ਪੰਜਾਬ

punjab

ETV Bharat / state

ਔਕੜਾਂ ਤੋਂ ਹਾਰ ਨਾ ਮੰਨ ਇਹ ਕਿਸਾਨ ਲੋਕਾਂ ਤੱਕ ਪਹੁੰਚਾ ਰਿਹਾ ਜ਼ਹਿਰ ਮੁਕਤ ਸਬਜ਼ੀਆਂ - ਹਿੰਮਤੇ ਮਰਦਾਂ ਅਤੇ ਮੱਦਦੇ ਖੁਦਾ

ਕਰਨੈਲ ਸਿੰਘ ਜਿਸ ਕੋਲ 30 ਫ਼ੀਸਦੀ ਕੰਮ ਕਰਨ ਯੋਗ ਸਰੀਰ ਹੈ, ਪਰ ਹਿੰਮਤ ਇੰਨੀ ਕਿ ਜਿਸ ਦਾ ਅੰਤ ਨਹੀਂ। ਪੜ੍ਹੋ ਕਿਵੇਂ ਬਣ ਰਿਹਾ ਹੋਰਾਂ ਲਈ ਮਿਸਾਲ ...

ਫ਼ੋਟੋ
ਫ਼ੋਟੋ

By

Published : Dec 6, 2019, 5:57 PM IST

ਹੁਸ਼ਿਆਰਪੁਰ: ਕਰਨੈਲ ਸਿੰਘ ਹੁਸ਼ਿਆਰਪੁਰ ਦੇ ਪਿੰਡ ਬੱਸੀ ਗੁਲਾਮ ਹੁਸੈਨ ਦਾ ਰਹਿਣ ਵਾਲਾ ਇੱਕ ਕਿਸਾਨ ਹੈ ਜਿਸ ਕੋਲ 3 ਏਕੜ ਜ਼ਮੀਨ ਹੈ। ਉਸ ਨਾਲ ਇੱਕ ਹਾਦਸਾ ਅਜਿਹਾ ਵਾਪਰਿਆ ਜਿਸ ਨਾਲ ਉਸ ਦਾ ਸਰੀਰ 70 ਫ਼ੀਸਦੀ ਕੰਮ ਕਰਨਾ ਬੰਦ ਹੋ ਗਿਆ। ਆਪਣੇ ਨਾਲ ਹੋਏ ਇਸ ਹਾਦਸੇ ਨੂੰ ਕਰਨੈਲ ਨੇ ਰੱਬ ਦਾ ਭਾਣਾ ਮੰਨਿਆ ਤੇ ਮੁੜ ਕੰਮ 'ਚ ਜੁੱਟ ਗਿਆ।

organic farming in hoshiarpur

ਖੇਤੀ ਕਰ ਕੇ ਕਰਨੈਲ ਸਿੰਘ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ, 18 ਮਈ ਨੂੰ ਕਰਨੈਲ ਸਿੰਘ ਦੇ ਉਪਰ ਇਕ ਦਰਖ਼ਤ ਦਾ ਟਾਹਣਾ ਆ ਡਿਗਿਆ ਜਿਸ ਕਾਰਨ ਕਰਨੈਲ ਸਿੰਘ ਦੀ ਰੀੜ ਦੀ ਹੱਡੀ 'ਤੇ ਸੱਟ ਲੱਗ ਗਈ। 6 ਮਹੀਨੇ ਇਲਾਜ ਕਰਵਾਉਣ ਮਗਰੋਂ

ਕਰਨੈਲ ਸਿੰਘ ਨੂੰ ਡਾਕਟਰਾਂ ਨੇ ਬੈਡ ਰੈਸਟ ਦੱਸ ਕੇ ਘਰ ਰਹਿਣ ਨੂੰ ਕਿਹਾ। ਇਸ ਸੱਟ ਕਾਰਨ ਕਰਨੈਲ ਸਿੰਘ ਦਾ 70 ਫ਼ੀਸਦੀ ਸਰੀਰ ਕੰਮ ਕਰਨਾ ਬੰਦ ਕਰ ਗਿਆ, ਪਰ ਕਹਿੰਦੇ ਹਨ ਕਿ "ਹਿੰਮਤੇ ਮਰਦਾਂ ਅਤੇ ਮੱਦਦੇ ਖੁਦਾ"।

