ਹੁਸ਼ਿਆਰਪੁਰ:SPN ਕਾਲਜ ਮੁਕੇਰੀਆਂ ਦੇ ਬਾਹਰ ਐਸੋਸੀਏਸ਼ਨ ਆਫ ਅਨ ਏਡਿਡ ਕਾਲਜ ਅਧਿਆਪਕ ਪੰਜਾਬ ਅਤੇ ਚੰਡੀਗੜ੍ਹ ਤੇ ਕਿਸਾਨ ਮਜਦੂਰ ਹਿੱਤਕਾਰੀ ਸਭਾ ਪੰਜਾਬ ਵੱਲੋਂ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਲਗਾਤਾਰ 7ਵੇਂ ਦਿਨ ਵੀ ਧਰਨਾ ਜਾਰੀ। ਇਸ ਦਾ ਮੁੱਖ ਕਾਰਨ ਇਸ ਕਾਲਜ ਦੇ ਸਹਾਇਕ ਪ੍ਰੋਫੈਸਰ ਤਰੁਣ ਘਈ ਨੂੰ ਧੱਕੇ ਨਾਲ ਬਗੈਰ ਕਿਸੇ ਕਾਰਨ ਉਨ੍ਹਾਂ ਦੀਆਂ ਸੇਵਾਵਾਂ ਤੋਂ ਮਿਤੀ 23/06/21 ਨੂੰ ਬਰਖਾਸਤ ਕਰ ਦਿੱਤਾ ਗਿਆ ਜੋ ਕਿ ਇਕ ਜ਼ਬਰਦਸਤ ਧੱਕਾ ਹੈ।
ਕਾਲਜ ਚੋਂ ਕੱਢੇ ਪ੍ਰੋਫੈਸਰ ਦੇ ਹੱਕ ਚ ਆਈਆਂ ਸੰਸਥਾਵਾਂ, ਕਾਲਜ਼ ਬਾਹਰ ਕੀਤਾ ਪ੍ਰਦਰਸ਼ਨ
SPN ਕਾਲਜ ਮੁਕੇਰੀਆਂ ਦੇ ਬਾਹਰ ਐਸੋਸੀਏਸ਼ਨ ਆਫ ਅਨ ਏਡਿਡ ਕਾਲਜ ਅਧਿਆਪਕ ਪੰਜਾਬ ਅਤੇ ਚੰਡੀਗੜ੍ਹ ਤੇ ਕਿਸਾਨ ਮਜਦੂਰ ਹਿੱਤਕਾਰੀ ਸਭਾ ਪੰਜਾਬ ਵੱਲੋਂ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ,ਲਗਾਤਾਰ 7ਵੇਂ ਦਿਨ ਵੀ ਧਰਨਾ ਜਾਰੀ ਹੈ।
ਇਸ ਧੱਕੇ ਦਾ ਮੁੱਖ ਕਾਰਨ ਇਹ ਹੈ ਕਿ ਪ੍ਰੋ. ਤਰੁਣ ਘਈ ਨੇ ਮੈਨੇਜਮੈਂਟ ਦੁਆਰਾ ਵਿਦਿਆਰਥੀਆਂ ਤੋਂ ਇਕੱਤਰ ਕੀਤੇ ਪੈਸੇ ਦਾ ਹਿਸਾਬ RTI ਐਕਟ ਅਧੀਨ ਪੁੱਛ ਲਿਆ। ਮੈਨੇਜਮੈਂਟ ਨੇ ਇਸ ਦਾ ਜਵਾਬ ਦੇਣ ਦੀ ਬਜਾਏ ਪ੍ਰੋ. ਘਈ ਨੂੰ ਉਨ੍ਹਾਂ ਦੀਆਂ ਸੇਵਾਵਾਂ ਤੋਂ ਬਰਖਾਸਤ ਕਰ ਦਿੱਤਾ ਗਿਆ। ਇਸ ਦੇ ਰੋਸ ਵਜੋਂ ਅੱਜ 7ਵੇਂ ਦਿਨ ਵੀ ਧਰਨਾ ਜਾਰੀ ਪੰਜਾਬ ਭਰ ਦੇ ਵੱਖ- ਵੱਖ ਕਾਲਜਾਂ ਵੱਲੋਂ ਅਤੇ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਵੀ ਸਮਰਥਨ ਦਿੱਤਾ ਗਿਆ ਅਤੇ ਇੱਥੇ ਪਹੁੰਚ ਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪ੍ਰੋਫੈਸਰ ਘਈ ਨੂੰ ਬਹਾਲ ਕਰਵਾਉਣ ਦੀ ਮੰਗ ਕੀਤੀ ਗਈ ਕਿ ਲੋਕਲ ਪ੍ਰਸ਼ਾਸਨ ਕਾਲਜ ਮੈਨੇਜਮੈਂਟ ਨੂੰ ਭੰਗ ਕਰ ਕੇ ਇੱਥੇ ਐਡਮਨਿਸਟ੍ਰੇਟਰ ਲਗਾਇਆ ਜਾਵੇ।