ਪੰਜਾਬ

punjab

ETV Bharat / state

ਪਿੰਡ ਦਾ ਸਰਪੰਚ ਨਹੀਂ ਹੋਣ ਦੇ ਰਿਹਾ ਗੰਦੇ ਪਾਣੀ ਦਾ ਨਿਕਾਸ , ਲੋਕ ਹੋਏ ਤੰਗ - ਹੁਸ਼ਿਆਰਪੁਰ

ਪਿੰਡ ਦੇ ਲੋਕਾਂ ਨੇ ਸਰਪੰਚ ਤੇ ਭਾਰੀ ਦੋਸ ਲਾਏ। ਲੋਕਾਂ ਦਾ ਕਹਿਣਾ ਹੈ ਕਿ ਸਰਪੰਚ ਸੁਖਦੇਵ ਸਿੰਘ ਆਪਣੀ ਗੁੰਡਾ ਗਰਦੀ ਦਿਖਾਉਦਾ ਹੋਇਆ ਧੱਕੇ ਨਾਲ ਪਿੰਡ ਦਾ ਗੰਦਾ ਪਾਣੀ ਬਾਬਾ ਬਾਲਕ ਨਾਥ ਮੰਦਿਰ ਦੇ ਪਿਛਲੇ ਪਾਸੇ ਛੱਡ ਰਿਹਾ ਹੈ।

ਪਿੰਡ ਦਾ ਸਰਪੰਚ ਨਹੀਂ ਹੋਣ ਦੇ ਰਿਹਾ ਗੰਦੇ ਪਾਣੀ ਦਾ ਨਿਕਾਸ , ਲੋਕ ਹੋਏ ਤੰਗ
ਪਿੰਡ ਦਾ ਸਰਪੰਚ ਨਹੀਂ ਹੋਣ ਦੇ ਰਿਹਾ ਗੰਦੇ ਪਾਣੀ ਦਾ ਨਿਕਾਸ , ਲੋਕ ਹੋਏ ਤੰਗ

By

Published : Jul 11, 2021, 2:34 PM IST

ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਪਿੰਡ ਰਾਜਪੁਰ ਭਾਈਆ ਵਿਖੇ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਪਿੰਡ ਦੇ ਲੋਕਾਂ ਨੇ ਸਰਪੰਚ 'ਤੇ ਭਾਰੀ ਦੋਸ ਲਾਏ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਸਰਪੰਚ ਸੁਖਦੇਵ ਸਿੰਘ ਆਪਣੀ ਗੁੰਡਾ ਗਰਦੀ ਦਿਖਾਉਦਾ ਹੋਇਆ ਧੱਕੇ ਨਾਲ ਪਿੰਡ ਦਾ ਗੰਦਾ ਪਾਣੀ ਬਾਬਾ ਬਾਲਕ ਨਾਥ ਮੰਦਿਰ ਦੇ ਪਿਛਲੇ ਪਾਸੇ ਛੱਡ ਰਿਹਾ ਹੈ।

ਪਿੰਡ ਦਾ ਸਰਪੰਚ ਨਹੀਂ ਹੋਣ ਦੇ ਰਿਹਾ ਗੰਦੇ ਪਾਣੀ ਦਾ ਨਿਕਾਸ , ਲੋਕ ਹੋਏ ਤੰਗ

ਪਿੰਡ ਦੇ ਲੋਕਾ ਦਾ ਕਹਿਣਾ ਹੈ ਕਿ ਸਰਪੰਚ ਸੁਖਦੇਵ ਸਿੰਘ ਜਾਣ ਬੁਝ ਕਿ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾ ਰਿਹਾ ਹੈ। ਦੂਜੇ ਪਾਸੇ ਜਦੋ ਸਰਪੰਚ ਸੁਖਦੇਵ ਸਿੰਘ ਨਾਲ ਪੱਤਰਕਾਰਾਂ ਨੇ ਗੱਲਬਾਤ ਕੀਤੀ ਤਾਂ ਸਰਪੰਚ ਦਾ ਕਹਿਣਾ ਹੈ ਕਿ ਜੋ ਇਹ ਸੜਕ ਪਾਈਪ ਪਾਉਣ ਲਈ ਪੱਟੀ ਗਈ ਉਹ ਐਮ.ਐਲ.ਏ ਡਾ. ਰਾਜ ਕੁਮਾਰ ਦੇ ਕਹਿਣ ਤੇ ਪੱਟੀ ਗਈ ਸੀ।

ਇਹ ਵੀ ਪੜ੍ਹੋ:ਕਿਸਾਨਾਂ ਨੇ ਹਰਿਆਣਾ ਦੇ ਮੰਤਰੀ ਬਨਵਾਰੀ ਲਾਲ ਨੂੰ ਪਾਇਆ ਵਕਤ, ਪੁਲਿਸ ਨਾਲ ਵੀ ਹੋਈ ਝੜਪ

ਪਰ ਉਸ ਤੋ ਬਾਆਦ ਐਮ ਐਲ.ਏ ਦੇ ਭਰਾ ਡਾ. ਜਤਿੰਦਰ ਨੇ ਆਣ ਕਿ ਬੰਦ ਕਰਵਾ ਦਿੱਤੀ ਤੇ ਸਰਪੰਚ ਦਾ ਕਹਿਣਾ ਹੈ ਕਿ ਕੰਮ ਬੰਦ ਕਰ ਦਿੱਤਾ ਗਿਆ ਹੈ। ਪਿੰਡ ਵਾਸੀਆਂ ਨੇ ਅਪੀਲ ਕੀਤੀ ਹੈ ਕਿ ਸਬੰਧਤ ਮਹਿਕਮਾ ਇਸ ਕੰਮ 'ਚ ਜਲਦ ਦਖਲ ਅੰਦਾਜ਼ੀ ਕਰਕੇ ਇਸ ਦਾ ਹੱਲ ਕਰਵਾਏ ਤਾਂ ਜੋ ਪਿੰਡ ਵਾਸੀਆਂ ਨੂੰ ਇਸ ਗੰਦੇ ਪਾਣੀ ਤੋਂ ਨਿਜਾਤ ਮਿਲ ਸਕੇ।

ABOUT THE AUTHOR

...view details