ਹੁਸ਼ਿਆਰਪੁਰ:ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਆਨੰਦਗੜ੍ਹ ਵਿੱਚ ਸਥਿਤ ਵਿਪਾਸਨਾ ਮੈਡੀਟੇਸ਼ਨ ਸੈਂਟਰ ਵਿੱਚ 19 ਦਸੰਬਰ ਦੀ ਰਾਤ ਤੋਂ ਮੈਡੀਟੇਸ਼ਨ ਕਰ ਰਹੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ਨਿੱਚਰਵਾਰ ਨੂੰ ਦਿੱਲੀ ਲਈ ਰਵਾਨਾ ਹੋ ਗਏ । ਇੱਕ ਦਿਨ ਪਹਿਲਾਂ ਹੀ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਪਿੰਡ ਅਨੰਦਗੜ੍ਹ ਦੇ ਵਿਪਾਸਨਾ ਮੈਡੀਟੇਸ਼ਨ ਸੈਂਟਰ ਤੋਂ ਰਸੀਵ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਖੁੱਦ ਪਹੁੰਚੇ। ਜਾਣਕਾਰੀ ਮੁਤਬਿਕ ਸੀਐੱਮ ਮਾਨ ਨੇ 30 ਦਸੰਬਰ ਨੂੰ ਆਉਣਾ ਸੀ ਪਰ ਮੌਸਮ ਨੂੰ ਦੇਖਦੇ ਹੋਏ ਉਹ ਇੱਕ ਦਿਨ ਪਹਿਲਾਂ ਹੀ ਹੁਸ਼ਿਆਰਪੁਰ ਪਹੁੰਚ ਗਏ।
ਹੁਸ਼ਿਆਰਪੁਰ ਦੇ ਮੈਡੀਟੇਸ਼ਨ ਸੈਂਟਰ ਤੋਂ ਦਿੱਲੀ ਲਈ ਰਵਾਨਾ ਹੋਏ ਕੇਜਰੀਵਾਲ, ਸੀਐੱਮ ਮਾਨ ਪਹੁੰਚੇ 'ਆਪ' ਸੁਪਰੀਮੋ ਨੂੰ ਲੈਣ, ਤਿੰਨ ਜਨਵਰੀ ਨੂੰ ਪੇਸ਼ੀ 'ਤੇ ਸਸਪੈਂਸ - Delhi liquor scam
Arvind Kejriwal left for Delhi: 'ਆਪ' ਸੁਰਪੀਮੋ ਅਰਵਿੰਦ ਕੇਜਰੀਵਾਲ ਅੱਜ 10 ਦਿਨਾਂ ਬਾਅਦ ਹੁਸ਼ਿਆਰਪੁਰ ਦੇ ਯੋਗ ਮੈਡੀਟੇਸ਼ਨ ਸੈਂਟਰ ਤੋਂ ਦਿੱਲੀ ਲਈ ਰਵਾਨਾ ਹੋਏ ਹਨ ਅਤੇ ਸੀਐੱਮ ਮਾਨ ਉਨ੍ਹਾਂ ਨੂੰ ਉਚੇਚੇ ਤੌਰ ਉੱਤੇ ਲੈਣ ਲਈ ਪਹੁੰਚੇ। ਕੇਜਰੀਵਾਲ ਦੀ ਤਿੰਨ ਜਨਵਰੀ ਨੂੰ ਈਡੀ ਕੋਲ ਦਿੱਲੀ ਸ਼ਰਾਬ ਘੁਟਾਲੇ ਨੂੰ ਲੈਕੇ ਪੇਸ਼ੀ ਹੈ ਅਤੇ ਇਸ ਉੱਤੇ ਫਿਲਹਾਲ ਸ਼ੰਕੇ ਬਰਕਰਾਰ ਹਨ।
Published : Dec 30, 2023, 2:11 PM IST
ਈਡੀ ਕਰ ਰਹੀ ਹੈ ਪੁੱਛਗਿੱਛ ਲਈ ਇੰਤਜ਼ਾਰ:ਸੀਐੱਮ ਮਾਨ ਦਾ ਅਰਵਿੰਦਰ ਕੇਜਰੀਵਾਲ ਨੂੰਹਵਾਈ ਜਹਾਜ਼ ਰਾਹੀਂ ਆਦਮਪੁਰ ਏਅਰਪੋਰਟ ਤੱਕ ਪਹੁੰਚਾਉਣਗੇ ਇਸ ਤੋਂ ਬਾਅਦ ਉੱਥੋਂ ਕੇਜਰੀਵਾਲ ਹਵਾਈ ਜਹਾਜ਼ ਰਾਹੀਂ ਦਿੱਲੀ ਲਈ ਰਵਾਨਾ ਹੋਣਗੇ। ਦੱਸ ਦੇਈਏ ਕਿ ਦਿੱਲੀ ਸ਼ਰਾਬ ਘੁਟਾਲੇ ਵਿੱਚ ਈਡੀ ਨੇ ਅਰਵਿੰਦ ਕੇਜਰੀਵਾਲ ਨੂੰ 21 ਦਸੰਬਰ ਨੂੰ ਸੰਮਨ ਜਾਰੀ ਕੀਤਾ ਸੀ। ਇਸ ਤੋਂ ਪਹਿਲਾਂ ਵੀ ਕੇਜਰੀਵਾਲ ਮੈਡੀਟੇਸ਼ਨ ਲਈ ਹੁਸ਼ਿਆਰਪੁਰ ਦੇ ਵਿਪਾਸਨਾ ਮੈਡੀਟੇਸ਼ਨ ਸੈਂਟਰ ਗਏ ਸਨ। ਈਡੀ ਨੇ ਇੱਕ ਵਾਰ ਫਿਰ ਕੇਜਰੀਵਾਲ ਨੂੰ 3 ਜਨਵਰੀ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਹੈ। ਦੱਸ ਦਈਏ ਸੀਬੀਆਈ ਵੀ ਸ਼ਰਾਬ ਘੁਟਾਲੇ ਵਿੱਚ ਅਰਵਿੰਦ ਕੇਜਰੀਵਾਲ ਤੋਂ ਪੁੱਛਗਿੱਛ ਕਰ ਚੁੱਕੀ ਹੈ। ਇਹ ਪੁੱਛਗਿੱਛ ਇਸ ਸਾਲ ਅਪ੍ਰੈਲ ਮਹੀਨੇ 'ਚ ਹੋਈ ਸੀ। ਇਸ ਤੋਂ ਬਾਅਦ ਈਡੀ ਨੇ ਪਹਿਲੀ ਵਾਰ ਨੋਟਿਸ ਜਾਰੀ ਕਰਕੇ 2 ਨਵੰਬਰ ਨੂੰ ਪੁੱਛਗਿੱਛ ਲਈ ਬੁਲਾਇਆ ਸੀ।
- Year Ender 2023: ਪੰਜਾਬ ਵਿੱਚ ਸਾਲ 2023 ਦੌਰਾਨ 49 ਗੈਂਗਸਟਰਾਂ ਦਾ ਐਨਕਾਊਂਟਰ, ਹੋਰ ਬਦਮਾਸ਼ਾਂ ਨੂੰ ਵੀ ਪੰਜਾਬ ਪੁਲਿਸ ਨੇ ਦਿੱਤੀ ਚਿਤਾਵਨੀ
- ਲੁਧਿਆਣਾ ਦੀਆਂ ਵੱਡੀਆਂ ਇੰਡਸਟਰੀਆਂ ਨੇ ਕੀਤਾ ਉੱਤਰ ਪ੍ਰਦੇਸ਼ ਵੱਲ ਰੁਖ਼, ਪੰਜਾਬ ਦੇ ਹਾਲਾਤਾਂ ਤੋਂ ਤੰਗ ਤੇ ਯੂਪੀ ਸਰਕਾਰ ਦੇ ਆਫ਼ਰਾਂ ਨੇ ਖਿੱਚੇ ਕਾਰੋਬਾਰੀ ?
- ਸਾਬਕਾ ਵਿਧਾਇਕ ਜੋਗਿੰਦਰਪਾਲ ਭੋਆ ਗ੍ਰਿਫ਼ਤਾਰ, ਨਜਾਇਜ਼ ਮਾਈਨਿੰਗ ਦੇ ਇਲਜ਼ਾਮਾਂ ਤਹਿਤ ਹੋਈ ਕਾਰਵਾਈ
ਕੇਜਰੀਵਾਲ ਦੇ ਮੈਡੀਟੇਸ਼ਨ ਸੈਂਟਰ ਜਾਣ ਉੱਤੇ ਉੱਠੇ ਸਨ ਸਵਾਲ:ਦੱਸ ਦਈਏ 10 ਦਿਨਾਂ ਲਈ ਵਿਪਾਸਨਾ ਸਾਧਨਾ ਲਈ ਦਿੱਲੀ ਤੋਂ ਹੁਸ਼ਿਆਰਪੁਰ ਪਹੁੰਚੇ ਕੇਜਰੀਵਾਲ ਦੇ ਇਸ ਫੈਸਲੇ ਨੂੰ ਵਿਰੋਧੀਆਂ ਨੂੰ ਲੰਮੇ ਹੱਥੀਂ ਲਿਆ ਸੀ। ਕਾਂਗਰਸ,ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਸੀ ਕਿ ਕੇਜਰੀਵਾਲ ਦੇ ਸਿਰ ਉੱਤੇ ਈਡੀ ਵੱਲੋਂ ਸ਼ਰਾਬ ਘੁਟਾਲੇ ਵਿੱਚ ਕੀਤੀ ਜਾ ਰਹੀ ਜਾਂਚ ਵਿੱਚ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਰਹੀ ਹੈ, ਇਸ ਲਈ ਇਹ ਈਡੀ ਕੋਲ ਪੇਸ਼ੀ ਲਈ ਪਹੁੰਚਣ ਤੋਂ ਬਚਣ ਲਈ ਸਾਰੇ ਬਹਾਨੇ ਕੇਜਰੀਵਾਲ ਕਰ ਰਹੇ ਨੇ, ਹਾਲਾਂਕਿ ਤਿੰਨ ਜਨਵਰੀ ਨੂੰ ਹੋਣ ਵਾਲੀ ਪੇਸ਼ੀ ਉੱਤੇ ਵੀ ਸਸਪੈਂਸ ਬਰਕਰਾਰ ਹੈ।