ਪੰਜਾਬ

punjab

ETV Bharat / state

ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਜਲਦ ਹੱਲ ਕੀਤਾ ਜਾਵੇਗਾ: ਨਿਮਿਸ਼ਾ ਮਹਿਤਾ - Nimisha Mehta

ਗੜ੍ਹਸ਼ੰਕਰ ਦੇ ਪਿੰਡ ਲੰਗੇਰੀ ਵਿਖੇ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਨੂੰ ਪੀਣ ਦੇ ਪਾਣੀ ਦੀ ਸਮੱਸਿਆ ਨੂੰ ਹੱਲ ਕਰਵਾਉਣ ਲਈ ਪੰਜਾਬ ਕਾਂਗਰਸ ਸਪੋਕਸਪਰਸਨ ਨਿਮਿਸ਼ਾ ਮਹਿਤਾ ਵਾਟਰ ਸਪਲਾਈ ਦੀ ਵਿਭਾਗ ਦੀ ਟੀਮ ਨੂੰ ਨਾਲ ਲੈ ਕੇ ਪੁੱਜੀ।

ਫ਼ੋਟੋ
ਫ਼ੋਟੋ

By

Published : Mar 17, 2021, 4:47 PM IST

ਹੁਸ਼ਿਆਰਪੁਰ: ਗੜ੍ਹਸ਼ੰਕਰ ਦੇ ਪਿੰਡ ਲੰਗੇਰੀ ਵਿਖੇ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਨੂੰ ਪੀਣ ਦੇ ਪਾਣੀ ਦੀ ਸਮੱਸਿਆ ਨੂੰ ਹੱਲ ਕਰਵਾਉਣ ਲਈ ਪੰਜਾਬ ਕਾਂਗਰਸ ਸਪੋਕਸਪਰਸਨ ਨਿਮਿਸ਼ਾ ਮਹਿਤਾ ਵਾਟਰ ਸਪਲਾਈ ਦੀ ਵਿਭਾਗ ਦੀ ਟੀਮ ਨੂੰ ਨਾਲ ਲੈ ਕੇ ਪਹੁੰਚੀ।

ਵੇਖੋ ਵੀਡੀਓ

ਪੰਜਾਬ ਕਾਂਗਰਸ ਦੀ ਸਪੋਕਸਪਰਸਨ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਪਿੰਡ ਲੰਗੇਰੀ ਦੇ ਲੋਕਾਂ ਦੀ ਹਰ ਸਮੱਸਿਆ ਨੂੰ ਹੱਲ ਕੀਤਾ ਜਾਵੇਗਾ ਅਤੇ ਆਉਣ ਵਾਲੇ ਸਮੇਂ ਜੇ ਵੀ ਜਲਦ ਹੀ ਇਸ ਪਿੰਡ ਦੇ ਵਿੱਚ ਨਵੀਂ 28 ਹਜ਼ਾਰ ਲੀਟਰ ਦੀ ਟੈਂਕੀ ਲਗਾ ਕੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਤੋਂ ਨਿਜਾਤ ਦਿਵਾਈ ਜਾਏਗੀ।

ਨਿਮਿਸ਼ਾ ਮਹਿਤਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸੂਬੇ ਭਰ ਦੇ ਵਿੱਚ ਵੱਡੇ ਪੱਧਰ ਉੱਤੇ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਹਨ ਅਤੇ ਲੋਕਾਂ ਨਾਲ ਕੀਤੇ ਹਰ ਇੱਕ ਵਾਅਦਾ ਪੁਰਾ ਕੀਤਾ ਜਾ ਰਿਹਾ ਹੈ।

ਪਿੰਡ ਦੇ ਸਰਪੰਚ ਸੁਖਦੇਵ ਸਿੰਘ ਨੇ ਕਿਹਾ ਪਿੰਡ ਲੰਗੇਰੀ ਵਿੱਚ ਪਾਣੀ ਦੀ ਟੈਂਕੀ ਜਿਹੜੀ ਕਿ 1980 ਵਿੱਚ 22 ਹਜ਼ਾਰ ਲੀਟਰ ਦੀ ਬਣਾਈ ਹੋਈ ਸੀ ਜਿਸ ਦੇ ਨਾਲ ਲੋਕਾਂ ਨੂੰ ਪਾਣੀ ਮੁਹੱਈਆ ਕਰਵਾਇਆ ਜਾਂਦਾ ਸੀ ਪਰ ਹੁਣ ਮੌਜੂਦਾ ਸਮੇਂ ਵਿੱਚ ਪਿੰਡ ਦੀ ਆਬਾਦੀ ਜ਼ਿਆਦਾ ਹੋਣ ਕਰਕੇ ਲੋਕਾਂ ਨੂੰ ਪੀਣ ਦੇ ਪਾਣੀ ਦੀ ਬਹੁਤ ਵੱਡੀ ਸਮੱਸਿਆ ਆ ਰਹੀ ਸੀ। ਇਸ ਦੇ ਲਈ ਦੂਰੋਂ ਪਾਣੀ ਲੈ ਕੇ ਆਉਣਾ ਪੈਂਦਾ ਸੀ। ਇਸ ਮੁਸ਼ਕਲ ਨੂੰ ਹਲ ਕਰਵਾਉਣ ਲਈ ਪਿੰਡ ਵਾਸੀਆਂ ਨੇ ਨਿਮਿਸ਼ਾ ਮਹਿਤਾ ਸਪੋਕਸਪਰਸਨ ਪੰਜਾਬ ਕਾਂਗਰਸ ਦੇ ਧਿਆਨ ਵਿੱਚ ਲਿਆਂਦਾ। ਨਿਮਿਸ਼ਾ ਮਹਿਤਾ ਸਪੋਕਸਪਰਸਨ ਪੰਜਾਬ ਕਾਂਗਰਸ ਜਲਦ ਹਰਕਤ ਵਿੱਚ ਆਏ।

ABOUT THE AUTHOR

...view details