ਹੁਸ਼ਿਆਰਪੁਰ: ਹੁਸ਼ਿਆਰਪੁਰ ਤੋਂ ਕਿਸਾਨ ਆਗੂ ਮਨਜੀਤ ਸਿੰਘ ਰਾਏ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਬੰਗਾਲ ਚੋਣਾਂ ਦੇ ਵਿੱਚ ਕਿਸਾਨੀ ਸੰਘਰਸ਼ ਦਾ ਬਹੁਤ ਵੱਡਾ ਅਸਰ ਪਿਆ ਹੈ। ਜਿਸ ਦੀ ਤਾਜ਼ਾ ਮਿਸਾਲ ਬੰਗਾਲ ਵਿੱਚ 10 ਮਾਰਚ ਨੂੰ ਜਦੋਂ ਕਿਸਾਨਾਂ ਵੱਲੋਂ ਵੱਡੀ ਰੈਲੀ ਕੀਤੀ ਗਈ ਤਾਂ ਉਸ ਰੈਲੀ ਵਿਚ ਕਿਸਾਨ ਮਜ਼ਦੂਰ ਦੁਕਾਨਦਾਰ ਹਰ ਵਰਗ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਜਿਸ ਦਾ ਕਾਰਨ ਉਨ੍ਹਾਂ ਨੂੰ ਦੇਖਣ ਨੂੰ ਮਿਲਿਆ। ਬੇਸ਼ੱਕ ਮਮਤਾ ਬੈਨਰਜੀ ਆਪਣੀ ਸੀਟ ਹਾਰ ਗਈ। ਪਰ ਬੀਜੇਪੀ ਨੂੰ ਬੰਗਾਲ ਤੋਂ ਹੈਰਾਨ ਵਿੱਚ ਕਿਸਾਨ ਸੰਘਰਸ਼ ਦਾ ਅਹਿਮ ਰੋਲ ਰਿਹਾ।
ਯੂ.ਪੀ ਤੇ ਪੰਜਾਬ 'ਚ ਵੀ ਬੀਜੇਪੀ ਦਾ ਹੋਵੇਗਾ ਬੰਗਾਲ ਚੋਣਾਂ ਵਾਲਾ ਹਾਲ-ਕਿਸਾਨ ਆਗੂ
ਕਿਸਾਨ ਆਗੂ ਮਨਜੀਤ ਸਿੰਘ ਰਾਏ ਨੇ ਕੀਤੀ ਕੋਰੋਨਾ ਅਤੇ ਬੰਗਾਲ ਚੋਣਾਂ ਤੇ ਚਰਚਾ
ਮਨਜੀਤ ਸਿੰਘ ਰਾਏ ਨੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਬੰਗਾਲ ਵਿੱਚ ਬੇਸ਼ੱਕ ਬੀਜੇਪੀ ਤਿੰਨ ਤੋਂ ਅਠੱਤਰ ਤੇ ਆ ਗਈ ਹੈ। ਪਰ ਬੰਗਾਲ ਦੇ ਵਿੱਚ ਬੀਜੇਪੀ ਦੇ ਐਮਪੀ ਜ਼ਿਆਦਾ ਹੋਣ ਕਾਰਨ ਉਨ੍ਹਾਂ ਨੇ ਸੀਟਾਂ ਲੂਸੀ ਕੀਤੀਆਂ ਹਨ। ਪੰਜਾਬ ਸਰਕਾਰ ਦੇ ਇਕ ਸਵਾਲ ਤੇ ਮਨਜੀਤ ਸਿੰਘ ਰਾਏ ਨੇ ਤਿੱਖੇ ਤੇਵਰ ਦਿਖਾਉਂਦੇ ਹੋਏ ਕਿਹਾ, ਕਿ ਕੈਪਟਨ ਨੂੰ ਉਹ ਦੱਸ ਦੇਣਾ ਚਾਹੁੰਦੇ ਹਨ। ਕਿ ਜੋ ਉਨ੍ਹਾਂ ਵੱਲੋਂ ਨਿਆਂ ਕਾਨੂੰਨ ਲਿਆਂਦਾ ਗਿਆ ਹੈ। ਫੋਰ ਵੀਲਰ ਵਿੱਚ ਦੋ ਬੰਦੇ ਹੀ ਬੈਠ ਸਕਦੇ ਹਨ। ਪਰ ਕਿਸਾਨ ਦਿੱਲੀ ਨੂੰ ਚਾਰ ਚਾਰ ਬੈਠ ਕੇ ਜਾਣਗੇ। ਜੇਕਰ ਕੈਪਟਨ ਜਾਂ ਪੰਜਾਬ ਪੁਲੀਸ ਨੇ ਉਨ੍ਹਾਂ ਨੂੰ ਰੋਕਣ ਜਾਂ ਚਲਾਨ ਕਰਨ ਦੀ ਗੱਲ ਕੀਤੀ ਤਾਂ ਹਰਿਆਣਾ ਦੀ ਖੱਟਰ ਸਰਕਾਰ ਵਾਂਗੂੰ ਕੈਪਟਨ ਦਾ ਹੈਲੀਕਾਪਟਰ ਕਿਸਾਨ ਵੀ ਨਹੀਂ ਜ਼ਮੀਨ ਤੇ ਉੱਤਰ ਦੇਣਗੇ।