ਹੁਸ਼ਿਆਰਪੁਰ: ਸ਼ਨੀਵਾਰ ਨੂੰ ਸਵੇਰ ਤੋਂ ਪੰਜਾਬ ਭਰ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਜਿਸ ਨਾਲ ਲੋਕਾਂ ਦਾ ਜਨ ਜੀਵਨ ਅਸਤ ਵਿਅਸਤ ਹੋ ਗਿਆ ਹੈ। ਸੜਕਾਂ ਜਾਮ ਹੋ ਗਈਆਂ ਹਨ। ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਵਿਖੇ ਹੋ ਰਹੇ ਮੀਂਹ ਕਾਰਨ ਪਏ ਕੁੱਝ ਮਿੰਟਾਂ ਵਿੱਚ ਗੜ੍ਹਸ਼ੰਕਰ ਦੇ ਨੰਗਲ ਰੋਡ ਨੇ ਛੱਪੜ੍ਹ ਦਾ ਰੂਪ ਧਾਰ ਲਿਆ। ਮੀਂਹ ਦਾ ਪਾਣੀ ਸੜਕ 'ਤੇ ਦੋ ਤੋਂ ਤਿੰਨ ਫੁੱਟ ਤੱਕ ਜਮ੍ਹਾ ਹੋ ਗਿਆ। ਜਿਸ ਕਾਰਨ ਰਾਹਗੀਰਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਕੇਵਲ ਵੱਡੇ-ਵੱਡੇ ਟਿੱਪਰ ਤੇ ਟਰੈਕਟਰ ਟਰਾਲੀਆਂ ਵਾਲੇ ਹੀ ਇਸ ਪਾਣੀ 'ਚੋਂ ਲੰਘਣ ਦੀ ਹਿੰਮਤ ਕਰ ਸਕੇ ਜਦਕਿ ਦੋ ਪਹੀਆ ਵਾਹਨ ਤੇ ਕਾਰ ਸਵਾਰ ਪਾਣੀ ਨੂੰ ਦੇਖ ਕੇ ਪਿੱਛੇ ਮੁੜਦੇ ਤੇ ਨੰਗਲ ਵੱਲ ਜਾਣ ਲਈ ਹੋਰ ਰਸਤੇ ਦੀ ਭਾਲ ਕਰਦੇ ਰਹੇ। ਸੜਕ ਉੱਤੇ ਪਾਣੀ ਦੀਆਂ ਛੱਲਾਂ ਸਮੁੰਦਰ ਦਾ ਭੁਲੇਖਾ ਪਾਉਂਦੀਆਂ ਨਜ਼ਰ ਆਈਆਂ। ਇਕ ਬਾਰਿਸ਼ ਅਤੇ ਉੱਤੋਂ ਸੜਕਾਂ ਉੱਤੇ ਪਾਣੀ ਦੇ ਖੜ੍ਹੇ ਹੋਣ ਕਾਰਨ ਦੁਕਾਨਦਾਰ ਲਗਾਤਾਰ ਦੂਸਰੇ ਦਿਨ ਵੀ ਦੁਕਾਨ 'ਤੇ ਆਉਣ ਵਾਲੇ ਗਾਹਕ ਦੀ ਝਾਕ 'ਚ ਵਿਹਲੇ ਬੈਠੇ ਨਜ਼ਰ ਆਏ।
Hoshiarpur News: ਭਾਰੀ ਮੀਂਹ ਕਾਰਨ ਗੜ੍ਹਸ਼ੰਕਰ ਨੰਗਲ ਰੋਡ ਦੀ ਸੜਕ ਨੇ ਧਾਰਿਆ ਛੱਪੜ ਦਾ ਰੂਪ - monsoon in punjab