ਕਰਨੈਲ ਸਿੰਘ ਨੇ ਡਾਕਟਰਾਂ ਦੀ ਆਰਾਮ ਕਰਨ ਦੀ ਗੱਲ ਨੂੰ ਭੁੱਲ ਕੇ ਇਕ ਟਰਾਈ ਸਾਇਕਲ ਦਾ ਇੰਤਜ਼ਾਮ ਕੀਤਾ ਅਤੇ ਤੁਰ ਪਿਆ ਖੇਤਾਂ ਵੱਲ ਨੂੰ। ਆਪਣੀ ਦੇਖਰੇਖ ਵਿੱਚ ਆਪਣੇ ਕਾਮਿਆਂ ਨੂੰ ਦਿਸ਼ਾ ਨਿਰਦੇਸ਼ ਦੇ ਕੇ ਜੈਵਿਕ ਖੇਤੀ ਜਾਰੀ ਰੱਖੀ।

ਅੱਜ ਕਰਨੈਲ ਸਿੰਘ ਆਪਣੇ ਖੇਤਾਂ ਵਿੱਚ ਸਵੇਰ ਤੋਂ ਸ਼ਾਮ ਤੱਕ ਦੇਖਰੇਖ ਕਰਦਾ ਹੈ ਅਤੇ ਵਧੀਆ ਸਬਜ਼ੀਆਂ ਦੀ ਪੈਦਾਵਾਰ ਕਰ ਕੇ ਖੁਸ਼ ਹੈ। ਕਰਨੈਲ ਸਿੰਘ ਦੇ ਦੱਸਣ ਮੁਤਾਬਕ ਉਸ ਦੀਆਂ ਸਬਜ਼ੀਆਂ ਉਸ ਨੂੰ ਮੰਡੀ ਵੀ ਨਹੀ ਭੇਜਣੀਆਂ ਪੈਂਦੀਆ। ਕਿਉਂਕਿ ਲੋਕ, ਉਸ ਦੇ ਖੇਤਾਂ ਵਿੱਚੋ ਆ ਕੇ ਮਨਚਾਹੀ ਸਬਜ਼ੀ ਲੈ ਜਾਂਦੇ ਹਨ, ਕਿਉਂਕਿ ਉਹ ਸਬਜ਼ੀਆਂ ਜ਼ਹਿਰ ਮੁਕਤ ਹਨ।

ਆਪਣੇ ਨਾਲ ਵਾਪਰੇ ਹਾਦਸੇ ਬਾਰੇ ਕਰਨੈਲ ਸਿੰਘ ਦੀ ਸੋਚ ਹੈ ਕਿ ਰੱਬ ਦਾ ਭਾਣਾ ਮੀਠਾ ਲੱਗੇ, ਰੱਬ ਦਾ ਸ਼ੁਕਰ ਹੈ ਕਿ ਉਸ ਦੀ ਜਾਨ ਬੱਚ ਗਈ। ਕਰਨੈਲ ਸਿੰਘ ਦਾ ਕਹਿਣਾ ਹੈ ਕਿ ਫੇਰ ਕਿ ਹੋਇਆ ਜੇ ਉਸ ਦੀਆਂ ਲੱਤਾਂ ਨਹੀ ਚੱਲਦੀਆ, ਦਿਮਾਗ ਨਾਲ ਅਤੇ ਚੰਗੀ ਦੇਖ ਰੇਖ ਨਾਲ ਵੀ ਰੋਟੀ ਕਮਾਈ ਜਾ ਸਕਦੀ ਹੈ।

ਇਹ ਵੀ ਪੜ੍ਹੋ: ਹੈਦਰਾਬਾਦ ਮਹਿਲਾ ਡਾਕਟਰ ਦੇ ਬਲਾਤਕਾਰ-ਕਤਲ ਦੇ ਸਾਰੇ 4 ਮੁਲਜ਼ਮਾਂ ਦਾ ਐਨਕਾਉਂਟਰ

ABOUT THE AUTHOR

...view details