵਿੱਚ ਮਾਤਮ ਸ਼ਾਹ ਗਿਆ ।

ਜਾਣਕਾਰੀ ਮੁਤਾਬਕ ਜੋੜੇ ਦੇ ਪਰਿਵਾਰ ਵਾਲੇ ਕੈਨੇਡਾ ਰਵਾਨਾ ਹੋ ਗਏ ਹਨ।

ਮ੍ਰਿਤਕ ਦੇ ਭਰਾ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੁਲਬੀਰ ਸਿੰਘ ਸਿੱਧੂ ਵਾਸੀ ਮਹਿਤਾਬਪੁਰ, ਹੁਸ਼ਿਆਰਪੁਰ ਜੋ ਕਿ ਪੇਸ਼ੇ ਵੱਜੋਂ ਇੰਜੀਨੀਅਰ ਸੀ। ਉਹ 18 ਸਾਲ ਪਹਿਲਾਂ ਆਪਣੀ ਪਤਨੀ ਕੁਲਵਿੰਦਰ ਕੌਰ ਸਿੱਧੂ ਨਾਲ ਬਰੈਂਪਟਨ, ਕੈਨੇਡਾ ਚੱਲਾ ਗਿਆ ਸੀ।

ਵੇਖੋ ਵੀਡੀਓ।

ਕੁਲਬੀਰ ਸਿੰਘ ਸਿੱਧੂ ਐੱਚਐੱਸਐੱਸਸੀ ਕੰਪਨੀ ਵਿਚ ਟੈਕਨੀਸ਼ੀਅਨ ਅਤੇ ਪਤਨੀ ਕੁਲਵਿੰਦਰ ਕੌਰ ਸਿੱਧੂ ਵਾਲਮਾਰਟ ਸਟੋਰ ਵਿੱਚ ਮੈਨੇਜਰ ਵਜੋਂ ਕੰਮ ਕਰ ਰਹੇ ਸਨ।

ਜਾਣਕਾਰੀ ਅਨੁਸਾਰ ਇਹ ਜੋੜਾ ਆਪਣੀ ਲੜਕੀ ਸਿਮਰਨਜੀਤ ਕੌਰ ਨੂੰ ਕੈਨੇਡਾ ਦੇ ਸਮੇਂ ਮੁਤਬਾਕ ਯੂਨੀਵਰਸਿਟੀ ਸੈਂਟ ਕੈਥਰੀਨ ਸ਼ਹਿਰ ਛੱਡ ਕੇ ਘਰ ਪਰਤ ਰਿਹਾ ਸੀ, ਜਦੋਂ ਇੱਕ ਤੇਜ਼ ਰਫਤਾਰ ਕਾਰ ਚਾਲਕ ਨੇ ਉਸ ਦੀ ਕਾਰ ਨੂੰ ਗਲਤ ਸਾਈਡ ਤੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਪਤੀ-ਪਤਨੀ ਦੀ ਮੌਤ ਹੋ ਗਈ।

ਇਹ ਟੱਕਰ ਇੰਨੀ ਗੰਭੀਰ ਸੀ ਕਿ ਹਾਦਸਾ ਹੁੰਦੇ ਹੀ ਕੁਲਬੀਰ ਸਿੰਘ ਸਿੱਧੂ ਦੀ ਕਾਰ ਨੂੰ ਅੱਗ ਲੱਗ ਗਈ, ਜਿਸ ਕਾਰਨ ਜੋੜੀ ਅੱਗ ਦੀ ਲਪੇਟ ਵਿਚ ਆਉਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਟੱਕਰ ਮਾਰਨ ਵਾਲਾ ਵਿਅਕਤੀ ਵੀ ਬੁਰੀ ਤਰ੍ਹਾਂ ਝੁਲਸ ਗਿਆ ਹੈ ਅਤੇ ਉਸਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ । ਕੁਲਬੀਰ ਦੀ ਮਾਂ ਚੰਨਣ ਕੌਰ ਅਤੇ ਪਿਤਾ ਮਹਿੰਦਰ ਸਿੰਘ ਆਪਣੇ ਬੇਟੇ ਦਾ ਸਸਕਾਰ ਕਰਨ ਲਈ ਕੈਨੇਡਾ ਰਵਾਨਾ ਹੋਏ ਹਨ।

ਪੰਜਾਬੀ ਜੋੜੇ ਦੀ ਕੈਨੇਡਾ 'ਚ ਸੜਕ ਹਾਦਸੇ 'ਚ ਮੌਤ

ABOUT THE AUTHOR

...view details