ਹੁਸ਼ਿਆਰਪੁਰ: ਬੀਤੇ ਦਿਨ ਸਥਾਨਕ ਦੋਆਬਾ ਪਬਲਿਕ ਸਕੂਲ ਦੇ ਅੱਗੇ ਮਾਹੌਲ ਉਸ ਵੇਲੇ ਤਣਾਅ ਵਾਲਾ ਹੋ ਗਿਆ ਜਦੋਂ ਸਕੂਲ ਪ੍ਰਬੰਧਕਾਂ ਵਲੋਂ ਜ਼ਬਰੀ ਵਸੂਲੀਆਂ ਜਾਂਦੀਆਂ ਫ਼ੀਸਾਂ, ਸਲਾਨਾ ਫ਼ਡਾਂ ਅਤੇ ਬੱਸ ਕਿਰਾਏ ਦੇ ਵਿਰੋਧ ਵਿਚ ਸਕੂਲ ਅੱਗੇ ਨਾਅਰੇਬਾਜੀ ਸ਼ੁਰੂ ਕਰ ਦਿੱਤੀ।
ਧਰਨਾਕਾਰੀ ਸ਼ਾਂਤੀਪੂਰਬਕ ਨਾਅਰੇਬਾਜੀ ਕਰ ਰਹੇ ਸਨ ਤਾਂ ਸਕੂਲ ਦੀਆਂ ਮਹਿਲਾਂ ਅਧਿਆਪਕਾਂ ਨੇ ਔਰਤਾਂ ਹੋਣ ਦਾ ਫ਼ਾਇਦਾ ਲੈਂਦੇ ਹੋਏ ਮਾਪਿਆਂ ਨੂੰ ਹੱਥ ਖ਼ੜ੍ਹੇ ਕਰ ਮਾਪਿਆਂ ਵਿਰੁੱਧ ਬੋਲਣਾ ਸ਼ੁਰੂ ਕਰ ਦਿੱਤਾ ਜਿਸ ਕਾਰਨ ਮਾਹੌਲ ਪੂਰੀ ਤਰਾਂ ਗਰਮਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਵੱਡੀ ਗਿਣਤੀ ਵਿਚ ਇੱਕਠੇ ਹੋਏ ਸਕੂਲ ਵਿਚ ਪੜ੍ਹਦੇ ਬੱਚਿਆਂ ਦੇ ਵੱਡੀ ਗਿਣਤੀ ਵਿਚ ਇੱਕਠੇ ਹੋਏ ਮਾਪਿਆਂ ਨੇ ਦੱਸਿਆ ਕਿ ਨਵੇਂ ਸੈਸ਼ਨ ਵਿਚ ਅਗਲੀਆਂ ਕਲਾਸਾਂ ਵਿਚ ਦਾਖ਼ਲ ਹੋਏ ਬੱਚਿਆਂ ਦੇ ਘਰਾਂ ਨੂੰ ਭੇਜੀਆਂ ਫ਼ੀਸ ਸਲਿੱਪਾਂ ’ਚ ਫ਼ੀਸਾਂ ਵਿਚ ਬੇਹਤਾਸ਼ਾ ਵਾਧਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਨਾਲ ਹੀ ਸਕੂਲ ਵੱਲੋਂ ਸਲਾਨਾ ਇਮਾਰਤੀ ਫੰਡ, ਪਿਛਲੇ ਇੱਕ ਸਾਲ ਤੋਂ ਖੜ੍ਹੀਆਂ ਸਕੂਲਾਂ ਦੀਆਂ ਬੱਸਾਂ ਦੀਆਂ ਫ਼ੀਸਾਂ ਵਸੂਲਣ ਦੇ ਹੁਕਮ ਚਾੜ੍ਹ ਦਿੱਤੇ |