ਪੰਜਾਬ

punjab

ETV Bharat / state

ਵੱਖ-ਵੱਖ ਨਾਕਿਆਂ ਦੌਰਾਨ ਨਸ਼ੀਲੀਆਂ ਗੋਲੀਆਂ ਤੇ ਸ਼ਰਾਬ ਬਰਾਮਦ - hoshiarpur update

ਥਾਣਾ ਹਾਜ਼ੀਪੁਰ ਪੁਲਿਸ ਨੇ ਦੋ ਵੱਖ-ਵੱਖ ਨਾਕਿਆਂ ਦੌਰਾਨ ਨਸ਼ੀਲੀਆਂ ਗੋਲੀਆਂ ਤੇ ਸ਼ਰਾਬ ਫੜੀ ਹੈ। ਪੁਲਿਸ ਨੇ ਕਥਿਤ ਦੋਸ਼ੀਆਂ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਅਰੰਭ ਦਿੱਤੀ ਹੈ।

ਵੱਖ-ਵੱਖ ਨਾਕਿਆਂ ਦੌਰਾਨ ਨਸ਼ੀਲੀਆਂ ਗੋਲੀਆਂ ਤੇ ਸ਼ਰਾਬ ਬਰਾਮਦ
ਵੱਖ-ਵੱਖ ਨਾਕਿਆਂ ਦੌਰਾਨ ਨਸ਼ੀਲੀਆਂ ਗੋਲੀਆਂ ਤੇ ਸ਼ਰਾਬ ਬਰਾਮਦ

By

Published : Aug 17, 2020, 7:08 PM IST

ਹੁਸ਼ਿਆਰਪੁਰ: ਐਸਐਸਪੀ ਨਵਜੋਤ ਸਿੰਘ ਮਾਹਲ ਅਤੇ ਡੀ.ਐਸ.ਪੀ. ਹਰਵਿੰਦਰ ਸਿੰਘ ਮੁਕੇਰੀਆਂ ਦੇ ਦਿਸ਼ਾ-ਨਿਰਦੇਸ਼ ਤਹਿਤ ਥਾਣਾ ਹਾਜ਼ੀਪੁਰ ਦੀ ਪੁਲਿਸ ਨੇ ਨਸ਼ਿਆਂ ਵਿਰੁੱਧ ਕਾਰਵਾਈ ਕਰਦਿਆਂ ਨਾਕੇ ਦੌਰਾਨ ਨਸ਼ੀਲੀਆਂ ਗੋਲੀਆਂ ਅਤੇ ਦੇਸੀ ਸ਼ਰਾਬ ਫੜੀ ਹੈ। ਇਹ ਨਸ਼ੀਲੀਆਂ ਗੋਲੀਆਂ ਤੇ ਦੇਸੀ ਸ਼ਰਾਬ ਦੋ ਵੱਖ-ਵੱਖ ਥਾਵਾਂ ਤੋਂ ਫੜੀਆਂ ਗਈਆਂ ਹਨ।

ਵੱਖ-ਵੱਖ ਨਾਕਿਆਂ ਦੌਰਾਨ ਨਸ਼ੀਲੀਆਂ ਗੋਲੀਆਂ ਤੇ ਸ਼ਰਾਬ ਬਰਾਮਦ

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਹਾਜੀਪੁਰ ਦੇ ਐਸ.ਐਚ.ਓ ਲਮੇਛ ਕੁਮਾਰ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਦੋ ਵੱਖ-ਵੱਖ ਥਾਂ ਨਾਕਿਆਂ ਦੌਰਾਨ ਇਹ ਨਸ਼ੇ ਬਰਾਮਦ ਕੀਤੇ ਹਨ।

ਉਨ੍ਹਾਂ ਦੱਸਿਆ ਕਿ ਪਹਿਲੇ ਮਾਮਲੇ ਵਿੱਚ ਪੁਲਿਸ ਪਾਰਟੀ ਨੇ ਕਾਰਵਾਈ ਦੌਰਾਨ ਪੰਜ ਵਿਅਕਤੀਆਂ ਨੂੰ ਫੜ੍ਹਿਆ ਹੈ, ਜਿਨ੍ਹਾਂ ਕੋਲੋਂ ਮੌਕੇ 'ਤੇ 1145 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ, ਜਦਕਿ ਦੂਜੇ ਮਾਮਲੇ ਵਿੱਚ ਪੁਲਿਸ ਪਾਰਟੀ ਨੇ ਇੱਕ ਵਿਅਕਤੀ ਕੋਲੋਂ 16 ਬੋਤਲਾਂ ਅਤੇ ਦੂਜੇ ਵਿਅਕਤੀ ਨੂੰ ਕਾਬੂ ਕਰਕੇ 12 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ।

ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਵਿਰੁੱਧ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਅਰੰਭ ਦਿੱਤੀ ਹੈ।

ABOUT THE AUTHOR

...view details