ਪੰਜਾਬ ਭਰ 'ਚ ਹੋ ਰਹੀ ਬਰਸਾਤ ਕਾਰਨ ਲੋਕਾਂ ਦਾ ਜਿਉਣਾ ਮੁਹਾਲ ਹੋਇਆ ਪਿਆ ਹੈ। ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਵਿੱਚ ਵੀ ਮੀਂਹ ਦੇ ਪਾਣੀ ਨਾਲ ਸੜਕਾਂ ਨੇ ਛੱਪੜ ਦਾ ਰੂਪ ਧਾਰ ਲਿਆ ਹੈ ਜਿਸ ਕਾਰਨ ਸਥਾਨਕ ਵਾਸੀਆਂ ਨੇ ਇਸ ਸਮੱਸਿਆ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਹੈ।
ਥੋੜੇ ਜਿਹੇ ਮੀਂਹ ਨੇ ਇਸ ਸੜਕ ਤੋਂ ਲੰਘਣ ਵਾਲੇ ਲੋਕਾਂ ਦੀ ਚਿੰਤਾ ਵਧਾ ਦਿੱਤੀ: ਦੱਸ ਦਈਏ ਕਿ ਗੜ੍ਹਸ਼ੰਕਰ ਵਿੱਚ ਪਏ ਟੋਇਆਂ ਵਿੱਚ ਮੀਂਹ ਭਰਨ ਕਾਰਨ ਦੋ ਪਹੀਆ ਵਹੀਕਲਾਂ ਦਾ ਸੜਕ ਵਿੱਚ ਲਗਣਾ ਔਖਾ ਹੋਇਆ ਪਿਆ ਹੈ ਅਤੇ ਗੱਡੀਆਂ ਦਾ ਵੀ ਭਾਰੀ ਨੁਕਸਾਨ ਹੋ ਰਿਹਾ ਹੈ। ਦਰਅਸਲ ਪਿੱਛਲੇ ਲੰਬੇ ਸਮੇਂ ਤੋਂ ਸਬ ਡਵੀਜਨ ਗੜ੍ਹਸ਼ੰਕਰ ਦੀ ਚਰਚਾ ਵਿੱਚ ਰਹਿਣ ਵਾਲੀ ਮੁੱਖ ਸੜਕ ਗੜ੍ਹਸ਼ੰਕਰ ਨੰਗਲ ਰੋਡ ਦੀ ਤਰਸਯੋਗ ਹਾਲਤ ਵਾਲੀ ਸੜਕ ਕਈ ਕੀਮਤੀ ਜਾਨਾਂ ਨਿਗਲ ਚੁੱਕੀ ਹੈ। ਭਾਵੇਂ ਇਸ ਸੜਕ ਦੀ ਰਿਪੇਅਰ ਕਰਵਾਉਣ ਦੇ ਲਈ ਇਸ ਸੜਕ ਦੇ ਇੱਕ ਪਾਸਿਓ ਕੰਮ ਸ਼ੁਰੂ ਕਰ ਦਿੱਤਾ ਹੈ ਪਰ ਕੰਮ ਦੀ ਰਫ਼ਤਾਰ ਤੇਜ਼ ਨਾਂ ਹੋਣ ਕਾਰਨ ਅੱਜ ਵੀ ਲੋਕ ਇਸ ਸੜਕ ਤੇ ਸਫ਼ਰ ਕਰਕੇ ਲੋਕ ਆਪਣੀ ਜਾਨ ਜੋਖਿਮ ਵਿੱਚ ਪਾਉਂਦੇ ਹਨ। ਅੱਜ ਇੱਕ ਵਾਰ ਫ਼ਿਰ ਤੋਂ ਗੜ੍ਹਸ਼ੰਕਰ ਵਿੱਚ ਪਏ ਥੋੜੇ ਜਿਹੇ ਮੀਂਹ ਨੇ ਇਸ ਸੜਕ ਤੋਂ ਲੰਗਣ ਵਾਲੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ।
- ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ , ਗੁਰਬਾਣੀ ਦੇ ਪ੍ਰਸਾਰਣ ਨੂੰ ਲੈਕੇ ਹੋ ਸਕਦੈ ਵੱਡਾ ਫੈਸਲਾ
- NHAI Order Demolition Bridge: ਨਵਜੋਤ ਸਿੱਧੂ ਦੀ ਕੋਠੀ ਨੂੰ ਜਾਣ ਵਾਲੇ ਪੁਲ ਨੂੰ ਢਹਿ-ਢੇਰੀ ਕਰਨ ਦੇ ਹੁਕਮ, NHAI ਨੇ ਗੈਰ-ਕਾਨੂੰਨੀ ਐਲਾਨਿਆ
- Khalistani protest: ਵਿਦੇਸ਼ਾਂ 'ਚ ਪੈਰ ਪਸਾਰ ਰਹੀ ਹੈ ਖਾਲਿਸਤਾਨੀ ਵਿਚਾਰਧਾਰਾ, ਨਿੱਜਰ ਦੇ ਕਤਲ ਵਿਰੁੱਧ ਭਾਰਤੀ ਅੰਬੈਸੀਆਂ ਦੇ ਬਾਹਰ ਰੋਸ ਪ੍ਰਦਰਸ਼ਨ
ਸਰਕਾਰ ਨੂੰ ਜਗਾਉਣ ਲਈ ਕੀਤੇ ਵੱਖੋ ਵੱਖ ਹੱਲ : ਸੜਕ ਦੀ ਤਰਸਯੋਗ ਹਾਲ ਹੋਣ ਕਾਰਨ ਦੁਕਾਨਦਾਰਾਂ ਦਾ ਕੰਮ ਚੌਪਟ ਹੋ ਚੁੱਕਾ ਹੈ। ਜ਼ਿਕਰਯੋਗ ਹੈ ਕਿ ਇਸ ਸੜਕ ਨੂੰ ਬਣਾਉਣ ਲਈ ਕਈ ਵਾਰ ਵੱਖ ਵੱਖ ਸਿਆਸੀ ਪਾਰਟੀਆਂ ਅਤੇ ਜਥੇਬੰਦੀਆਂ ਵਲੋਂ ਧਰਨੇ ਦਿੱਤੇ ਜਾ ਚੁੱਕੇ ਹਨ। ਕੁੱਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵਲੋਂ ਸੜਕ ਦੇ ਵਿੱਚਕਾਰ ਹੋਈ ਸਰਕਾਰ ਨੂੰ ਜਗਾਉਣ ਲਈ ਝੋਨਾ ਲਗਾਇਆ ਗਿਆ ਸੀ। ਸਰਕਾਰ ਦੀ ਕਾਰਗੁਜ਼ਾਰੀ 'ਤੇ ਵੱਡੇ ਸਵਾਲ ਖੜ੍ਹੇ ਕੀਤੇ ਸਨ।ਸੜਕ ਨੂੰ ਲੈਕੇ ਲੋਕਾਂ ਵਿੱਚ ਸਰਕਾਰ ਖ਼ਿਲਾਫ਼ ਰੋਸ਼ ਵੀ ਦੇਖਣ ਨੂੰ ਮਿਲ ਰਿਹਾ ਹੈ। ਇਸ ਮੌਕੇ ਲੋਕਾਂ ਨੇ ਦੱਸਿਆ ਕਿ ਇਸ ਸੜਕ ਨੂੰ ਬਣਾਉਣ ਕਈ ਵਾਰ ਧਰਨੇ ਦਿੱਤੇ ਗਏ ਪਰ ਸਰਕਾਰ ਵੱਲੋਂ ਇਸ ਸੜਕ ਦੀ ਸਾਰ ਨਹੀਂ ਲੈ ਰਹੀ। ਲੋਕਾਂ ਦਾ ਕਹਿਣਾ ਹੈ ਕਿ ਇਸ ਸੜਕ ਨੂੰ ਜਲਦ ਬਣਾਇਆ ਜਾਵੇ, ਤਾਂ ਜੋ ਲੋਕਾਂ ਦੀ ਪ੍ਰੇਸ਼ਾਨੀ ਦਾ ਹੱਲ ਹੋ ਸਕੇ।