ਹੁਸ਼ਿਆਰਪੁਰ: ਗੜ੍ਹਸ਼ੰਕਰ ਦੇ ਪਿੰਡ ਬਿਨੇਵਾਲ ਵਿਖੇ ਸੰਤ ਕ੍ਰਿਸ਼ਨਾ ਨੰਦ ਜੀ ਮਹਾਰਾਜ ਬਿਨੇਵਾਲ ਕੁਟੀਆ ਅਤੇ ਕੀਮਤੀ ਲਾਲ ਭਗਤ ਗਊਸੇਵਾ ਮਿਸ਼ਨ ਦੇ ਸਾਬਕਾ ਚੇਅਰਮੈਨ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਵਿੱਚ ਗੱਤਾ ਫੈਕਟਰੀਆਂ,ਪੇਪਰ ਮਿੱਲਾਂ ਅਤੇ ਸਾਬਣ ਦੀਆਂ ਫੈਕਟਰੀਆਂ ਵਿੱਚ ਕੱਚੇ ਮਾਲ ਵਜੋਂ ਤੂੜੀ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਸਦੇ ਕਾਰਨ ਪੰਜਾਬ ਦੀਆਂ ਗਊਸ਼ਾਲਾਵਾਂ, ਡੇਅਰੀ ਫਾਰਮਾਂ ਅਤੇ ਘਰਾਂ ਵਿੱਚ ਰੱਖੇ ਹੋਏ ਪਸ਼ੂਆਂ ਦੇ ਲਈ ਤੂੜੀ ਅਤੇ ਪੱਠਿਆ ਦੀ ਵੱਡੀ ਘਾਟ ਕਾਰਨ ਗਊਵੰਸ਼ ਖਤਰੇ ਵਿੱਚ ਹੈ।
ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਇਸ ਸਬੰਧ ਵਿੱਚ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲੈਕੇ ਆਏ ਸਨ ਜਿੰਨ੍ਹਾਂ ਨੇ ਤੁਰੰਤ ਨੋਟਿਸ ਜਾਰੀ ਕਰਕੇ ਪੇਪਰ ਮਿੱਲ, ਗੱਤਾ ਫੈਕਟਰੀਆਂ ਅਤੇ ਸਾਬਣ ਫੈਕਟਰੀਆਂ ਵਿੱਚ ਇਸਦੀ ਵਰਤੋਂ ’ਤੇ ਰੋਕ ਲੱਗਾ ਦਿੱਤੀ ਹੈ। ਇਸ ਮੌਕੇ ਉਨ੍ਹਾਂ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰ ਕੋਲੋਂ ਮੰਗ ਕੀਤੀ ਹੈ ਕਿ ਇਸ ਤਰ੍ਹਾਂ ਬਾਕੀ ਥਾਵਾਂ ’ਤੇ ਵੀ ਪਾਬੰਧੀ ਲਗਾਈ ਜਾਵੇ ਜਿਸਦੇ ਲਈ ਉਨ੍ਹਾਂ ਪੰਜਾਬ ਦੀਆਂ ਸਾਰੀਆਂ ਗਊਸ਼ਾਲਾਂ ਦੇ ਪ੍ਰਬੰਧਕਾਂ, ਡੇਅਰੀ ਫਾਰਮਾਂ ਅਤੇ ਘਰਾਂ ਵਿੱਚ ਰੱਖੇ ਹੋਏ ਪਸ਼ੂਆਂ ਦੇ ਮਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ 13 ਮਈ ਨੂੰ ਸਵੇਰੇ 10 ਵਜੇ ਆਪਣੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੋਲ ਗੱਤਾ ਫੈਕਟਰੀਆਂ ਅਤੇ ਪੇਪਰ ਮਿੱਲਾਂ ਵਿੱਚ ਤੂੜੀ ਅਤੇ ਪੱਠਿਆ ਦੀ ਵਰਤੋਂ ਨਾ ਕਰਨ ਦੇਣ ਅਤੇ ਜਿਸਦੇ ਵਿਰੋਧ ਵਿੱਚ ਮੰਗ ਪੱਤਰ ਦੇਣ।