ਹੁਸ਼ਿਆਰਪੁਰ: ਦੋਆਬੇ ਦੇ ਇਤਿਹਾਸਕ ਨਗਰ ਪਿੰਡ ਖਡਿਆਲਾ ਸੈਣੀਆਂ ਤੋਂ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਥੇ: ਬਾਬਾ ਜੋਗਿੰਦਰ ਸਿੰਘ ਦੀ ਅਗਵਾਈ ਹੇਠ ਚਾਰ ਦਿਨਾਂ ਪੈਦਲ ਯਾਤਰਾ ਸੰਗਤ ਦੇ ਰੂਪ ਵਿੱਚ ਸ੍ਰੀ ਚੋਹਲਾ ਸਾਹਿਬ ਜੀ ਦੇ ਦਰਸ਼ਨਾਂ ਲਈ ਡੇਰਾ ਬਾਬਾ ਨਾਨਕ ਲਈ ਇੱਕ ਮਾਰਚ ਨੂੰ ਬਾਅਦ ਦੁਪਹਿਰ ਰਵਾਨਾ ਹੋਈ।
ਇਸ ਤੋਂ ਪਹਿਲਾਂ ਨਗਰ ਦੇ ਵੱਖ-ਵੱਖ ਗੁਰੂ ਘਰਾਂ ਵਿੱਚ ਚੱਲ ਰਹੀਆਂ ਅਖੰਡ ਪਾਠ ਦੇ ਪਾਠ ਦੀਆਂ ਲੜੀਆਂ ਦੀ ਅਰਦਾਸ ਕਰਨ ਉਪਰੰਤ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿੱਚ ਪੰਥ ਦੇ ਪ੍ਰਸਿੱਧ ਰਾਗੀਆਂ, ਢਾਡੀਆਂ, ਕਵੀਸ਼ਰੀ ਜਥਿਆਂ ਵੱਲੋਂ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ।