ਹੁਸ਼ਿਆਰਪੁਰ: ਪਿਛਲੇ ਦਿਨੀਂ ਸ਼ੋਸ਼ਲ ਮੀਡੀਆ ਤੇ ਨਿਰਭਯਾ ਕਾਂਡ ਦੇ ਮੁਲਜ਼ਮ ਦੀ ਫ਼ੋਟੋ ਹੁਸ਼ਿਆਰਪੁਰ ਚੋਣ ਦਫ਼ਤਰ ਨੇ ਜਨਤਕ ਤੌਰ 'ਤੇ ਪ੍ਰਕਾਸ਼ਿਤ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ 'ਚ ਜਾਂਚ ਕਰਨ ਲਈ ਜ਼ਿਲ੍ਹਾ ਕਮਿਸ਼ਨਰ ਈਸ਼ਾ ਕਾਲੀਆ ਨੇ ਜਾਂਚ ਦੇ ਹੁਕਮ ਦਿੱਤੇ ਸਨ ਤੇ ਟੀਮ ਦੀ ਕਾਰਵਾਈ ਤੋਂ ਬਾਅਦ ਚੋਣ ਵਿਭਾਗ ਦੇ 2 ਤੇ 1 ਪ੍ਰਿੰਟਿੰਗ ਪ੍ਰੈਸ ਅਧਿਕਾਰੀ ਕਸੂਰਵਾਰ ਪਾਏ ਗਏ ਹਨ। ਹੁਣ ਵਿਭਾਗ ਨੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੇ ਹੁਕਮ ਕਰ ਦਿੱਤੇ ਹਨ।
ਇਹ ਵੀ ਪੜ੍ਹੋ: ਸੂਬੇ 'ਚ ਭਾਰੀ ਮੀਂਹ ਦਾ ਅਲਰਟ, ਕੈਪਟਨ ਨੇ ਜਾਰੀ ਕੀਤੀਆਂ ਹਿਦਾਇਤਾਂ
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿਛਲੇ ਦਿਨੀਂ ਇੱਕ ਦੋਸ਼ੀ ਦੀ ਫ਼ੋਟੋ ਵਾਇਰਲ ਹੋਣ 'ਤੇ ਬਣਾਈ ਟੀਮ ਨੇ ਆਪਣੀ ਰਿਪੋਰਟ ਪੇਸ਼ ਕੀਤੀ ਹੈ। ਇਸ 'ਤੇ ਚੋਣ ਦਫ਼ਤਰ ਦੇ 2 ਅਧਿਕਾਰੀ ਸਾਹਮਣੇ ਆਏ ਹਨ, ਜਿਨ੍ਹਾਂ ਦੀ ਰਿਪੋਰਟ ਚੋਣ ਵਿਭਾਗ ਨੂੰ ਅਤੇ ਇੱਕ ਪ੍ਰਿੰਟਿੰਗ ਪ੍ਰੈਸ ਦੀ ਲਾਪਰਵਾਹੀ 'ਤੇ ਪੁਲਿਸ ਨੂੰ ਰਿਪੋਰਟ ਭੇਜੀ ਹੈ। ਇਸ ਦੇ ਨਾਲ ਹੀ ਟੀਮ ਨੇ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ ਤਾਂਕਿ ਅਸਲ ਕਾਰਨ ਸਾਹਮਣੇ ਆ ਸਕੇ।
ਜ਼ਿਕਰਯੋਗ ਹੈ ਇਹ ਮਾਮਲਾ ਹੁਸ਼ਿਆਰਪੁਰ ਮਿੰਨੀ ਸਕੱਤਰੇਤ 'ਚ ਪੈਂਦੇ ਜ਼ਿਲ੍ਹਾ ਚੋਣ ਕਮਿਸ਼ਨ ਦਫ਼ਤਰ ਦਾ ਹੈ ਜਿੱਥੇ ਚੋਣ ਕਮਿਸ਼ਨ ਨੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਪੋਸਟਰ ਲਾਏ ਸਨ ਜਿਸ 'ਤੇ ਬਹੁ-ਚਰਚਿਤ ਨਿਰਭਯਾ ਕਾਂਡ ਦੇ ਮੁੱਖ ਦੋਸ਼ੀ ਨੂੰ ਬ੍ਰਾਂਡ ਅੰਮਬੈਸਡਰ ਬਣਾ ਕੇ ਉਸ ਦੀ ਫ਼ੋਟੋ ਲਗਾ ਦਿੱਤੀ ਸੀ। ਇਨ੍ਹਾਂ ਪੋਸਟਰਾਂ ਦੀ ਫ਼ੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਪੋਸਟਰ ਉਤਾਰ ਦਿੱਤੇ ਸਨ।
ਇਹ ਵੀ ਪੜ੍ਹੋ: ਮੌਸਮ ਵਿਭਾਗ ਨੇ ਪੰਜਾਬ ਨੂੰ ਕੀਤਾ ਹਾਈ ਅਲਰਟ